For the best experience, open
https://m.punjabitribuneonline.com
on your mobile browser.
Advertisement

ਤਿਲੰਗਾਨਾ ਦੇ ਲੋਕ ਹੁਣ ਬਦਲਾਅ ਲਈ ਤਿਆਰ: ਚਿਦੰਬਰਮ

07:16 AM Nov 17, 2023 IST
ਤਿਲੰਗਾਨਾ ਦੇ ਲੋਕ ਹੁਣ ਬਦਲਾਅ ਲਈ ਤਿਆਰ  ਚਿਦੰਬਰਮ
Advertisement

ਹੈਦਰਾਬਾਦ, 16 ਨਵੰਬਰ
ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ ਨੇ ਅੱਜ ਇੱਥੇ ਕਿਹਾ ਕਿ ਬੀਆਰਐੱਸ ਸਰਕਾਰ ਦੇ ਦੋ ਕਾਰਜਕਾਲ ਮਗਰੋਂ ਹੁਣ ਤਿਲੰਗਾਨਾ ਦੇ ਲੋਕ ਬਦਲਾਅ ਲਈ ਤਿਆਰ ਹਨ। ਉਨ੍ਹਾਂ ਵੋਟਰਾਂ ਨੂੰ ਸੂਬੇ ਵਿੱਚ ਛੇ ਚੋਣ ਗਾਰੰਟੀਆਂ ਲਾਗੂ ਕਰਨ ਲਈ ਕਾਂਗਰਸ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਚਿਦੰਬਰਮ ਨੇ ਕਿਹਾ, ‘‘ਸਾਡੇ ਵਰਕਰਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੂੰ ਤਿਲੰਗਾਨਾ ਵਿੱਚ ਚੋਣਾਂ ਜਿੱਤਣ ਦਾ ਪੂਰਾ ਭਰੋਸਾ ਹੈ। ਬੀਆਰਐੱਸ ਨੇ ਸੂਬੇ ਵਿੱਚ ਦੋ ਕਾਰਜਕਾਲ ਸੰਭਾਲੇ। ਲੋਕਾਂ ਵਿੱਚ ਬਦਲਾਅ ਦੀ ਇੱਛਾ ਹੈ। ਮੇਰੇ ਖਿਆਲ ਅਨੁਸਾਰ ਇਹ ਕਰਨਾ ਸਹੀ ਹੈ। ਬਦਲਾਅ ਸਮੱਸਿਆਵਾਂ ਦੇ ਹੱਲ ਲਈ ਇੱਕ ਨਵਾਂ ਤਾਜ਼ਗੀ ਵਾਲਾ ਨਜ਼ਰੀਆ ਲਿਆਵੇਗਾ। ਮੈਨੂੰ ਲੱਗਦਾ ਹੈ ਤਿਲੰਗਾਨਾ ਦੇ ਲੋਕ ਹੁਣ ਬਦਲਾਅ ਲਈ ਤਿਆਰ ਹਨ।’’ ਸਾਬਕਾ ਕੇਂਦਰੀ ਮੰਤਰੀ ਨੇ ਦਾਅਵਾ ਕੀਤਾ ਕਿ ਤਿਲੰਗਾਨਾ ਸੂਬੇ ਵਿੱਚ ਸਭ ਤੋਂ ਵੱਧ ਮਹਿੰਗਾਈ ਦਰਜ ਕੀਤੀ ਗਈ ਹੈ। ਉਨ੍ਹਾਂ ਬੀਆਰਐੱਸ ਸਰਕਾਰ ਖ਼ਿਲਾਫ਼ ਮਹਿੰਗਾਈ ’ਤੇ ਕਾਬੂ ਪਾਉਣ ਅਤੇ ਨੌਕਰੀਆਂ ਪੈਦਾ ਕਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਣ ਦਾ ਦੋਸ਼ ਲਾਇਆ।
ਚੋਣ ਪ੍ਰਚਾਰ ਦੌਰਾਨ ਰਾਹੁਲ ਗਾਂਧੀ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮੂਰਖਾਂ ਦੇ ਨੇਤਾ’ ਦੇ ਮਜ਼ਾਕ ’ਤੇ ਪ੍ਰਤੀਕਿਰਿਆ ਦਿੰਦਿਆਂ ਚਿਦੰਬਰਮ ਨੇ ਕਿਹਾ, ‘‘ਮੋਦੀ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਹਨ। ਮੈਂ ਉਨ੍ਹਾਂ ਦੇ ਖ਼ਿਲਾਫ਼ ਅਜਿਹੇ ਸ਼ਬਦ ਨਹੀਂ ਬੋਲਾਂਗਾ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਉਹ ਵੀ ਕਿਸੇ ਹੋਰ ਸਿਆਸੀ ਨੇਤਾ ਖ਼ਿਲਾਫ਼ ਅਜਿਹੇ ਸ਼ਬਦ ਨਹੀਂ ਵਰਤਣਗੇ।’’
ਬੀਆਰਐੱਸ ਨੇਤਾਵਾਂ ਦੇ ਦੋਸ਼ ਕਿ ਕਾਂਗਰਸ ਵਿੱਚ ਕਈ ਨੇਤਾ ਮੁੱਖ ਮੰਤਰੀ ਬਣਨ ਦੇ ਇਛੁੱਕ ਹਨ, ਦੇ ਜਵਾਬ ਵਿੱਚ ਚਿਦੰਬਰਮ ਨੇ ਕਿਹਾ ਕਿ ਜੇਕਰ ਕਾਂਗਰਸ ਵਿੱਚ 12 ਜਣੇ ਮੁੱਖ ਮੰਤਰੀ ਬਣਨ ਦੇ ਯੋਗ ਹਨ ਤਾਂ ਇਹ ਦਰਸਾਉਂਦਾ ਹੈ ਕਿ ਇਹ ਪ੍ਰਤਿਭਾ ਵਾਲੀ ਲੋਕਤੰਤਰਿਕ ਪਾਰਟੀ ਹੈ। ਉਨ੍ਹਾਂ ਕਿਹਾ, ‘‘ਜੇਕਰ ਤੁਸੀਂ ਇੱਕ ਵਿਅਕਤੀ ਦੀ ਪਾਰਟੀ ਹੋ ਅਤੇ ਕਿਸੇ ਹੋਰ ਨੂੰ ਆਪਣਾ ਹੁਨਰ ਦਿਖਾਉਣ ਦੀ ਆਗਿਆ ਨਹੀਂ ਦਿੰਦੇ ਤਾਂ ਤੁਸੀਂ ਬੀਆਰਐੱਸ ਵਰਗੇ ਹੋਵੋਗੇ।’’ ਚਿਦੰਬਰਮ ਨੇ ਕਿਹਾ, ‘‘ਮੈਂ ਇਸ ਨੂੰ ਪ੍ਰਸ਼ੰਸਾ ਵਜੋਂ ਲੈਂਦਾ ਹਾਂ ਕਿ ਕਾਂਗਰਸ ਕੋਲ 12 ਕਾਬਲ ਨੇਤਾ ਹਨ।’’ -ਪੀਟੀਆਈ

Advertisement

Advertisement
Author Image

Advertisement
Advertisement
×