ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੋਕਾਂ ਨੇ ਮੁੱਖ ਮੰਤਰੀ ਦੇ ਓਐੱਸਡੀ ਨੂੰ ਮੁਸ਼ਕਲਾਂ ਦੱਸੀਆਂ

08:40 AM Sep 23, 2024 IST
ਮੁੱਖ ਮੰਤਰੀ ਦੇ ਦਫ਼ਤਰ ’ਚ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਓਂਕਾਰ ਸਿੰਘ ਸਿੱਧੂ।

ਬੀਰਬਲ ਰਿਸ਼ੀ
ਧੂਰੀ, 22 ਸਤੰਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਧੂਰੀ ਸਥਿਤ ਦਫ਼ਤਰ ਕੈਂਪ ਵਿੱਚ ਓਐੱਸਡੀ ਪ੍ਰੋ. ਓਂਕਾਰ ਸਿੰਘ ਸਿੱਧੂ ਹਲਕੇ ਦੇ ਲੋਕਾਂ ਦੀਆਂ ਘੰਟਿਆਬੱਧੀ ਸਮੱਸਿਆਵਾਂ ਸੁਣਦੇ ਹਨ ਤੇ ਬਹੁਤੀਆਂ ਦਾ ਮੌਕੇ ’ਤੇ ਨਿਬੇੜਾ ਕਰਦੇ ਹਨ। ਸ੍ਰੀ ਸਿੱਧੂ ਕੋਲ ਕੁਲਵੰਤ ਸਿੰਘ ਨੇ ਅਪੀਲ ਕੀਤੀ ਉਨ੍ਹਾਂ ਦੀ ਮਾਸਟਰ ਕੇਡਰ ਵਿੱਚ ਸੇਵਾ ਨਿਭਾਅ ਰਹੀ ਪਤਨੀ ਦੀ ਪਦ-ਉੱਨਤੀ ਲਈ ਭੇਜੀ ਫਾਈਲ ਦੀ ਪੀਡੀਐਫ ਸਬੰਧਤ ਡੀਲਿੰਗ ਵੱਲੋਂ ਕਥਿਤ ਤੌਰ ’ਤੇ ਗ਼ਲਤ ਭੇਜ ਦੇਣ ਦਾ ਖ਼ਮਿਆਜਾ ਚੰਡੀਗੜ੍ਹ ਦੇ ਦਫ਼ਤਰੀ ਚੱਕਰ ਲਗਾ ਕੇ ਭੁਗਤਣਾ ਪੈ ਰਿਹਾ ਹੈ। ਇੱਕ ਸਾਬਕਾ ਫ਼ੌਜੀ ਨੇ ਉਸ ਵੱਲੋਂ ਕੀਤੀ ਜਾ ਰਹੀ ਦੂਜੀ ਸਰਕਾਰੀ ਨੌਕਰੀ ਦੌਰਾਨ ਉਸ ਦੀ ਡਿਊਟੀ ਬਾਰਡਰ ਏਰੀਏ ਵਿੱਚ ਹੋਣ ਦਾ ਰੋਣਾ ਰੋਂਦਿਆਂ ਉਸ ਨੂੰ ਰਾਹਤ ਦੇਣ ਦੀ ਮੰਗ ਉਠਾਈ। ਕੁੱਝ ਕਿਸਾਨਾਂ ਨੇ ਧੂਰੀ ਦਾਣਾ ਮੰਡੀ ’ਚ ਫ਼ਸਲ ਲਿਆਉਣ ਸਮੇਂ ਆ ਰਹੀ ਸਮੱਸਿਆ ਦਾ ਜ਼ਿਕਰ ਕਰਦਿਆਂ ਦੋਹਲਾ ਤੇ ਧੂਰਾ ਰੇਲਵੇ ਫਾਟਕਾਂ ’ਤੇ ਓਵਰਬ੍ਰਿਜ ਬਣਾਉਣ ਦੀ ਅਪੀਲ ਕੀਤੀ। ਪਾਰਟੀ ਦੇ ਬਲਾਕ ਪ੍ਰਧਾਨਾਂ ਜਸਵਿੰਦਰ ਸਿੰਘ ਘਨੌਰ, ਗੁਰਤੇਜ ਸਿੰਘ ਤੇਜੀ ਅਤੇ ਸੁਰਜੀਤ ਸਿੰਘ ਰਾਜੋਮਾਜਰਾ ਨੇ ਆਪਣੇ ਪਿੰਡਾਂ ਦੀਆਂ ਆਪੋ-ਆਪਣੇ ਅਧਿਕਾਰ ਖੇਤਰ ਵਾਲੇ ਪਿੰਡਾਂ ਦੀਆਂ ਦਰਪੇਸ਼ ਸਮੱਸਿਆਵਾਂ ਸਾਂਝੀਆਂ ਕੀਤੀਆਂ।
ਇਸ ਦੌਰਾਨ ਸ੍ਰੀ ਸਿੱਧੂ ਨੇ ਕਿਹਾ ਕਿ ਤੇਜ਼ੀ ਨਾਲ ਚੱਲ ਰਹੇ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਰੋੜਾਂ ਦੀ ਲਾਗਤ ਨਾਲ ਧੂਰੀ ਦੇ ਸਰਕਾਰੀ ਹਸਪਤਾਲ ਦਾ ਨਵੀਨੀਕਰਨ ਹੋ ਰਿਹਾ ਹੈ, ਸ਼ਹਿਰ ਅੰਦਰੋਂ ਕਰੋੜਾਂ ਦੀ ਲਾਗਤ ਨਾਲ ਰਜਵਾਹਾ ਛੱਤੇ ਜਾਣ ਮਗਰੋਂ ਓਵਰਬ੍ਰਿਜ ਦੀ ਤਜਵੀਜ਼ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਦਫ਼ਤਰ ਕੈਂਪ ਦੇ ਇੰਚਾਰਜ ਅਮ੍ਰਿਤਪਾਲ ਸਿੰਘ ਬਰਾੜ, ਟੀਮ ਮੈਂਬਰ ਅਮੀਰ ਸਿੰਘ, ਰਮਨਦੀਪ ਸਿੰਘ ਰਮਨ, ਮੈਂਬਰ ਵਕਫ਼ ਬੋਰਡ ਡਾ. ਅਨਵਰ ਭਸੌੜ, ਐਨਆਰਆਈ ਬਲਵਿੰਦਰ ਸਿੰਘ, ਸਾਬਕਾ ਸਮਿਤੀ ਮੈਂਬਰ ਗੁਰਮੇਲ ਸਿੰਘ, ਮਾਸਟਰ ਕੁਲਵੰਤ ਸਿੰਘ, ਜਸਵੀਰ ਸਿੰਘ ਆਦਿ ਵੀ ਹਾਜ਼ਰ ਸਨ।

Advertisement

Advertisement