For the best experience, open
https://m.punjabitribuneonline.com
on your mobile browser.
Advertisement

ਜਰਗੜੀ ਨੇੜੇ ਘੁੰਮਦੇ ਤੇਂਦੂਏ ਕਾਰਨ ਲੋਕ ਸਹਿਮੇ

08:59 AM Sep 22, 2024 IST
ਜਰਗੜੀ ਨੇੜੇ ਘੁੰਮਦੇ ਤੇਂਦੂਏ ਕਾਰਨ ਲੋਕ ਸਹਿਮੇ
ਜਰਗੜੀ ਕੋਲ ਨਹਿਰ ਦੇ ਨਾਲ ਸੜਕ ’ਤੇ ਘੁੰਮ ਰਿਹਾ ਤੇਂਦੂਆ।
Advertisement

ਦੇਵਿੰਦਰ ਸਿੰਘ ਜੱਗੀ
ਪਾਇਲ, 21 ਸਤੰਬਰ
ਪਿੰਡ ਜਰਗੜੀ-ਲਸਾੜਾ ਸਾਈਫਨ ਕੋਲ ਘੁੰਮਦੇ ਤੇਂਦੂਏ ਦੀ ਸੋਸ਼ਲ ਮੀਡੀਆ ’ਤੇ ਪਈ ਵੀਡੀਓ ਕਾਰਨ ਲੋਕ ਸਹਿਮੇ ਹੋਏ ਹਨ। ਉਧਰ, ਜੰਗਲਾਤ ਵਿਭਾਗ ਵੱਲੋਂ ਇਸ ਵੀਡੀਓ ਵਿੱਚ ਘੁੰਮਦੇ ਜਾਨਵਰ ਨੂੰ ਜੰਗਲੀ ਬਿੱਲਾ ਦੱਸਿਆ ਜਾ ਰਿਹਾ ਹੈ। ਸਮਾਜ ਸੇਵੀ ਅਵਤਾਰ ਸਿੰਘ ਜਰਗੜੀ ਤੇ ਨੰਬਰਦਾਰ ਨਰਿੰਦਰ ਸਿੰਘ ਨੇ ਦੱਸਿਆ ਕਿ ਜਰਗੜੀ ਨਹਿਰੀ ਪੁਲ ਲਾਗੇ ਤੇਂਦੂਏ ਨੂੰ ਇੱਧਰ-ਉੱਧਰ ਜਾਣ ਦੀ ਵੀਡੀਓ ਕਾਰਨ ਲੋਕਾਂ ਵਿੱਚ ਡਰ ਬਣਿਆ ਹੋਇਆ ਹੈ। ਇਸ ਕਾਰਨ ਪਿੰਡ ਵਾਸੀ ਖੇਤਾਂ, ਮੋਟਰਾਂ ਤੇ ਜਾਣ ਤੋਂ ਡਰ ਰਹੇ ਹਨ।
ਇਸ ਦੌਰਾਨ ਉਨ੍ਹਾਂ ਦੱਸਿਆ ਕਿ ਤੇਂਦੂਏ ਵੱਲੋਂ ਮੋਰ, ਸੂਰ ਤੇ ਹੋਰ ਜਾਨਵਰਾਂ ਨੂੰ ਮਾਰ ਕੇ ਖਾਧਾ ਜਾ ਰਿਹਾ ਹੈ।ਸਾਈਫਨ ਵਿੱਚੋਂ ਪੱਠੇ ਲਿਆਉਣ ਵਾਲੀਆਂ ਔਰਤਾਂ ਵੀ ਤੇਂਦੂਏ ਦੇ ਡਰੋਂ ਬਾਹਰ ਨਹੀਂ ਜਾ ਰਹੀਆਂ। ਦੂਜੇ ਪਾਸੇ ਜੰਗਲਾਤ ਵਿਭਾਗ ਦੇ ਗਾਰਡ ਗੁਰਿੰਦਰ ਸਿੰਘ ਨੇ ਦੱਸਿਆ ਕਿ ਪਸ਼ੂ ਪਾਲਣ ਮਾਹਿਰ ਅੇ ਹੋਰ ਜਾਨਵਰਾਂ ਦੇ ਮਾਹਿਰ (ਜੋ ਤੇਂਦੁਏ ਨੂੰ ਫੜਦੇ ਨੇ) ਵੱਲੋਂ ਵੀਡੀਓ ’ਤੇ ਪੰਜੇ ਦੇ ਨਿਸ਼ਾਨ ਵੇਖ ਕੇ ਪੁਸ਼ਟੀ ਕੀਤੀ ਗਈ ਹੈ ਕਿ ਇਹ ਤੇਂਦੂਆ ਨਹੀਂ, ਇਹ ਤਾਂ ਜੰਗਲੀ ਬਿੱਲਾ ਹੈ। ਜਦੋਂ ਉਨ੍ਹਾਂ ਨੂੰ ਤੇਂਦੂਏ ਵੱਲੋਂ ਮੋਰ ਤੇ ਸੂਰ ਦਾ ਸ਼ਿਕਾਰ ਕਰਨ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਤੇਂਦੂਆ ਵੱਛੇ-ਵੱਛੀਆਂ ਜਾਂ ਕੁੱਤੇ ਦਾ ਸ਼ਿਕਾਰ ਕਰੇਗਾ, ਮੋਰਾਂ ਜਾਂ ਸੂਰਾਂ ਦਾ ਨਹੀਂ।

Advertisement

Advertisement
Advertisement
Author Image

Advertisement