For the best experience, open
https://m.punjabitribuneonline.com
on your mobile browser.
Advertisement

ਨਥਾਣਾ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਲੱਗੇ ਮੋਰਚੇ ’ਚ ਡਟੇ ਲੋਕ

08:12 AM Sep 22, 2024 IST
ਨਥਾਣਾ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਲੱਗੇ ਮੋਰਚੇ ’ਚ ਡਟੇ ਲੋਕ
ਨਥਾਣਾ ਵਿਚ ਚੱਲ ਰਹੇ ਪੱਕੇ ਮੋਰਚੇ ਵਿਚ ਸ਼ਾਮਲ ਲੋਕ।
Advertisement

ਭਗਵਾਨ ਦਾਸ ਗਰਗ
ਨਥਾਣਾ, 21 ਸਤੰਬਰ
ਪਾਣੀ ਦੀ ਨਿਕਾਸੀ ਨੂੰ ਲੈ ਕੇ ਇਥੇ ਦਿੱਤਾ ਜਾ ਰਿਹਾ ਧਰਨਾ ਅੱਜ ਨੌਵੇਂ ਦਿਨ ਵੀ ਜਾਰੀ ਰਿਹਾ। ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਰਾਮਰਤਨ ਸਿੰਘ, ਲਖਵੀਰ ਸਿੰਘ, ਜਸਵੰਤ ਸਿੰਘ ਗੋਰਾ ਅਤੇ ਪਰਮਜੀਤ ਕੌਰ ਨੇ ਕਿਹਾ ਕਿ ਬੀਤੇ ਤਿੰਨ ਦਿਨਾਂ ਦੀਆਂ ਹੋਈਆਂ ਮੀਟਿੰਗ ਦੌਰਾਨ ਵੱਖ-ਵੱਖ ਦਲੀਲਾਂ ਮਿਲਦੀਆਂ ਹੋਣ ਕਾਰਨ ਅਜਿਹਾ ਜਾਪਦਾ ਹੈ ਕਿ ਅਫ਼ਸਰਸ਼ਾਹੀ ਸਮੱਸਿਆ ਦਾ ਪੱਕਾ ਹੱਲ ਕਰਨ ਦੀ ਥਾਂ ਟਾਲ ਮਟੋਲ ਦੀ ਨੀਤੀ ਜਾਰੀ ਰੱਖਣਾ ਚਾਹੁੰਦੀ ਹੈ ਜਦਕਿ ਰਾਜਨੀਤਕ ਆਗੂ ਇਸ ਮਾਮਲੇ ਨੂੰ 2027 ਦੀਆਂ ਚੋਣਾਂ ਤੱਕ ਲਟਕਾਉਣਾ ਚਾਹੁੰਦੇ ਹਨ। ਬੁਲਾਰਿਆਂ ਦੋਸ਼ ਲਾਇਆ ਕਿ ਸਥਾਨਕ ਅਫ਼ਸਰਸ਼ਹੀ ਪਾਣੀ ਦੀ ਨਿਕਾਸੀ ਦਾ ਆਰਜ਼ੀ ਪ੍ਰਬੰਧ ਕਰਨ ਲਈ ਵੀ ਸੁਹਿਰਦ ਨਹੀਂ ਜਾਪਦੇ ਕਿਉਂਕਿ ਧਰਨੇ ਦੇ ਨੌਵੇਂ ਦਿਨ ਦੇ ਬਾਵਜੂਦ ਹਾਲੇ ਤੱਕ ਇਸ ਪਾਸੇ ਕੋਈ ਕਦਮ ਨਹੀਂ ਚੁੱਕਿਆ ਗਿਆ ਹੈ। ਉਕਤ ਆਗੂਆਂ ਇਹ ਵੀ ਦੋਸ਼ ਲਾਇਆ ਕਿ ਨਥਾਣਾ ਪਿੰਡ ’ਚ ਕਈ ਥਾਵਾਂ ’ਤੇ ਜਮ੍ਹਾਂ ਹੋਏ ਗੰਦੇ ਪਾਣੀ ਨੂੰ ਦੋ ਮਹੀਨੇ ਦਾ ਸਮਾਂ ਹੋ ਗਿਆ ਹੈ ਅਤੇ ਇਸ ਗੰਦੇ ਪਾਣੀ ਦੀ ਸੜਾਂਦ ਕਾਰਨ ਬਿਮਾਰੀਆਂ ਫੈਲਣ ਦਾ ਡਰ ਹੈ ਪ੍ਰੰਤੂ ਸਿਹਤ ਵਿਭਾਗ ਨੇ ਕਦੇ ਵੀ ਲੋਕਾਂ ਦੇ ਘਰਾਂ ਚ ਜਾ ਕੇ ਜਾਣਕਾਰੀ ਹਾਸਲ ਨਹੀ ਕੀਤੀ। ਸੜਕਾਂ ਦੀ ਮਾੜੀ ਹਾਲਤ ਹੋਣ ਬਾਰੇ ਲੋਕ ਨਿਰਮਾਣ ਵਿਭਾਂਗ ਵੀ ਕੁੰਭਕਰਨੀ ਨੀਦ ਸੁੱਤਾ ਪਿਐ। ਧਰਨਾਕਾਰੀਆਂ ਨੇ ਆਖਿਆ ਕਿ ਜਦੋਂ ਤੱਕ ਉਨ੍ਹਾਂ ਦੇ ਮਸਲੇ ਦਾ ਪੱਕਾ ਹੱਲ ਨਹੀਂ ਹੋ ਜਾਂਦਾ ਉਹ ਸੰਘਰਸ਼ ਜਾਰੀ ਰੱਖਣਗੇ ਅਤੇ ਪ੍ਰਸ਼ਾਸਨ ਦੇ ਲਾਰਿਆਂ ਵਿਚ ਆ ਕੇ ਪੱਕੇ ਮੋਰਚੇ ਤੋਂ ਪਿੱਛੇ ਨਹੀਂ ਹਟਣਗੇ।

Advertisement

Advertisement
Advertisement
Author Image

sukhwinder singh

View all posts

Advertisement