For the best experience, open
https://m.punjabitribuneonline.com
on your mobile browser.
Advertisement

ਚੋਣ ਨਤੀਜਿਆਂ ਰਾਹੀਂ ਲੋਕਾਂ ਨੇ ਸਿਆਸੀ ਆਗੂਆਂ ਨੂੰ ਸ਼ੀਸ਼ਾ ਦਿਖਾਇਆ: ਸੰਧੂ

11:30 AM Jun 09, 2024 IST
ਚੋਣ ਨਤੀਜਿਆਂ ਰਾਹੀਂ ਲੋਕਾਂ ਨੇ ਸਿਆਸੀ ਆਗੂਆਂ ਨੂੰ ਸ਼ੀਸ਼ਾ ਦਿਖਾਇਆ  ਸੰਧੂ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਰਦੇਵ ਸਿੰਘ ਸੰਧੂ। -ਫੋਟੋ: ਸ਼ੇਤਰਾ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 8 ਜੂਨ
ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਇਕੱਤਰਤਾ ’ਚ 2024 ਦੀਆਂ ਲੋਕ ਸਭਾ ਚੋਣਾਂ ’ਤੇ ਚਰਚਾ ਹੋਈ। ਲੋਕਾਂ ਵਲੋਂ ਦਿੱਤੇ ਫਤਵੇ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਮਹਿਸੂਸ ਕੀਤਾ ਗਿਆ ਕਿ ਲੋਕਾਂ ਨੇ ਸਿਆਣਪ ਦਾ ਸਬੂਤ ਦਿੰਦੇ ਹੋਏ ਠੀਕ ਫ਼ੈਸਲਾ ਕੀਤਾ ਹੈ। ਸੂਝਵਾਨ ਲੋਕਾਂ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਲੋਕ ਜਦੋਂ ਸਮੂਹਿਕ ਤੌਰ ’ਤੇ ਹੁੰਗਾਰਾ ਦਿੰਦੇ ਹਨ ਤਾਂ ਠੀਕ ਪੈਂਤੜਾ ਲੈਂਦੇ ਹਨ, ਲੋਕ ਨਾ ਖ਼ਰੀਦੇ ਜਾ ਸਕਦੇ ਹਨ ਅਤੇ ਨਾ ਹੀ ਨਸ਼ਿਆਂ ਦੇ ਦਬਾਅ ਹੇਠ ਆਪਣੀ ਰਾਇ ਬਦਲਦੇ ਹਨ। ਸੂਬਾ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਇਨ੍ਹਾਂ ਨਤੀਜਿਆਂ ਨੇ ਹਾਕਮਾਂ ਨੂੰ ਸੁਨੇਹਾ ਦਿੱਤਾ ਹੈ ਕਿ ਲੋਕਾਂ ਦੇ ਹਿਰਦੇ ਵਲੂੰਧਰੇ ਪਏ ਹਨ। ਲੋਕ ਨਾ ਸਾਕਾ ਨੀਲਾ ਤਾਰਾ ਭੁੱਲੇ ਹਨ, ਨਾ ਹੀ ’84 ਦੇ ਸਿੱਖ ਕਤਲੇਆਮ ਨੂੰ ਭੁੱਲੇ ਹਨ। ਖਡੂਰ ਸਾਹਿਬ ਅਤੇ ਫ਼ਰੀਦਕੋਟ ਸੀਟਾਂ ਉੱਪਰ ਲੋਕਾਂ ਨੇ ਇਹੀ ਸੁਨੇਹਾ ਦਿੱਤਾ ਹੈ। ਬਾਕੀ ਪੰਜਾਬ ’ਚ ਲੋਕਾਂ ਨੇ ਪੰਜਾਬ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਹੈ ਕਿ ਲੋਕਾਂ ਨੇ 92 ਵਿਧਾਇਕ ਇਸ ਕਰ ਕੇ ਨਹੀਂ ਜਿਤਾਏ ਸਨ ਕਿ ਕੀਤੇ ਵਾਅਦੇ ਪੂਰੇ ਕਰਨ ਦੀ ਥਾਂ ਗੱਲਾਂ ਦੇ ਕੜਾਹ ਨਾਲ ਹੀ ਡੰਗ ਟਪਾਇਆ ਜਾਵੇ। 2022 ’ਚ ਲੋਕਾਂ ਨੇ ਜਿਸ ਉਮੀਦ ਨਾਲ ਅਤੇ ਪੰਜਾਬ ਜਿਹੜੇ ਮਸਲਿਆਂ ਕਰ ਕੇ ਵੋਟਾਂ ਪਾਈਆਂ ਸਨ ਲੋਕ ਚਾਹੁੰਦੇ ਹਨ ਕਿ ਹਾਕਮ ਧਿਰ ਉਨ੍ਹਾਂ ਵੱਲ ਧਿਆਨ ਕੇਂਦਰਿਤ ਕਰ ਕੇ ਉਨ੍ਹਾਂ ਦਾ ਕੋਈ ਹੱਲ ਕਰੇ। ਪੰਜਾਬ ਦੇ ਮੁੱਦੇ ’ਤੇ ਸਿਆਸੀ ਹਾਲਾਤ ਦੇਸ਼ ਨਾਲੋਂ ਬਹੁਤ ਵੱਖਰੇ ਹਨ ਅਤੇ ਪੰਜਾਬੀਆਂ ਨੂੰ ਦਿੱਲੀ ਦਾ ਦਖ਼ਲ ਵੀ ਪਸੰਦ ਨਹੀਂ। ਲੋਕ ਚਾਹੁੰਦੇ ਹਨ ਕਿ ਮਾਨ ਸਰਕਾਰ ਪੰਜਾਬ ਦੀ ਨੁਮਾਇੰਦਗੀ ਕਰੇ ਨਹੀਂ ਤਾਂ 2027 ਬਹੁਤੀ ਦੂਰ ਨਹੀਂ। ਉਨ੍ਹਾਂ ਕਿਹਾ ਕਿ ਜਿਹੜੇ ਕਹਿੰਦੇ ਹਨ ਕਿ ਭਾਜਪਾ ਹਾਰ ਗਈ ਹੈ, ਭੁਲੇਖੇ ’ਚ ਨਾ ਰਹਿਣ। ਭਾਜਪਾ ਹਾਰੀ ਨਹੀਂ ਆਪਦੇ ਮਿਸ਼ਨ ’ਚ ਕਾਮਯਾਬ ਹੋਈ ਹੈ। ਉਸ ਦੀ ਪਿੰਡਾਂ ਤੱਕ ਪਹੁੰਚ ਨਾਲ ਵੋਟ ਫ਼ੀਸਦੀ ’ਚ ਭਾਰੀ ਵਾਧਾ ਹੋਇਆ ਹੈ।

Advertisement

Advertisement
Advertisement
Author Image

sukhwinder singh

View all posts

Advertisement