For the best experience, open
https://m.punjabitribuneonline.com
on your mobile browser.
Advertisement

ਪਾਣੀ ਤੇ ਬਿਜਲੀ ਦੀ ਕਿੱਲਤ ਤੋਂ ਪ੍ਰੇਸ਼ਾਨ ਲੋਕਾਂ ਵੱਲੋਂ ਨਾਅਰੇਬਾਜ਼ੀ

08:47 AM Jun 27, 2024 IST
ਪਾਣੀ ਤੇ ਬਿਜਲੀ ਦੀ ਕਿੱਲਤ ਤੋਂ ਪ੍ਰੇਸ਼ਾਨ ਲੋਕਾਂ ਵੱਲੋਂ ਨਾਅਰੇਬਾਜ਼ੀ
ਕੌਂਸਲ ਦਫ਼ਤਰ ਵਿੱਚ ਰੋਸ ਪ੍ਰਗਟ ਕਰਦੇ ਹੋਏ ਇਲਾਕੇ ਦੇ ਵਸਨੀਕ।
Advertisement

ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 26 ਜੂਨ
ਨਗਰ ਕੌਂਸਲ ਨਵਾਂ ਗਾਉਂ ਦੇ ਵਸਨੀਕਾਂ ਨੂੰ ਅੰਤਾਂ ਦੀ ਪੈ ਰਹੀ ਗਰਮੀ ਵਿੱਚ ਪੀਣ ਵਾਲੇ ਪਾਣੀ ਤੇ ਬਿਜਲੀ ਦੀ ਸਪਲਾਈ ਦੀ ਕਿੱਲਤ ਨਾਲ ਜੂਝਣਾ ਪੈ ਰਿਹਾ ਹੈ। ਪ੍ਰਾਪਰਟੀ ਡੀਲਰਜ਼ ਅਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਸਿੱਧੂ, ਕੌਂਸਲਰ ਗੁਰਬਚਨ ਸਿੰਘ, ਮੀਨਾ ਦੇਵੀ, ਕੁਲਵਿੰਦਰ ਕੌਰ ਤੇ ਰਾਜੂ ਸੈਮੂਅਲ ਆਦਿ ਦੀ ਅਗਵਾਈ ਵਿੱਚ ਅੱਜ ਨਗਰ ਕੌਂਸਲ ਦਫ਼ਤਰ ਵਿੱਚ ਲੋਕਾਂ ਨੇ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਗਟ ਕੀਤਾ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਦਸਮੇਸ਼ ਨਗਰ, ਸਿੰਘਾ ਦੇਵੀ, ਜਨਤਾ ਕਲੋਨੀ ਸਮੇਤ ਹੋਰਨਾਂ ਵਾਰਡਾਂ ਵਿੱਚ ਪਿਛਲੇ ਕਾਫੀ ਸਮੇਂ ਤੋਂ ਪਾਣੀ ਅਤੇ ਬਿਜਲੀ ਦੀ ਨਾਕਸ ਸਪਲਾਈ ਹੋ ਰਹੀ ਹੈ। ਲੋਕਾਂ ਨੂੰ ਪਾਣੀ ਵਾਲੀ ਪਾਣੀ ਦੇ ਟੈਂਕਰ ਆਪਣੇ ਖਰਚੇ ਉੱਤੇ ਲਿਆਉਣੇ ਪੈਂਦੇ ਹਨ। ਸਾਬਕਾ ਮੰਤਰੀ ਜਗਮੋਹਨ ਸਿੰੰਘ ਕੰਗ, ਕੌਂਸਲਰ ਤੇ ਨੰਬਰਦਾਰ ਅਵਤਾਰ ਸਿੰਘ ਤਾਰੀ, ਕੌਂਸਲਰ ਰਵਿੰਦਰ ਸਿੰਘ, ਸਾਬਕਾ ਕੌਂਸਲਰ ਦਲਬੀਰ ਸਿੰਘ ਪੱਪੀ, ਕ੍ਰਿਸ਼ਨ ਬਿੱਲਾ ਨਾਡਾ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਮਸਲਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ ਜਲ ਸਪਲਾਈ ਵਿਭਾਗ ਦੇ ਜੇਈ ਸਤਪਾਲ ਸਿੰਘ ਦਾ ਕਹਿਣਾ ਹੈ ਕਿ ਟਿਊਬਵੈਲ ਬਿਜਲੀ ਸਪਲਾਈ ’ਤੇ ਨਿਰਭਰ ਹਨ। ਵਿਭਾਗ ਦੀ ਐੱਸਡੀਓ ਬੀਬੀ ਸਿਮਰਨ ਕੌਰ ਨੇ ਕਿਹਾ ਕਿ ਦਸਮੇਸ਼ ਨਗਰ ਵਿੱਚ ਇੱਕ ਟਿਊਬਵੈੱਲ ਲੱਗਾ ਹੈ ਜਿੱਥੋਂ ਫਿਲਹਾਲ ਸਪਲਾਈ ਹੋ ਰਹੀ ਹੈ ਅਤੇ ਦੂਜਾ ਟਿਊਬਵੈੱਲ ਲਗਾਉਣ ਲਈ ਥਾਂ ਨਹੀਂ ਮਿਲ ਰਹੀ ਹੈ, ਜਿਸ ਕਰ ਕੇ ਮੁਸ਼ਕਲ ਪੇਸ਼ ਆ ਰਹੀ ਹੈ।

Advertisement

Advertisement
Author Image

Advertisement
Advertisement
×