ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੁਸਤਕ ‘ਹੁਣ ਤੂੰ ਮੈਨੂੰ ਨਾ ਮਿਲੀਂ’ ਲੋਕ ਅਰਪਣ

08:17 AM Oct 05, 2024 IST
ਸੋਨੀ ਠੁੱਲੇਵਾਲ ਦੀ ਕਿਤਾਬ ਰਿਲੀਜ਼ ਕਰਦੇ ਹੋਏ ਪਤਵੰਤੇ।

ਸਤਵਿੰਦਰ ਬਸਰਾ
ਲੁਧਿਆਣਾ, 4 ਅਕਤੂਬਰ
ਇੱਕ ਆਸ ਫਾਊਡੇਸ਼ਨ ਵੱਲੋਂ ਅੱਜ ਪੰਜਾਬੀ ਭਵਨ ਵਿੱਚ ਪ੍ਰਧਾਨ ਨਰਿੰਦਰ ਚੌਧਰੀ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ। ਇਸ ਮੌਕੇ ਗੀਤਕਾਰ ਅਤੇ ਲੇਖਕ ਸੋਨੀ ਠੁੱਲੇਵਾਲ ਦੀ ਪਲੇਠੀ ਪੁਸਤਕ ‘ਹੁਣ ਤੂੰ ਮੈਨੂੰ ਮਿਲੀਂ ਨਾ’ ਲੋਕ ਅਰਪਣ ਕੀਤੀ ਗਈ। ਇਸ ਮੌਕੇ ਲੇਖਕ ਗੁਰਪ੍ਰੀਤ ਸਿੰਘ ਤੂਰ (ਰਿਟਾਇਡ ਡੀਆਈਜੀ), ਜਸਦੇਵ ਸਿੰਘ ਸੇਖੋਂ ਜੁਆਇੰਟ ਕਮਿਸ਼ਨਰ ਲੁਧਿਆਣਾ, ਅਦਾਕਾਰ ਬਨਿੰਦਰਜੀਤ ਬਨੀ, ਅਦਾਕਾਰ ਸੋਨਪ੍ਰੀਤ ਸਿੰਘ ਜਵੰਧਾ, ਪ੍ਰੋ. ਅਨਿਲ ਭਾਰਤੀ ਜੁਝਾਰ ਟਾਇਮਜ਼ ਅਫ਼ਬਾਰ ਦੇ ਮੁੱਖ ਸੰਪਾਦਕ ਬਲਵਿੰਦਰ ਸਿੰਘ ਪੂੜੈਣ, ਲੇਖਕ ਪਵਨ ਪਰਿੰਦਾ ਨੇ ਮੁੱਖ ਮਹਿਮਾਨਾਂ ਵਜੋਂ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਸ੍ਰੀ ਤੂਰ ਨੇ ਕਿਹਾ ਕਿ ਕਿਤਾਬ ਸੋਨੀ ਠੁੱਲੇਵਾਲ ਦੇ ਜੀਵਨ ਦੇ ਸੰਘਰਸ਼ ਦਾ ਨਿਚੋੜ ਹੈ। ਕਿਤਾਬ ਵਿਚਲੀਆਂ ਕਵਿਤਾਵਾਂ ਦੀ ਸਾਦਗੀ, ਸਹਿਜਤਾ, ਮਿਹਨਤ ਨੂੰ ਬਿਆਨਦੀ ਹੈ। ਜੁਆਇੰਟ ਕਮਿਸ਼ਨਰ ਸ੍ਰੀ ਸੇਖੋਂ, ਅਦਾਕਾਰ ਬਨਿੰਦਰਜੀਤ ਬਨੀ, ਅਦਾਕਾਰ ਸੋਨਪ੍ਰੀਤ ਜਵੰਧਾ ਨੇ ਕਿਹਾ ਕਿ ਸੋਨੀ ਠੁੱਲੇਵਾਲ ਦੀ ਲੇਖਣੀ ਦਾ ਅੰਦਾਜ਼ ਬਹੁਤ ਵਧੀਆ ਤੇ ਨਿਡਰ ਹੈ। ਪ੍ਰੋ. ਅਨਿਲ ਭਾਰਤੀ, ਬਲਵਿੰਦਰ ਸਿੰਘ ਪੁੜੈਣ ਅਤੇ ਲੇਖਕ ਪਵਨ ਪਰਿੰਦਾ ਵੱਲੋਂ ਕਿਤਾਬ ਵਿਚਲੀਆਂ ਲਿਖਾਰੀ, ਝਰਨਾ, ਦਿਲ ਦੀਆਂ ਗੱਲਾਂ, ਜੋਕਾਂ, ਅਰਦਾਸ, ਉੱਨੀ ਇੱਕੀ ਆਦਿ ਸਮੇਤ ਕਈ ਕਵਿਤਾਵਾਂ ’ਤੇ ਵਿਚਾਰ ਸਾਂਝੇ ਕੀਤੇ ਗਏ।

Advertisement

Advertisement