ਭਗਤਾ ਭਾਈ ਵਿੱਚ ਸਰਕਾਰ ਖ਼ਿਲਾਫ਼ ਡਟੇ ਲੋਕ
07:36 AM Oct 02, 2024 IST
ਪੱਤਰ ਪ੍ਰੇਰਕ
ਭਗਤਾ ਭਾਈ, 1 ਅਕਤੂਬਰ
ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵਾਸਤੇ ਕੁਝ ਉਮੀਦਵਾਰਾਂ ਨੂੰ ਬੀਡੀਪੀਓ ਦਫ਼ਤਰ ਵੱਲੋਂ ਲੋੜੀਂਦੇ ਕਾਗਜ਼ ਨਾ ਦੇਣ ਕਾਰਨ ਦਰਜਨ ਪਿੰਡਾਂ ਦੇ ਲੋਕਾਂ ਵੱਲੋਂ ਇਥੋਂ ਦੇ ਮੁੱਖ ਚੌਕ ’ਚ ਜਾਮ ਲਗਾ ਕੇ ਦਿੱਤਾ ਜਾ ਰਿਹਾ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਧਰਨਾਕਾਰੀਆਂ ਨੇ ਸੱਤਾਧਾਰੀ ਧਿਰ ’ਤੇ ਪੰਚਾਇਤ ਚੋਣਾਂ ‘ਚ ਧੱਕੇਸ਼ਾਹੀ ਕਰਨ ਦਾ ਦੋਸ਼ ਲਾਉਂਦਿਆਂ ਹਲਕਾ ਵਿਧਾਇਕ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਚੋਣ ਲੜਨ ਦੇ ਚਾਹਵਾਨ ਉਮੀਦਵਾਰ ਨੇ ਦੋਸ਼ ਲਗਾਇਆ ਕਿ ਉਹ ਸਥਾਨਕ ਬੀਡੀਪੀਓ ਦਫ਼ਤਰ ਤੋਂ ਲੋੜੀਂਦੇ ਕਾਗਜ਼ ਲੈਣ ਲਈ ਪਿਛਲੇ ਦੋ ਦਿਨਾਂ ਤੋਂ ਖੱਜਲ ਖੁਆਰ ਹੋ ਰਹੇ ਹਾਂ। ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਦੋਸ਼ ਲਗਾਇਆ ਪੰਜਾਬ ਸਰਕਾਰ ਪੰਚਾਇਤ ਚੋਣਾਂ ਵਿੱਚ ਆਪਣੀ ਸੰਭਾਵੀ ਹਾਰ ਨੂੰ ਲੈ ਕੇ ਸਖ਼ਤ ਬੁਖਲਾਹਟ ਵਿੱਚ ਹੈ।
Advertisement
Advertisement