ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਰਜਨਾਂ ਪਿੰਡਾਂ ਨੂੰ ਜੋੜਨ ਵਾਲੀ ਟੁੱਟੀ ਸੜਕ ਬਣਾਉਣ ਲਈ ਧਰਨੇ ’ਤੇ ਬੈਠੇ ਲੋਕ

07:38 AM Sep 06, 2024 IST
ਜਗਰਾਉਂ-ਭੂੰਦੜੀ ਟੁੱਟੀ ਸੜਕ ਖ਼ਿਲਾਫ਼ ਰੋਸ ਪ੍ਰਗਟਾਉਂਦੇ ਹੋਏ ਪਿੰਡ ਵਾਸੀ।

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 5 ਸਤੰਬਰ
ਵਿਧਾਨ ਸਭਾ ਦੇ ਖ਼ਤਮ ਹੋਏ ਤਿੰਨ ਰੋਜ਼ਾ ਸੈਸ਼ਨ ’ਚ ਪੰਜਾਬ ਦੀਆਂ ਟੁੱਟੀਆਂ ਸੜਕਾਂ ਦਾ ਮੁੱਦਾ ਹਾਕਮ ਧਿਰ ਦੇ ਵਿਧਾਇਕਾਂ ਵੱਲੋਂ ਜ਼ੋਰ-ਸ਼ੋਰ ਨਾਲ ਚੁੱਕਣ ਮਗਰੋਂ ਹੁਣ ਇਸ ਦੀ ਗੂੰਜ ਸੜਕਾਂ ’ਤੇ ਪੈਣ ਲੱਗੀ ਹੈ। ਨਜ਼ਦੀਕੀ ਪਿੰਡ ਬੁਜਰਗ ਵਿੱਚ ਇੱਕ ਦਰਜਨ ਤੋਂ ਵਧੇਰੇ ਪਿੰਡਾਂ ਨੂੰ ਜੋੜਨ ਵਾਲੀ ਭੂੰਦੜੀ ਸੜਕ ਬਣਾਉਣ ਲਈ ਅੱਜ ਲੋਕਾਂ ਨੇ ਇਸੇ ਸੜਕ ’ਤੇ ਧਰਨਾ ਲਾ ਦਿੱਤਾ। ਧਰਨਾਕਾਰੀ ਰੋਸ ਪ੍ਰਗਟ ਕਰ ਰਹੇ ਸਨ ਕਿ ਕਈ ਸਾਲਾਂ ਤੋਂ ਬੇਹੱਦ ਖ਼ਸਤਾ ਹਾਲ ਸੜਕ ਦੀ ਸਰਕਾਰ ਸਾਰ ਨਹੀਂ ਲੈ ਰਹੀ। ਇਸ ਮੌਕੇ ਧਰਨਾਕਾਰੀਆਂ ਨੇ ਜਗਰਾਉਂ-ਭੂੰਦੜੀ ਮਾਰਗ ਨੂੰ ਫੌਰੀ ਬਣਾਉਣ ਦੀ ਮੰਗ ਕਰਦਿਆਂ ਇਨ੍ਹਾਂ ਲੋਕਾਂ ਨੇ ਸੂਬਾ ਸਰਕਾਰ ਅਤੇ ਹਲਕਾ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸੜਕ ਬਣਾਉਣ ਦਾ ਕੰਮ ਪੰਦਰਾਂ ਦਿਨਾਂ ਅੰਦਰ ਸ਼ੁਰੂ ਨਾ ਕੀਤਾ ਗਿਆ ਤਾਂ ਇਸ ਸੜਕ ’ਤੇ ਪੈਂਦੇ ਸਾਰੇ ਦਰਜਨ ਤੋਂ ਵਧੇਰੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਵੱਡਾ ਤੇ ਅਣਮਿੱਥੇ ਸਮੇਂ ਦਾ ਪੱਕਾ ਮੋਰਚਾ ਲਾਉਣ ਲਈ ਮਜਬੂਰ ਹੋਣਗੇ।
ਧਰਨੇ ’ਚ ਸ਼ਾਮਲ ਸ਼ਰਨਜੀਤ ਸਿੰਘ ਮਿੰਟੂ ਨੇ ਕਿਹਾ ਕਿ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੂੰ ਸੜਕ ਬਣਾਉਣ ਲਈ ਕਈ ਵਾਰ ਮਿਲ ਚੁੱਕੇ ਹਨ। ਵਿਧਾਇਕਾ ਮਾਣੂੰਕੇ ਨੇ ਵਿਧਾਨ ਸਭਾ ਚੋਣਾਂ ਮੌਕੇ ਪਿੰਡ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ‘ਆਪ’ ਸਰਕਾਰ ਬਣਦੇ ਸਾਰ ਹੀ ਇਸ ਸੜਕ ਨੂੰ ਬਣਾ ਦਿੱਤਾ ਜਾਵੇਗਾ, ਪਰ ਢਾਈ ਸਾਲ ਬੀਤ ਜਾਣ ਦੇ ਬਾਵਜੂਦ ਇਸ ਸੜਕ ਦੀ ਮੁਰੰਮਤ ਤੱਕ ਨਹੀਂ ਕਰਵਾਈ ਗਈ। ਧਰਨੇ ਵਿੱਚ ਵੱਡੀ ਗਿਣਤੀ ’ਚ ਔਰਤਾਂ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ’ਚ ਕੁਲਵੰਤ ਕੌਰ, ਹਰਵਿੰਦਰ ਕੌਰ, ਜਗਵਿੰਦਰ ਕੌਰ, ਸੱਤੋ ਰਾਣੀ, ਕੁਲਦੀਪ ਕੌਰ, ਗੁਰਮੀਤ ਕੌਰ ਤੇ ਰੁਪਿੰਦਰ ਕੌਰ ਸ਼ਾਮਲ ਸਨ।

