For the best experience, open
https://m.punjabitribuneonline.com
on your mobile browser.
Advertisement

ਫ਼ਰਜ਼ੀ ਵੀਡੀਓਜ਼ ਤੋਂ ਚੌਕਸ ਰਹਿਣ ਲੋਕ: ਨਰਿੰਦਰ ਮੋਦੀ

07:20 AM Apr 30, 2024 IST
ਫ਼ਰਜ਼ੀ ਵੀਡੀਓਜ਼ ਤੋਂ ਚੌਕਸ ਰਹਿਣ ਲੋਕ  ਨਰਿੰਦਰ ਮੋਦੀ
ਮਹਾਰਾਸ਼ਟਰ ਦੇ ਕਰਾਡ ਵਿੱਚ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਨਮਾਨ ਕਰਦੇ ਹੋਏ ਭਾਜਪਾ ਆਗੂ। -ਫੋਟੋ: ਪੀਟੀਆਈ
Advertisement

ਸਤਾਰਾ/ਸ਼ੋਲਾਪੁਰ(ਮਹਾਰਾਸ਼ਟਰ)/ਬਾਗਲਕੋਟ (ਕਰਨਾਟਕ), 29 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨਾਲ ਮੱਥਾ ਲਾਉਣ ਤੋਂ ਅਸਮਰੱਥ ਸਿਆਸੀ ਵਿਰੋਧੀ ਹੁਣ ਤਕਨਾਲੋਜੀ ਦੀ ਦੁਰਵਰਤੋਂ ਕਰਕੇ ਸੋਸ਼ਲ ਮੀਡੀਆ ’ਤੇ ਫ਼ਰਜ਼ੀ ਵੀਡੀਓਜ਼ ਦਾ ਪ੍ਰਚਾਰ ਪਾਸਾਰ ਕਰ ਰਹੇ ਹਨ। ਪੱਛਮੀ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੇ ਕਰਾਡ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਸੋਸ਼ਲ ਮੀਡੀਆ ਤੇ ਤਕਨਾਲੋਜੀ ਦੀ ਦੁਰਵਰਤੋਂ ’ਤੇ ਫ਼ਿਕਰ ਜਤਾਉਂਦਿਆਂ ਚੇਤਾਵਨੀ ਦਿੱਤੀ ਕਿ ‘ਅਗਲੇ ਇਕ ਮਹੀਨੇ ਵਿਚ ਕਿਸੇ ਵੱਡੀ ਘਟਨਾ ਦੀ ਯੋਜਨਾ ਘੜੀ ਜਾ ਰਹੀ ਹੈ।’’ ਸ੍ਰੀ ਮੋਦੀ ਨੇ ਮਸਨੂਈ ਬੌਧਿਕਤਾ (ਏਆਈ) ਦੀ ਵਰਤੋਂ ਨਾਲ ਬਣਾਈਆਂ ਫ਼ਰਜ਼ੀ ਵੀਡੀਓਜ਼ ਦੇ ਉਭਾਰ ਦੀ ਗੱਲ ਕਰਦਿਆਂ ਲੋਕਾਂ ਨੂੰ ਕਿਹਾ ਕਿ ਉਹ ਚੌਕਸ ਰਹਿਣ ਤੇ ਫ਼ਰਜ਼ੀ ਵੀਡੀਓਜ਼ ਸਬੰਧੀ ਘਟਨਾਵਾਂ ਅਥਾਰਿਟੀਜ਼ ਦੇ ਧਿਆਨ ਵਿਚ ਲਿਆਉਣ। ਉਨ੍ਹਾਂ ਕਿਹਾ, ‘‘ਵਿਰੋਧੀ ਏਆਈ ਦੀ ਵਰਤੋੋਂ ਕਰਕੇ ਮੇਰੇ, ਅਮਿਤ ਸ਼ਾਹ ਤੇ ਜੇ.ਪੀ.ਨੱਢਾ ਜਿਹੇ ਆਗੂਆਂ ਦੇ ਹਵਾਲਿਆਂ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ। ਇਹ ਲੋਕ ਤਕਨਾਲੋਜੀ ਦੀ ਵਰਤੋਂ ਕਰਕੇ ਮੇਰੀ ਆਵਾਜ਼ ਵਿਚ ਫ਼ਰਜ਼ੀ ਵੀਡੀਓਜ਼ ਬਣਾ ਰਹੇ ਹਨ, ਜੋ ਕਿ ਖ਼ਤਰਨਾਕ ਹੈ। ਅਗਲੇ ਇਕ ਮਹੀਨੇ ਵਿਚ ਕਿਸੇ ਵੱਡੀ ਘਟਨਾ ਦੀ ਯੋਜਨਾ ਘੜੀ ਜਾ ਰਹੀ ਹੈ। ਮੈਂ ਬਹੁਤ ਸੰਜੀਦਗੀ ਨਾਲ ਇਹ ਦੋਸ਼ ਲਾ ਰਿਹਾ ਹਾਂ। ਸਮਾਜਿਕ ਤਣਾਅ ਪੈਦਾ ਕਰਨ ਲਈ ਚਾਲਾਂ ਚੱਲੀਆਂ ਜਾ ਰਹੀਆਂ ਹਨ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਵਾਪਰੇ।’’
