For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਦੇ ਫੁੱਟ ਪਾਊ ਏਜੰਡੇ ਤੋਂ ਸੁਚੇਤ ਰਹਿਣ ਲੋਕ: ਅਨਿਲ ਸਰੀਨ

08:05 AM Apr 25, 2024 IST
ਕਾਂਗਰਸ ਦੇ ਫੁੱਟ ਪਾਊ ਏਜੰਡੇ ਤੋਂ ਸੁਚੇਤ ਰਹਿਣ ਲੋਕ  ਅਨਿਲ ਸਰੀਨ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 24 ਅਪਰੈਲ
ਭਾਜਪਾ ਦੇ ਸੂਬਾ ਜਨਰਲ ਸਕੱਤਰ ਅਤੇ ਪਾਰਟੀ ਦੇ ਬੁਲਾਰੇ ਅਨਿਲ ਸਰੀਨ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੀ ਸੱਤਾ ਦੀ ਭੁੱਖ ਲਈ ਘੱਟ ਗਿਣਤੀਆਂ ਨੂੰ ਬਹੁਗਿਣਤੀਆਂ ਦੇ ਵਿਰੁੱਧ ਖੜ੍ਹੀ ਕਰ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ‌ ਉਨ੍ਹਾਂ ਕਾਂਗਰਸ ਪਾਰਟੀ ਦੇ ਚੋਣ ਮੈਨੀਫੈਸਟੋ ਅਤੇ ਰਾਹੁਲ ਗਾਂਧੀ ਦੇ ਚੋਣ ਭਾਸ਼ਣਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਸਮਾਜ ਨੂੰ ਧਾਰਮਿਕ, ਜਾਤੀਵਾਦੀ ਅਤੇ ਭਾਸ਼ਾਈ ਆਧਾਰ ’ਤੇ ਵੰਡਣ ਦੀ ਗੱਲ ਕਰ ਰਹੇ ਹਨ। ਉਨ੍ਹਾਂ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਦੇ ਫੁੱਟ ਪਾਊ ਏਜੰਡੇ ਤੋਂ ਸੁਚੇਤ ਰਹਿਣ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜ਼ਨੀਸ਼ ਧੀਮਾਨ, ਜਨਰਲ ਸਕੱਤਰ ਕੰਤੇਂਦੂ ਸ਼ਰਮਾ, ਪ੍ਰੈੱਸ ਸਕੱਤਰ ਡਾ. ਸਤੀਸ਼ ਕੁਮਾਰ ਅਤੇ ਕੁਨਾਲ ਸ਼ਰਮਾ ਆਦਿ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×