ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੰਵਿਧਾਨ ਅਤੇ ਲੋਕਤੰਤਰ ਬਚਾਉਣ ਲਈ ਲੋਕ ਵੋਟ ਪਾਉਣ: ਰਾਹੁਲ

08:18 AM Apr 26, 2024 IST
ਪ੍ਰਧਾਨ ਮੰਤਰੀ ਦੇ ਹੱਥੋਂ ਖਿਸਕੀਆਂ ਚੋਣਾਂ: ਰਾਹੁਲ ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੀ ਗਾਰੰਟੀ ਤੇ ‘ਮੋਦੀ ਦੀ ਗਾਰੰਟੀ’ ਵਿੱਚ ਫਰਕ ਸਾਫ਼ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਣਦੇ ਹਨ ਕਿ ਲੋਕਾਂ ਸਭਾ ਚੋਣਾਂ ਉਨ੍ਹਾਂ ਦੇ ਹੱਥੋਂ ਨਿਕਲ ਚੁੱਕੀਆਂ ਹਨ। ਰਾਹੁਲ ਨੇ ਐਕਸ ’ਤੇ ਪੋਸਟ ਕੀਤਾ, ‘‘ਕਾਂਗਰਸ ਦੀ ਗਾਰੰਟੀ: ਹਿੰਦੁਸਤਾਨੀਆਂ ਦੀ ਸਰਕਾਰ, ਮਹਿਲਾਵਾਂ ਨੂੰ ਹਰ ਮਹੀਨੇ 8500 ਰੁਪਏ, ਨੌਜਵਾਨਾਂ ਨੂੰ ਇੱਕ ਲੱਖ ਰੁਪਏ ਪ੍ਰਤੀ ਸਾਲ ਦੀ ਨੌਕਰੀ, 30 ਲੱਖ ਅਸਾਮੀਆਂ ’ਤੇ ਭਰਤੀ ਅਤੇ ਕਿਸਾਨਾਂ ਨੂੰ ਕਾਨੂੰਨੀ ਐੱਮਐੱਸਪੀ।’’ ਉਨ੍ਹਾਂ ਦਾਅਵਾ ਕੀਤਾ, ‘‘ਮੋਦੀ ਦਾ ਗਾਰੰਟੀ ਦਾ ਮਤਲਬ ‘ਅਡਾਨੀਆਂ’ ਦੀ ਸਰਕਾਰ, ਦੇਸ਼ ਦੀ ਜਾਇਦਾਦ ਅਰਬਪਤੀਆਂ ਦੀ ਜੇਬ ਵਿੱਚ, ਚੰਦੇ ਦੇ ਧੰਦੇ ਵਾਲਾ ਵਸੂਲੀ ਗੈਂਗ, ਸੰਵਿਧਾਨ ਅਤੇ ਲੋਕਤੰਤਰ ਖ਼ਤਮ, ਕਿਸਾਨ ਪਾਈ-ਪਾਈ ਦਾ ਮੁਥਾਜ।’’ ਰਾਹੁਲ ਨੇ ਕਿਹਾ ਕਿ ਦੋਵੇਂ ਗਾਰੰਟੀਆਂ ਵਿੱਚ ਫਰਕ ਸਾਫ਼ ਹੈ। ਕਾਂਗਰਸ ਨੇਤਾ ਨੇ ਕਿਹਾ ਕਿ ਕਾਂਗਰਸ ਹਿੰਦੁਸਤਾਨ ਵਿੱਚ ਕਰੋੜਾਂ ਲੱਖਪਤੀ ਬਣਾਵੇਗੀ ਅਤੇ ਮੋਦੀ ਜੀ ਜਾਣਦੇ ਹਨ ਕਿ ਚੋਣਾਂ ਉਨ੍ਹਾਂ ਦੇ ਹੱਥੋਂ ਨਿਕਲ ਗਈਆਂ ਹਨ। -ਪੀਟੀਆਈ

