ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਖੜਾ ਨਹਿਰ ਦੀਆਂ ਸਲੈਬਾਂ ਧਸਣ ਕਾਰਨ ਲੋਕ ਸਹਿਮੇ

06:29 AM Jul 14, 2023 IST
ਰੂਪਨਗਰ ਦੀ ਬਸੰਤ ਨਗਰ ਕਾਲੋਨੀ ਦੇ ਸਾਹਮਣੇ ਭਾਖੜਾ ਨਹਿਰ ਦੀਆਂ ਧਸੀਆਂ ਸਲੈਬਾਂ ਦੀ ਥਾਂ ’ਤੇ ਮਿੱਟੀ ਦੇ ਥੈਲੇ ਲਗਾਉਂਦੇ ਹੋਏ ਮਜ਼ਦੂਰ।

ਜਗਮੋਹਨ ਸਿੰਘ
ਰੂਪਨਗਰ, 13 ਜੁਲਾਈ
ਮਾਜਰੀ ਕੋਟਲਾ ਨਿਹੰਗ ਰੋਡ ’ਤੇ ਬਰਸਾਤੀ ਨਦੀ ’ਚ ਪਏ ਪਾੜ ਮਗਰੋਂ ਹੜ੍ਹ ਦੇ ਪਾਣੀ ਵੱਲੋਂ ਮਚਾਈ ਤਬਾਹੀ ਤੋਂ ਹਾਲੇ ਰੂਪਨਗਰ ਸ਼ਹਿਰ ਦੇ ਵਾਸੀ ਹਾਲੇ ਉੱਭਰੇ ਵੀ ਨਹੀਂ ਕਿ ਹੁਣ ਭਾਖੜਾ ਨਹਿਰ ਦੀਆਂ ਸਲੈਬਾਂ ਧਸਣ ਕਾਰਨ ਨਹਿਰ ’ਚ ਪਾੜ ਪੈਣ ਦਾ ਖਤਰਾ ਮੰਡਰਾਉਣ ਲੱਗਾ ਹੈ।
ਪਿੰਡ ਕੋਟਲਾ ਨਿਹੰਗ ਦੇ ਸਰਪੰਚ ਰਮਨਦੀਪ ਸਿੰਘ, ਕੁਲਦੀਪ ਸਿੰਘ, ਮਨਪ੍ਰੀਤ ਸਿੰਘ, ਦਰਸ਼ਨ ਸਿੰਘ ਅਤੇ ਕੁਲਵੰਤ ਸਿੰਘ ਨੇ ਦੱਸਿਆ ਕਿ ਛੋਟੀ ਜਿਹੀ ਬਰਸਾਤੀ ਨਦੀ ਟੁੱਟਣ ਤੋਂ ਬਾਅਦ ਬਸੰਤ ਨਗਰ ਕਾਲੋਨੀ ਵਿੱਚ ਇੰਨਾ ਜ਼ਿਆਦਾ ਪਾਣੀ ਭਰ ਗਿਆ ਸੀ ਕਿ ਲੋਕਾਂ ਨੂੰ ਕੱਢਣ ਲਈ ਐੱਨਡੀਆਰਐੱਫ ਦੇ ਜਵਾਨਾਂ ਦੀ ਮਦਦ ਲੈਣੀ ਪਈ ਅਤੇ ਪ੍ਰਸ਼ਾਸਨ ਨੂੰ ਕੌਮੀ ਮਾਰਗ ਦੀ ਆਵਾਜਾਈ ਨੂੰ ਬੰਦ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਹੁਣ ਬਸੰਤ ਨਗਰ ਨੇੜੇ ਪਏ ਪਾੜ ਨੂੰ ਪੂਰਨ ਦਾ ਕੰਮ ਜ਼ਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀਆਂ ਵੱਲੋਂ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ, ਪਰ ਭਾਖੜਾ ਨਹਿਰ ਦੀਆਂ ਬੈਠੀਆਂ ਸਲੈਬਾਂ ਵੱਲ ਕਿਸੇ ਅਧਿਕਾਰੀ ਨੇ ਧਿਆਨ ਨਹੀਂ ਦਿੱਤਾ ਜਾ ਰਿਹਾ। ਸਬੰਧਤ ਵਿਭਾਗ ਔਰਤ ਮਜ਼ਦੂਰਾਂ ਦੀ ਮਦਦ ਨਾਲ ਮਿੱਟੀ ਦੇ ਭਰੇ ਥੱਲੇ ਸੁੱਟ ਕੇ ਬੁੱਤਾ ਰਹੇ ਹਨ। ਇਸ ਸਬੰਧੀ ਬੀਬੀਐੱਮਬੀ ਦੇ ਐੱਸਡੀਓ ਸਤਿੰਦਰ ਸਿੰਘ ਨੇ ਕਿਹਾ ਕਿ ਗੋਬਿੰਦ ਵੈਲੀ ਦੇ ਪੁਲ ਤੋਂ ਘਨੌਲੀ ਵਾਲਾ ਪਾਸਾ ਉਨ੍ਹਾਂ ਦੇ ਨੰਗਲ ਹਾਈਡਲ ਚੈਨਲ ਅਧੀਨ ਆਉਂਦਾ ਹੈ, ਜਿਸ ਦੀ ਮੁਰੰਮਤ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੈ ਅਤੇ ਉਨ੍ਹਾਂ ਵੱਲੋਂ ਆਲੋਵਾਲ ਤੇ ਝੱਖੀਆਂ ਨੇੜੇ ਨਹਿਰ ਦੀ ਮੁਰੰਮਤ ਕਰਕੇ ਮੁੜ ਸਲੈਬਾਂ ਪਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪੁਲ ਤੋਂ ਅਗਲੇ ਪਾਸੇ ਦਾ ਹਿੱਸਾ ਭਾਖੜਾ ਮੇਨ ਲਾਈਨ ਦੇ ਅਧੀਨ ਆਉਂਦਾ ਹੈ ਅਤੇ ਉੱਧਰਲੇ ਪਾਸੇ ਦੀ ਦੇਖ-ਰੇਖ ਦਾ ਕੰਮ ਉਨ੍ਹਾਂ ਦਾ ਹੈ। ਭਾਖੜਾ ਮੇਨ ਲਾਈਨ ਦੇ ਐੱਸਡੀਓ ਨਾਲ ਸੰਪਰਕ ਨਹੀਂ ਹੋ ਸਕਿਆ।