ਇਸ ਦੌਰਾਨ ਮਹਾਰਾਸ਼ਟਰ ਦੇ ਸ਼ੋਲਾਪੁਰ ਵਿਚ ਵੱਖਰੀ ਚੋਣ ਰੈਲੀ ਦੌਰਾਨ ਸ੍ਰੀ ਮੋਦੀ ਨੇ ‘ਇੰਡੀਆ’ ਗੱਠਜੋੜ ਤੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਦੇ ਧੜੇ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਇੰਡੀਆ ਗੱਠਜੋੜ ਨੇ ਨਵਾਂ ਫਾਰਮੂਲਾ ਘੜਿਆ ਹੈ ਜਿਸ ਤਹਿਤ ਪੰਜ ਸਾਲਾਂ ਵਿਚ ਪੰਜ ਪ੍ਰਧਾਨ ਮੰਤਰੀ ਹੋਣਗੇ। ਉਨ੍ਹਾਂ ਕਿਹਾ, ‘‘ਨਕਲੀ ਸ਼ਿਵ ਸੈਨਾ ਕਹਿੰਦੀ ਹੈ ਕਿ ਇੰਡੀਆ ਗੱਠਜੋੜ ਵਿਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਕਈ ਬਦਲ ਮੌਜੂਦ ਹਨ। ਉਹ ਅਜੇ ਤੱਕ ਇਹ ਫੈਸਲਾ ਨਹੀਂ ਕਰ ਸਕੇ ਕਿ ਇੰਡੀਆ ਗੱਠਜੋੜ ਦਾ ਆਗੂ ਜਾਂ ਚਿਹਰਾ ਮੋਹਰਾ ਕੌਣ ਹੋਵੇਗਾ।’’ ਕਰਨਾਟਕ ਦੇ ਬਾਗਲਕੋਟ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਕਾਂਗਰਸ ਦੀ ਵੋਟ ਬੈਂਕ ਦੀ ਸਿਆਸਤ ਕਰਕੇ ਦੇਸ਼ ਵਿਚ ਐੱਸਸੀ-ਐੱਸਟੀ ਭਾਈਚਾਰਿਆਂ ਦੇ ਅਧਿਕਾਰ ਸੁਰੱਖਿਅਤ ਨਹੀਂ ਹਨ। -ਪੀਟੀਆਈ/ਆਈਏਐੱਨਐੱਸ

Advertisement

ਭਾਜਪਾ ਨੇ ਹਜ਼ਾਰਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਨਜ਼ਰਅੰਦਾਜ਼ ਕੀਤਾ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਭਾਜਪਾ ’ਤੇ ਮਹਾਰਾਸ਼ਟਰ ਦੇ ਸਤਾਰਾ ਤੇ ਸ਼ੋਲਾਪੁਰ ਵਿਚ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਹਜ਼ਾਰਾਂ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ ਹੈ। ਪਾਰਟੀ ਨੇ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਨ੍ਹਾਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਕੀ ਕੀਤਾ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸ੍ਰੀ ਮੋਦੀ ਦੀਆਂ ਅੱਜ ਸ਼ੋਲਾਪੁਰ ਤੇ ਸਤਾਰਾ ਵਿਚ ਚੋਣ ਰੈਲੀਆਂ ਤੋਂ ਪਹਿਲਾਂ ਉਨ੍ਹਾਂ ਨੂੰ ਇਹ ਸਵਾਲ ਪੁੱਛੇ। -ਪੀਟੀਆਈ

Advertisement
Author Image

Advertisement
Advertisement
×