For the best experience, open
https://m.punjabitribuneonline.com
on your mobile browser.
Advertisement

ਸੁਸਰੀ ਦੇ ਸਤਾਏ ਲੋਕਾਂ ਨੇ ਗੁਦਾਮ ਅੱਗੇ ਰੋਸ ਪ੍ਰਗਟਾਇਆ

11:24 AM Apr 14, 2024 IST
ਸੁਸਰੀ ਦੇ ਸਤਾਏ ਲੋਕਾਂ ਨੇ ਗੁਦਾਮ ਅੱਗੇ ਰੋਸ ਪ੍ਰਗਟਾਇਆ
ਗੁਦਾਮ ਅੱਗੇ ਇਕੱਠੇ ਹੋਏ ਰੋੜੀਕਪੂਰਾ ਵਾਸੀ।
Advertisement

ਸ਼ਗਨ ਕਟਾਰੀਆ
ਜੈਤੋ, 13 ਅਪਰੈਲ
ਨਜ਼ਦੀਕੀ ਪਿੰਡ ਰੋੜੀਕਪੂਰਾ ’ਚ ਬਣੇ ਅਨਾਜ ਦੇ ਗੁਦਾਮਾਂ ’ਚੋਂ ਸੁਸਰੀ ਨਿਕਲਣ ਕਾਰਨ ਨੇੜਲੀ ਵਸੋਂ ਪ੍ਰੇਸ਼ਾਨ ਹੈ। ਲੋਕਾਂ ਦਾ ਦੋਸ਼ ਹੈ ਕਿ ਗੁਦਾਮ ਮਾਲਕਾਂ ਵੱਲੋਂ ਸਟੋਰ ਕੀਤੇ ਅਨਾਜ ਦੀ ਯੋਗ ਸੰਭਾਲ ਨਾ ਕਰਨ ਕਰਕੇ ਸੁਸਰੀ ਪੈਦਾ ਹੁੰਦੀ ਹੈ, ਜੋ ਉਨ੍ਹਾਂ ਦੇ ਦਿਨਾਂ ਦਾ ਚੈਨ ਅਤੇ ਰਾਤਾਂ ਦੀ ਨੀਂਦ ਉਡਾ ਰਹੀ ਹੈ। ਇਸ ਵਰਤਾਰੇ ਤੋਂ ਅੱਕੇ ਲੋਕਾਂ ਨੇ ਅੱਜ ਦੋ ਟੁਕ ਲਫ਼ਜ਼ਾਂ ’ਚ ਗੁਦਾਮ ਮਾਲਕਾਂ ਨੂੰ ਕਹਿ ਹੀ ਦਿੱਤਾ ਕਿ ‘ਜੇ ਸੁਸਰੀ ਦਾ ਕੋਈ ਪ੍ਰਬੰਧ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਲਈ ਮਜਬੂਰ ਹੋਣਗੇ।’ 3ਇਸ ਸਬੰਧੀ ਅੱਜ ਦੁਖੀ ਲੋਕ ਗੁਦਾਮ ਅੱਗੇ ਇਕੱਠੇ ਹੋਏ ਅਤੇ ਰੋਸ ਜ਼ਾਹਰ ਕੀਤਾ। ਇੱਥੇ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਗੁਰਦੇਵ ਸਿੰਘ ਗੋਰਾ ਨੇ ਚਿਤਾਵਨੀ ਦਿੱਤੀ ਕਿ ਅੱਗੇ ਤੋਂ ਜੇ ਕੋਈ ਠੋਸ ਬੰਦੋਬਸਤ ਨਾ ਕੀਤਾ ਗਿਆ ਤਾਂ ਉਹ ਗੁਦਾਮਾਂ ਵਿੱਚ ਅਨਾਜ ਦੀ ਭਰਾਈ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਜਦੋਂ ਉਹ ਘਰਾਂ ’ਚ ਰੋਟੀ ਖਾਣ ਬੈਠਦੇ ਹਨ ਤਾਂ ਸੁਸਰੀ ਧੜਧੜ ਥਾਲੀ ਵਿੱਚ ਡਿੱਗਦੀ ਹੈ। ਇਸੇ ਤਰ੍ਹਾਂ ਰਾਤ ਨੂੰ ਬਿਜਲੀ ਦੇ ਬੱਲਬਾਂ ਦੁਆਲੇ ਵੀ ਸੁਸਰੀ ਘੁੰਮਦੀ ਹੈ, ਜਿਸ ਕਾਰਨ ਬਿਸਤਰਿਆਂ ’ਤੇ ਸੌਣਾ ਵੀ ਔਖਾ ਹੋ ਗਿਆ ਹੈ। ਲੋਕਾਂ ਨੇ ਗੁਦਾਮਾਂ ਨੂੰ ਰਸਤੇ ਦੀ ਚੌੜਾਈ ਘੱਟ ਹੋਣ ਕਰਕੇ ਬੀਤੇ ’ਚ ਹੋਏ ਹਾਦਸਿਆਂ ਦੀ ਦਾਸਤਾਨ ਵੀ ਸੁਣਾਈ। ਇੱਥੇ ਮੌਕੇ ’ਤੇ ਹਾਜ਼ਰ ਗੁਦਾਮ ਪ੍ਰਬੰਧਕਾਂ ਵੱਲੋਂ ਸਾਰੀਆਂ ਸਮੱਸਿਆਵਾਂ ਬਾਰੇ ਬਦਲਵੇਂ ਹੱਲ ਦਾ ਭਰੋਸਾ ਦੇਣ ’ਤੇ ਪਿੰਡ ਵਾਸੀ ਸ਼ਾਂਤ ਹੋ ਗਏ। ਇਸ ਮੌਕੇ ਰਿੰਕੂ ਸਿੰਘ, ਸੂਬਾ ਸਿੰਘ, ਬਲਵੀਰ ਸਿੰਘ, ਸਾਧਾ ਸਿੰਘ, ਜਸਵਿੰਦਰ ਕੌਰ, ਕਾਕੂ ਸਿੰਘ ਤੇ ਮੇਹਰ ਸਿੰਘ ਆਦਿ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×