ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਿਜਲੀ ਦੇ ਵਾਧੂ ਬਿੱਲਾਂ ਤੋਂ ਲੋਕ ਦੁਖੀ

08:41 AM Aug 22, 2020 IST

ਪੱਤਰ ਪ੍ਰੇਰਕ
ਖਰੜ, 10 ਅਗਸਤ 

Advertisement

ਗੁਰੂ ਤੇਗ ਬਹਾਦਰ ਨਗਰ ਸੁਧਾਰ/ਕਲਿਆਣ ਕਮੇਟੀ ਦੀ ਮੀਟਿੰਗ ਅੱਜ ਇੱਥੇ ਗੁਰੂ ਤੇਗ ਬਹਾਦਰ ਨਗਰ ਬਾਬੂ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੁਰਿੰਦਰ ਸਿੰਘ ਜੰਡਪੁਰ ਜਨਰਲ ਸਕੱਤਰ ਨੇ ਪੰਜਾਬ ਰਾਜ ਪਾਵਰ ਕਾਰਪੋਰੇਸਨ ਵੱਲੋਂ ਬਿਨਾ ਕਿਸੇ ਰੀਡਿੰਗ ਤੋਂ ਭੇਜੇ ਜਾਂਦੇ ਵੱਡੇ ਵੱਡੇ ਬਿੱਲਾਂ ਸਬੰਧੀ ਦੱਸਿਆ ਕਿ ਬਹੁਤ ਸਾਰੇ ਪਰਿਵਾਰਾਂ ਨੂੰ ਨਾਜਾਇਜ਼ ਬਿੱਲ ਆ ਰਹੇ ਹਨ ਜਦੋਂਕਿ ਬਿਜਲੀ ਦੀ ਖਪਤ ਉਨ੍ਹਾਂ ਦੀ ਨਿਗੁਣੀ ਜਿਹੀ ਹੈ।

ਊਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਬਿੱਲ ਰੀਡਿੰਗ ਅਨੁਸਾਰ ਦਰੁਸਤ ਨਾ ਕੀਤੇ ਤਾਂ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ। ਮੀਟਿੰਗ ਵਿੱਚ ਬਾਬਾ ਦਵਿੰਦਰ ਸਿੰਘ ਧਾਲੀਵਾਲ, ਅਮਰਜੀਤ ਸਿੰਘ ਬੇਦੀ, ਹਰਨੇਕ ਸਿੰਘ ਪਲਹੇੜੀ, ਰਜਿੰਦਰ ਸਿੰਘ ਘੜੂੰਆ, ਦਰਸ਼ਨ ਸਿੰਘ ਪ੍ਰੋ. ਬਲਵੀਰ ਸਿੰਘ, ਅਵਤਾਰ ਸਿੰਘ ਸਾਂਪਲਾ, ਸੁਰਿੰਦਰ ਸਿੰਘ ਸ਼ਿਵਜੋਤ, ਅਸ਼ੋਕ ਸ਼ਰਮਾ ਅਤੇ ਜਰਨੈਲ ਸਿੰਘ ਸ਼ਾਮਲ ਸਨ।

Advertisement

Advertisement
Tags :
ਦੁਖੀਬਿਜਲੀਵਾਧੂ ਬਿੱਲਾਂ