ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਿੰਡਾਂ ਵਿੱਚ ਬਿਜਲੀ ਨਾ ਆਉਣ ਕਾਰਨ ਲੋਕਾਂ ਨੇ ਆਵਾਜਾਈ ਰੋਕੀ

07:24 AM Sep 12, 2024 IST

ਸੁਭਾਸ਼ ਚੰਦਰ
ਸਮਾਣਾ, 11 ਸਤੰਬਰ
ਇੱਥੇ ਸਮਾਣਾ-ਪਟਿਆਲਾ ਸੜਕ ’ਤੇ ਪਿੰਡ ਢੈਂਠਲ ਨੇੜੇ ਦੇਰ ਰਾਤ ਅੱਧੀ ਦਰਜਨ ਪਿੰਡਾਂ ’ਚ ਬਿਜਲੀ ਸਪਲਾਈ ਨਾ ਆਉਣ ਕਾਰਨ ਸੈਂਕੜੇ ਲੋਕਾਂ ਨੇ ਸੜਕ ’ਤੇ ਧਰਨਾ ਲਗਾ ਕੇ ਆਵਾਜਾਈ ਰੋਕ ਦਿੱਤੀ। ਇਸ ਦੌਰਾਨ ਲੋਕਾਂ ਨੇ ਪੰਜਾਬ ਸਰਕਾਰ ਤੇ ਪਾਵਰਕੌਮ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਬਿਜਲੀ ਸਪਲਾਈ ਤੁਰੰਤ ਚਾਲੂ ਕਰਨ ਦੀ ਮੰਗ ਕੀਤੀ। ਜਾਣਕਾਰੀ ਅਨੁਸਾਰ ਐਕਸੀਅਨ ਕੰਵਰਦੀਪ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਤੁਲੇਵਾਲ ਗੱਰਿਡ ਤੋਂ ਉਕਤ ਪਿੰਡਾਂ ਦੀ ਬਿਜਲੀ ਸਪਲਾਈ ਸ਼ੁਰੂ ਕਰਵਾ ਕੇ ਧਰਨਾ ਖਤਮ ਕਰਵਾਇਆ। ਜਾਮ ਦੌਰਾਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਕਈ-ਕਈ ਕਿਲੋਮੀਟਰ ਲੰਮੀਆਂ ਕਤਾਰਾਂ ਲੱਗ ਗਈਆਂ ਤੇ ਵਾਹਨ ਚਾਲਕ ਅੱਧੀ ਰਾਤ ਤੱਕ ਜਾਮ ਵਿੱਚ ਫਸੇ ਰਹੇ। ਲੋਕਾਂ ਨੇ ਸਥਾਨਕ ਪੁਲੀਸ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਇਸ ਧਰਨੇ ਸਬੰਧੀ ਮੋਬਾਈਲ ’ਤੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਵੀ ਅਧਿਕਾਰੀ ਨੇ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ। ਜਦੋਂ ਇੱਕ ਕਾਰ ਚਾਲਕ ਨੇ ਭਾਖੜਾ ਦੀ ਪਟੜੀ ਤੋਂ ਕਾਰ ਲੰਘਾਉਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਸਵਾਰੀਆਂ ਸਮੇਤ ਪਲਟ ਗਈ। ਇਸ ਮੌਕੇ ਕਿਸਾਨ ਆਗੂ ਗੁਰਨਾਮ ਸਿੰਘ ਢੈਂਠਲ, ਕੁਲਦੀਪ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਤੁਲੇਵਾਲ ਗ੍ਰਿੱਡ ਤੋਂ ਨੱਸੂਪੁਰ, ਅਸਰਪੁਰ ਚੁਪਕੀ, ਟੋਡਰਪੁਰ, ਢੈਂਠਲ, ਤੁਲੇਵਾਲ ਆਦਿ ਪਿੰਡਾਂ ਦੀ ਸਪਲਾਈ ਮੰਗਲਵਾਰ ਸ਼ਾਮ ਚਾਰ ਵਜੇ ਤੋਂ ਬੰਦ ਸੀ। ਮੁਲਾਜ਼ਮਾਂ ਨੂੰ ਲੋਕਾਂ ਵੱਲੋਂ ਫੋਨ ਕਰਨ ਦੇ ਬਾਵਜੂਦ ਹੜਤਾਲ ਕਾਰਨ ਬਿਜਲੀ ਦੀ ਸਪਲਾਈ ਰਾਤ 8 ਵਜੇ ਤੱਕ ਜਦੋਂ ਚਾਲੂ ਨਾ ਹੋਈ ਤਾਂ ਮਜਬੂਰਨ ਧਰਨਾ ਲਗਾਉਣਾ ਪਿਆ।

Advertisement

Advertisement