For the best experience, open
https://m.punjabitribuneonline.com
on your mobile browser.
Advertisement

‘ਤੌਬਾ ਤੌਬਾ’ ਗੀਤ ’ਤੇ ਵਿੱਕੀ ਕੌਸ਼ਲ ਦੇ ਅੰਦਾਜ਼ ਦੀ ਲੋਕਾਂ ਨੇ ਕੀਤੀ ਤਾਰੀਫ਼

08:22 AM Jul 05, 2024 IST
‘ਤੌਬਾ ਤੌਬਾ’ ਗੀਤ ’ਤੇ ਵਿੱਕੀ ਕੌਸ਼ਲ ਦੇ ਅੰਦਾਜ਼ ਦੀ ਲੋਕਾਂ ਨੇ ਕੀਤੀ ਤਾਰੀਫ਼
Advertisement

ਮੁੰਬਈ

Advertisement

ਫਿਲਮ ‘ਬੈਡ ਨਿਊਜ਼’ ਦਾ ਪਹਿਲਾ ਗੀਤ ‘ਤੌਬਾ ਤੌਬਾ’ ਹਰ ਪਾਸੇ ਛਾਇਆ ਹੋਇਆ ਹੈ। ਇਹ ਗੀਤ ਰਿਲੀਜ਼ ਹੋਣ ਤੋਂ ਬਾਅਦ ਸਾਰੇ ਇਸ ਦੀ ਸ਼ਲਾਘਾ ਕਰ ਰਹੇ ਹਨ। ਹਾਲ ਹੀ ਵਿੱਚ ਬੌਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਨੇ ਵੀ ਇਸ ਗੀਤ ਵਿੱਚ ਵਿੱਕੀ ਕੌਸ਼ਲ ਦੇ ਨਾਚ ਦੀ ਜਮ ਕੇ ਤਾਰੀਫ਼ ਕੀਤੀ ਹੈ। ਦੱਸ ਦੇਈਏ ਕਿ ਪੰਜਾਬੀ ਗਾਇਕ ਕਰਨ ਔਜਲਾ ਨੇ ਇਸ ਗੀਤ ਨੂੰ ਗਾਇਆ ਤੇ ਲਿਖਿਆ ਹੈ ਤੇ ਇਹ ਗੀਤ ਮੰਗਲਵਾਰ ਸ਼ਾਮ ਨੂੰ ਰਿਲੀਜ਼ ਕੀਤਾ ਗਿਆ ਸੀ। ਇਸ ਗੀਤ ਦੀ ਵੀਡੀਓ ਵਿੱਚ ਵਿੱਕੀ ਤੇ ਤ੍ਰਿਪਤੀ ਗੀਤ ਦੇ ਆਕਰਸ਼ਕ ਬੋਲਾਂ ’ਤੇ ਦਿਲਕਸ਼ ਅੰਦਾਜ਼ ਵਿੱਚ ਨੱਚਦੇ ਦਿਖਾਈ ਦੇ ਰਹੇ ਹਨ, ਜੋ ਪ੍ਰਸ਼ੰਸਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ। ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਬੁੱਧਵਾਰ ਨੂੰ ਵਿੱਕੀ ਨੇ ਗੀਤ ਦੀ ਇੱਕ ਛੋਟੀ ਕਲਿੱਪ ਸਾਂਝੀ ਕੀਤੀ ਹੈ। ਰਿਤਿਕ ਰੌਸ਼ਨ ਨੇ ਵੀ ਹੋਰਾਂ ਹਸਤੀਆਂ ਤੇ ਪ੍ਰਸ਼ੰਸਕਾਂ ਦੀ ਤਰ੍ਹਾਂ ਵਿੱਕੀ ਦੇ ਨੱਚਦੇ ਦੀ ਵੀਡੀਓ ’ਤੇ ਕੁਮੈਂਟ ਕੀਤਾ ਹੈ। ਉਸ ਨੇ ਲਿਖਿਆ, ‘‘ਬਹੁਤ ਵਧੀਆ.. ਇਹ ਅੰਦਾਜ਼ ਪਸੰਦ ਆਇਆ।’’ ਰਿਤਿਕ ਦੀ ਇਸ ਪਿਆਰ ਭਰੀ ਪ੍ਰਤੀਕਿਰਿਆ ਨੂੰ ਵਿੱਕੀ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਅੱਜ ਸਾਂਝਾ ਕੀਤਾ ਹੈ। ਉਸ ਨੇ ਇਸ ਪ੍ਰਤੀਕਿਰਿਆ ਨਾਲ ਲਿਖਿਆ, ‘‘ਇਹ ਰਾਤ ਮੇਰੇ ਲਈ ਵਧੀਆ ਰਹੀ... ਜੀਵਨ ਸਫਲ।’’ ਹਾਲ ਹੀ ਵਿੱਚ ਧਰਮਾ ਪ੍ਰੋਡਕਸ਼ਨਜ਼ ਨੇ ਫਿਲਮ ਦਾ ਟਰੇਲਰ ਜਾਰੀ ਕੀਤਾ ਸੀ। ਇਸ ਫਿਲਮ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਵੀ ਅਹਿਮ ਭੂਮਿਕਾ ਵਿੱਚ ਹੈ। ਇਹ ਫਿਲਮ 19 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। -ਏਐੱਨਆਈ

Advertisement

Advertisement
Author Image

sanam grng

View all posts

Advertisement