Advertisement

ਮਿਰਜ਼ਾਪੁਰ ਵਾਸੀਆਂ ਵੱਲੋਂ ਸਿਆਸੀ ਧਿਰਾਂ ਦੇ ਬਾਈਕਾਟ ਦਾ ਐਲਾਨ

ਕੁਰਾਲੀ (ਪੱਤਰ ਪ੍ਰੇਰਕ): ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਪੈਂਦੇ ਬਲਾਕ ਮਾਜਰੀ ਦੇ ਪਿੰਡ ਮਿਰਜ਼ਾਪੁਰ ਦੇ ਵਸਨੀਕਾਂ ਨੇ ਸਰਕਾਰ ਅਤੇ ਪ੍ਰਸ਼ਾਸ਼ਨ ਖ਼ਿਲਾਫ਼ ਮੋਰਚਾ ਖੋਲਿ੍ਹਆ ਹੈ। ਹੜ੍ਹ ਤੇ ਡੈਮ ਦੀ ਮਾਰ ਝੱਲ ਰਹੇ ਪਿੰਡ ਵਾਸੀਆਂ ਨੇ ਸਾਰੀਆਂ ਰਾਜਸੀ ਪਾਰਟੀਆਂ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਭਾਰੀ ਬਾਰਿਸ਼ ਕਾਰਨ ਆਏ ਹੜ੍ਹ ਅਤੇ ਡੈਮ ਦਾ ਪਾਣੀ ਪਿੰਡ ਤੱਕ ਭਰਨ ਕਾਰਨ ਪ੍ਰੇਸ਼ਾਨ ਪਿੰਡ ਮਿਰਜ਼ਾਪੁਰ ਦੇ ਵਸਨੀਕਾਂ ਵਲੋਂ ਮੀਟਿੰਗ ਕੀਤੀ ਗਈ। ਇਸ ਦੌਰਾਨ ਲਏ ਫੈਸਲਿਆਂ ਸਬੰਧੀ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਗੁਰਚਰਨ ਸਿੰਘ, ਸ਼ੰਕਰ ਚੌਧਰੀ ਅਤੇ ਕਮਲ ਕੁਮਾਰ ਦੱਸਿਆ ਕਿ ਮੀਂਹ ਮਗਰੋਂ ਵੀ ਪਿੰਡ ਦੀ ਕਈ ਕਿਲੋਮੀਟਰ ਸੜਕ ਪਹਾੜੀ ਢਿੱਗਾਂ ਡਿੱਗਣ ਕਾਰਨ ਬੰਦ ਪਈ ਹੈ, ਜਿਸ ਨੂੰ ਜੇਸੀਬੀ ਮਸ਼ੀਨ, ਟਰੈਕਟਰਾਂ ਅਤੇ ਕਰੀਬ ਦੋ ਦਰਜ਼ਨ ਪਿੰਡ ਵਾਸੀ ਖੁਦ ਲੱਗ ਕੇ ਚਾਲੂ ਕਰਨ ਵਿੱਚ ਕਈ ਦਨਿਾਂ ਤੋਂ ਲਗਾਤਾਰ ਜੁਟੇ ਹੋਏ ਹਨ। ਉਨ੍ਹਾਂ ਸੱਤਾਧਾਰੀ ਪਾਰਟੀ ਸਮੇਤ ਸਾਰੀਆਂ ਰਾਜਸੀ ਪਾਰਟੀਆਂ ਤੇ ਆਗੂਆਂ ‘ਤੇ ਗਿਲ੍ਹਾ ਕਰਦਿਆਂ ਕਿਹਾ ਕਿ ਇਸ ਸੰਕਟ ਦੀ ਘੜੀ ਉਨ੍ਹਾਂ ਦੀ ਕਿਸੇ ਨੇ ਵੀ ਸਾਰ ਨਹੀਂ ਲਈ ਇਸ ਲਈ ਹੁਣ ਵੋਟਾਂ ਵੇਲੇ ਕੋਈ ਵੀ ਆਗੂ ਪਿੰਡ ਵਿੱਚ ਦਾਖਲ ਹੋਣ ਦਾ ਹੱਕ ਨਹੀਂ ਰੱਖਦਾ।

Advertisement
Advertisement
Tags :
ਸਹਿਮੇਸਲੈਬਾਂਕਾਰਨ ਲੋਕਦੀਆਂਨਹਿਰਭਾਖੜਾ