For the best experience, open
https://m.punjabitribuneonline.com
on your mobile browser.
Advertisement

ਪਾਣੀ ਦੀ ਘਾਟ ਕਾਰਨ ਲੋਕਾਂ ਵੱਲੋਂ ਕੌਂਸਲ ਵਿਰੁੱਧ ਮੁਜ਼ਾਹਰਾ

07:17 AM Jun 07, 2024 IST
ਪਾਣੀ ਦੀ ਘਾਟ ਕਾਰਨ ਲੋਕਾਂ ਵੱਲੋਂ ਕੌਂਸਲ ਵਿਰੁੱਧ ਮੁਜ਼ਾਹਰਾ
ਨਗਰ ਕੌਂਸਲ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ ਲੋਕ।
Advertisement

ਪੱਤਰ ਪ੍ਰੇਰਕ
ਤਪਾ ਮੰਡੀ, 6 ਜੂਨ
ਇਥੇ ਅੱਤ ਦੀ ਗਰਮੀ ਹੋਣ ਕਾਰਨ ਦੌਰਾਨ ਪਾਣੀ ਦੀ ਕਿੱਲਤ ਤੋਂ ਲੋਕ ਪ੍ਰੇਸ਼ਾਨ ਹਨ। ਵਾਰਡ ਨੰ: 3 ਵਸਨੀਕ ਸੰਤੋਸ਼ ਰਾਣੀ, ਕਮਲੇਸ਼ ਰਾਣੀ, ਰੋਸ਼ਨੀ ਦੇਵੀ, ਰੀਨਾ ਰਾਣੀ ਅਤੇ ਕਿਰਨਾ ਰਾਣੀ ਨੇ ਪਾਣੀ ਨਾ ਮਿਲਣ ’ਤੇ ਨਗਰ ਕੌਂਸਲ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਪੂਰਾ ਸ਼ਹਿਰ ਪੀਣ ਵਾਲੇ ਪਾਣੀ ਨੂੰ ਤਰਸ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਭਾਵੇਂ ਪਾਣੀ ਦੀ ਟੈਂਕੀ ਭੇਜੀ ਜਾ ਰਹੀ ਹੈ ਪਰ ਉਸ ਨਾਲ ਸਾਰੇ ਮਹੱਲੇ ਦੀ ਪੂਰਤੀ ਨਹੀਂ ਹੋ ਰਹੀ। ਕੌਂਸਲਰ ਧਰਮਪਾਲ ਸ਼ਰਮਾ ਨੇ ਦਸਿਆ ਕਿ ਵਾਟਰ ਸਪਲਾਈ ਲਈ 8 ਟਿਊਬਵੈਲ ਲੱਗੇ ਹੋਏ ਹਨ ਅਤੇ ਦੋ ਨਵੇਂ ਟਿਊਬਵੈਲ ਪਾਸ ਹੋ ਗਏ ਹਨ। ਤਿੰਨ ਟਿਊਬਵੈਲ ਖ਼ਰਾਬ ਹਨ। ਸਿਰਫ 5 ਟਿਊਬਵੈਲ ਚਾਲੂ ਹਨ, ਜਿਸ ਕਾਰਨ ਸ਼ਹਿਰੀਆਂ ਨੂੰ ਪੀਣ ਵਾਲੀ ਪਾਣੀ ਨਹੀਂ ਮਿਲ ਰਿਹਾ। ਈਓ ਅਸ਼ੀਸ਼ ਕੁਮਾਰ ਨੇ ਕਿਹਾ ਕਿ ਖਰਾਬ ਮੋਟਰਾਂ ਦਾ ਸਾਮਾਨ ਨਾ ਮਿਲਣ ਕਾਰਨ ਸਮੱਸਿਆ ਆ ਰਹੀ ਹੈ। ਜਲਦ ਹੀ ਮੋਟਰਾਂ ਠੀਕ ਕਰਵਾ ਕੇ ਸਮੱਸਿਆ ਹੱਲ ਕਰ ਦਿੱਤੀ ਜਾਵੇਗੀ।

Advertisement

Advertisement
Author Image

joginder kumar

View all posts

Advertisement
Advertisement
×