Advertisement

ਡੱਲਾ ਮੰਡੀ ਵਿੱਚ ਖੜ੍ਹਦੇ ਪਾਣੀ ਖ਼ਿਲਾਫ਼ ਵੀ ਰੋਸ ਜ਼ਾਹਰ

ਪਿੰਡ ਡੱਲਾ ਦੀ ਅਨਾਜ ਮੰਡੀ ’ਚ ਖੜ੍ਹਦੇ ਪਾਣੀ ਖ਼ਿਲਾਫ਼ ਪਿੰਡ ਵਾਸੀਆਂ ਨੇ ਰੋਸ ਜਤਾਇਆ। ਇਸੇ ਮੰਡੀ ਤੋਂ ਸ੍ਰੀਰਾਮ ਕਾਲਜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗੁਰਦੁਆਰੇ ਅਤੇ ਸ਼ਮਸ਼ਾਨਘਾਟ ਨੂੰ ਰਾਹ ਜਾਂਦਾ ਹੈ। ਪਰਸੋਂ ਪਏ ਮੀਂਹ ਦਾ ਪਾਣੀ ਦੋ ਦਿਨ ਬਾਅਦ ਵੀ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਪੇਸ਼ ਆ ਰਹੀ ਹੈ। ਸਰਪੰਚ ਜਸਵਿੰਦਰ ਕੌਰ ਤੇ ਰਣਧੀਰ ਸਿੰਘ ਧੀਰਾ ਨੇ ਦੱਸਿਆ ਕਿ ਕਾਂਗਰਸ ਸਰਕਾਰ ਸਮੇਂ ਛੱਪੜ ਦੇ ਨਵੀਨੀਕਰਨ ਲਈ ਆਈ 23.10 ਰੁਪਏ ਗਰਾਂਟ ਅਣਵਰਤੀ ਪਈ ਹੈ ਅਤੇ ਇਹੋ ਸਮੱਸਿਆ ਦਾ ਮੂਲ ਕਾਰਨ ਬਣ ਰਹੀ ਹੈ।

Advertisement
Advertisement