ਨਵੀਂ ਦਿੱਲੀ, 25 ਅਪਰੈਲ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਦੇ ਦੂਜੇ ਗੇੜ ਦੀਆਂ ਵੋਟਾਂ ਤੋਂ ਇੱਕ ਦਿਨ ਪਹਿਲਾਂ ਅੱਜ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਵੋਟ ਪਾਉਣ। ਉਨ੍ਹਾਂ ਇੱਕ ਵੀਡੀਓ ਸੰਦੇਸ਼ ਵਿੱਚ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਸੰਵਿਧਾਨ ਅਤੇ ਲੋਕਤੰਤਰ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਕਾਂਗਰਸ ਨੇਤਾ ਨੇ ਦਾਅਵਾ ਕੀਤਾ, ‘‘ਇਹ ਚੋਣਾਂ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਹਨ। ਇੱਕ ਪਾਸੇ ਭਾਜਪਾ ਅਤੇ ਆਰਐੱਸਐੱਸ ਹਨ, ਜੋ ਜਮਹੂਰੀਅਤ ਅਤੇ ਸੰਵਿਧਾਨ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੂਜੇ ਪਾਸੇ ਕਾਂਗਰਸ ਅਤੇ ‘ਇੰਡੀਆ’ ਗੱਠਜੋੜ ਹੈ, ਜੋ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਅ ਰਹੇ ਹਨ।’’
ਰਾਹੁਲ ਗਾਂਧੀ ਨੇ ‘ਭਾਰਤ ਜੋੜੋ ਯਾਤਰਾ’ ਅਤੇ ‘ਭਾਰਤ ਜੋੜੋ ਨਿਆਏ ਯਾਤਰਾ’ ਦਾ ਜ਼ਿਕਰ ਕਰਦਿਆਂ ਕਿਹਾ, ‘‘ਤੁਹਾਡੇ ਨਾਲ ਗੱਲਬਾਤ ਕਰਕੇ ਅਤੇ ਤੁਹਾਡੇ ਦਿਲ ਅੰਦਰ ਜੋ ਸੀ, ਉਸ ਨੂੰ ਸੁਣ ਕੇ ਅਸੀਂ ਕ੍ਰਾਂਤੀਕਾਰੀ ਮੈਨੀਫੈਸਟੋ ਬਣਾਇਆ ਹੈ। ਇਹ ਤੁਹਾਡਾ ਮੈਨੀਫੈਸਟੋ ਹੈ। ਕਾਂਗਰਸ ਨੇ ਇਸ ਨੂੰ ਬਣਾਇਆ ਹੈ ਪਰ ਆਵਾਜ਼ ਤੁਹਾਡੀ ਆਪਣੀ ਹੈ।’’
ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 22-25 ਜਣਿਆਂ ਨੂੰ ਅਰਬਪਤੀ ਬਣਾਇਆ ਹੈ ਪਰ ਅਸੀਂ ਕਰੋੜਾਂ ਮਹਿਲਾਵਾਂ ਅਤੇ ਨੌਜਵਾਨਾਂ ਨੂੰ ਲੱਖਪਤੀ ਬਣਾਉਣ ਜਾ ਰਹੇ ਹਨ। ਕਿਸਾਨਾਂ ਨੂੰ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦੇ ਰਹੇ ਹਾਂ, ਕਰਜ਼ਾ ਮੁਆਫ਼ ਕਰਨ ਜਾ ਰਹੇ ਹਾਂ। ਮਜ਼ਦੂਰਾਂ ਨੂੰ 400 ਰੁਪਏ ਦੀ ਘੱਟੋ-ਘੱਟ ਮਜ਼ਦੂਰੀ ਦੇ ਰਹੇ ਹਾਂ।’’ ਰਾਹੁਲ ਨੇ ਲੋਕਾਂ ਨੂੰ ਕਾਂਗਰਸ ਦਾ ਸਮਰਥਨ ਕਰਨ ਦੀ ਅਪੀਲ ਕੀਤੀ। -ਪੀਟੀਆਈ

