ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਜਵਾਹੇ ਦਾ ਕੰਮ ਅਧੂਰਾ ਛੱਡਣ ਕਾਰਨ ਦੋ ਪਿੰਡਾਂ ਦੇ ਲੋਕ ਪ੍ਰੇਸ਼ਾਨ

07:52 AM Jul 02, 2024 IST
ਰਾਜੋਆਣਾ ਖ਼ੁਰਦ ਦਾ ਉਛਾਲੇ ਮਾਰਦਾ ਛੱਪੜ ਦਿਖਾਉਂਦੇ ਹੋਏ ਪਿੰਡ ਦੇ ਕਿਸਾਨ। -ਫੋਟੋ: ਗਿੱਲ

ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 1 ਜੁਲਾਈ
ਬਰਸਾਤ ਦੇ ਮੌਸਮ ਵਿੱਚ ਸਿੰਜਾਈ ਵਿਭਾਗ ਵੱਲੋਂ ਤਲਵੰਡੀ ਰਾਏ ਰਜਵਾਹੇ ਦਾ ਕੰਮ ਅਧਵਾਟੇ ਛੱਡ ਦੇਣ ਕਾਰਨ ਪਿੰਡ ਰਾਜੋਆਣਾ ਖ਼ੁਰਦ ਅਤੇ ਰਾਜੋਆਣਾ ਕਲਾਂ ਦੇ ਵਾਸੀਆਂ ਲਈ ਗੰਭੀਰ ਸਮੱਸਿਆ ਦਾ ਰੂਪ ਲੈ ਚੁੱਕਿਆ ਹੈ।
ਜ਼ਿਕਰਯੋਗ ਹੈ ਕਿ ਕਰੀਬ 18 ਕਰੋੜ ਦੀ ਲਾਗਤ ਨਾਲ ਸੂਬਾ ਸਰਕਾਰ ਵੱਲੋਂ ਤਲਵੰਡੀ ਰਜਵਾਹਾ ਕੰਕਰੀਟ ਨਾਲ ਉਸਾਰਿਆ ਜਾ ਰਿਹਾ ਹੈ। ਤਲਵੰਡੀ ਰਾਏ ਰਜਵਾਹਾ ਪਿੰਡ ਰਾਜੋਆਣਾ ਖ਼ੁਰਦ ਦੀ ਸੰਘਣੀ ਅਬਾਦੀ ਵਿੱਚੋਂ ਲੰਘਦਾ ਹੈ। ਪਿੰਡ ਦੀ ਹੱਦ ਅੰਦਰ ਰਜਵਾਹੇ ਦਾ ਕੁਝ ਹਿੱਸਾ ਅਧੂਰਾ ਛੱਡ ਦੇਣ ਕਾਰਨ ਰਜਵਾਹੇ ਦਾ ਪਾਣੀ ਪਿੰਡ ਦੀਆਂ ਗਲੀਆਂ-ਨਾਲੀਆਂ ਤੋਂ ਇਲਾਵਾ ਪਿੰਡ ਦੇ ਛੱਪੜ ਵਿੱਚ ਭਰ ਕੇ ਉਛਾਲੇ ਮਾਰਨ ਲੱਗਾ ਹੈ। ਸੂਬੇ ਦੇ ਮੁੱਖ ਮੰਤਰੀ 25 ਸਾਲਾਂ ਤੋਂ ਅਧੂਰੇ ਪਏ ਤਲਵੰਡੀ ਰਾਏ ਰਜਵਾਹੇ ਦਾ ਪਾਣੀ ਆਖ਼ਰੀ ਖੇਤ ਤੱਕ ਪਹੁੰਚਾ ਦੇਣ ਦੇ ਦਾਅਵੇ ਹਕੀਕਤਾਂ ਨਾਲ ਮੇਲ ਨਹੀਂ ਖਾਂਦੇ।
ਅਗਾਂਹਵਧੂ ਕਿਸਾਨ ਸਤਨਾਮ ਸਿੰਘ ਨੱਤ, ਨਵਦੀਪ ਸਿੰਘ ਨਵੀ, ਕੁਲਦੀਪ ਸਿੰਘ, ਪਾਲ ਸਿੰਘ, ਅਤੇ ਜੋਗਿੰਦਰ ਸਿੰਘ ਨੇ ਪਿੰਡ ਰਾਜੋਆਣਾ ਖ਼ੁਰਦ ਅਤੇ ਰਾਜੋਆਣਾ ਕਲਾਂ ਦੇ ਉਛਾਲੇ ਮਾਰਦਾ ਛੱਪੜ ਦਿਖਾਉਂਦਿਆਂ ਕਿਹਾ ਕਿ ਬਰਸਾਤੀ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਨੱਕੋ-ਨੱਕ ਭਰਿਆ ਛੱਪੜ ਬਰਸਾਤੀ ਪਾਣੀ ਨੂੰ ਸਹਾਰ ਨਹੀਂ ਸਕੇਗਾ। ਉਨ੍ਹਾਂ ਬਰਸਾਤ ਦੇ ਦਿਨਾਂ ਵਿੱਚ ਨੇੜਲੇ ਖੇਤਾਂ ਵਿੱਚ ਫ਼ਸਲਾਂ ਦਾ ਵੀ ਨੁਕਸਾਨ ਹੋਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਹੈ। ਰਜਵਾਹਾ ਅਧੂਰਾ ਰਹਿਣ ਕਾਰਨ ਤਲਵੰਡੀ ਰਾਏ, ਰਾਜੋਆਣਾ ਖ਼ੁਰਦ, ਰਾਜੋਆਣਾ ਕਲਾਂ, ਹੇਰਾਂ ਅਤੇ ਛੱਜਾਵਾਲ ਪਿੰਡਾਂ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਸਹੂਲਤ ਤੋਂ ਵਾਂਝੇ ਰਹਿਣਾ ਪੈ ਰਿਹਾ ਹੈ। ਨਹਿਰੀ ਵਿਭਾਗ ਦੇ ਐੱਸਡੀਓ ਅਸ਼ੀਸ਼ ਕੁਮਾਰ ਨੇ ਸੰਪਰਕ ਕਰਨ ’ਤੇ ਕਿਹਾ ਕਿ ਰਜਵਾਹੇ ਨੂੰ ਮੁਕੰਮਲ ਕਰਨ ਲਈ ਪ੍ਰਸਤਾਵ ਸਰਕਾਰ ਨੂੰ ਭੇਜਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਰਜਵਾਹੇ ਦਾ ਕੰਮ ਜਲਦ ਮੁਕੰਮਲ ਕਰ ਦਿੱਤਾ ਜਾਵੇਗਾ।

Advertisement

Advertisement