Advertisement

ਪ੍ਰਧਾਨ ਮੰਤਰੀ ਦੇ ਹੱਥੋਂ ਖਿਸਕੀਆਂ ਚੋਣਾਂ: ਰਾਹੁਲ

ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੀ ਗਾਰੰਟੀ ਤੇ ‘ਮੋਦੀ ਦੀ ਗਾਰੰਟੀ’ ਵਿੱਚ ਫਰਕ ਸਾਫ਼ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਣਦੇ ਹਨ ਕਿ ਲੋਕਾਂ ਸਭਾ ਚੋਣਾਂ ਉਨ੍ਹਾਂ ਦੇ ਹੱਥੋਂ ਨਿਕਲ ਚੁੱਕੀਆਂ ਹਨ। ਰਾਹੁਲ ਨੇ ਐਕਸ ’ਤੇ ਪੋਸਟ ਕੀਤਾ, ‘‘ਕਾਂਗਰਸ ਦੀ ਗਾਰੰਟੀ: ਹਿੰਦੁਸਤਾਨੀਆਂ ਦੀ ਸਰਕਾਰ, ਮਹਿਲਾਵਾਂ ਨੂੰ ਹਰ ਮਹੀਨੇ 8500 ਰੁਪਏ, ਨੌਜਵਾਨਾਂ ਨੂੰ ਇੱਕ ਲੱਖ ਰੁਪਏ ਪ੍ਰਤੀ ਸਾਲ ਦੀ ਨੌਕਰੀ, 30 ਲੱਖ ਅਸਾਮੀਆਂ ’ਤੇ ਭਰਤੀ ਅਤੇ ਕਿਸਾਨਾਂ ਨੂੰ ਕਾਨੂੰਨੀ ਐੱਮਐੱਸਪੀ।’’ ਉਨ੍ਹਾਂ ਦਾਅਵਾ ਕੀਤਾ, ‘‘ਮੋਦੀ ਦਾ ਗਾਰੰਟੀ ਦਾ ਮਤਲਬ ‘ਅਡਾਨੀਆਂ’ ਦੀ ਸਰਕਾਰ, ਦੇਸ਼ ਦੀ ਜਾਇਦਾਦ ਅਰਬਪਤੀਆਂ ਦੀ ਜੇਬ ਵਿੱਚ, ਚੰਦੇ ਦੇ ਧੰਦੇ ਵਾਲਾ ਵਸੂਲੀ ਗੈਂਗ, ਸੰਵਿਧਾਨ ਅਤੇ ਲੋਕਤੰਤਰ ਖ਼ਤਮ, ਕਿਸਾਨ ਪਾਈ-ਪਾਈ ਦਾ ਮੁਥਾਜ।’’ ਰਾਹੁਲ ਨੇ ਕਿਹਾ ਕਿ ਦੋਵੇਂ ਗਾਰੰਟੀਆਂ ਵਿੱਚ ਫਰਕ ਸਾਫ਼ ਹੈ। ਕਾਂਗਰਸ ਨੇਤਾ ਨੇ ਕਿਹਾ ਕਿ ਕਾਂਗਰਸ ਹਿੰਦੁਸਤਾਨ ਵਿੱਚ ਕਰੋੜਾਂ ਲੱਖਪਤੀ ਬਣਾਵੇਗੀ ਅਤੇ ਮੋਦੀ ਜੀ ਜਾਣਦੇ ਹਨ ਕਿ ਚੋਣਾਂ ਉਨ੍ਹਾਂ ਦੇ ਹੱਥੋਂ ਨਿਕਲ ਗਈਆਂ ਹਨ। -ਪੀਟੀਆਈ

Advertisement
Advertisement
Advertisement