ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੁਲਤਾਨਪੁਰ ਦੇ ਲੋਕ ਸਾਰੇ ਰਿਕਾਰਡ ਤੋੜਨ ਜਾ ਰਹੇ ਹਨ: ਵਰੁਣ ਗਾਂਧੀ

07:16 AM May 24, 2024 IST

ਸੁਲਤਾਨਪੁਰ (ਉੱਤਰ ਪ੍ਰਦੇਸ਼), 23 ਮਈ
ਭਾਜਪਾ ਆਗੂ ਅਤੇ ਪੀਲੀਭੀਤ ਤੋਂ ਸੰਸਦ ਮੈਂਬਰ ਵਰੁਣ ਗਾਂਧੀ ਅੱਜ ਸੁਲਤਾਨਪੁਰ ਤੋਂ ਪਾਰਟੀ ਉਮੀਦਵਾਰ ਤੇ ਆਪਣੀ ਮਾਂ ਮੇਨਕਾ ਗਾਂਧੀ ਦੇ ਪੱਖ ਵਿੱਚ ਚੋਣ ਪ੍ਰਚਾਰ ਕਰਨ ਵਾਸਤੇ ਇੱਥੇ ਪਹੁੰਚੇ। ਸੁਲਤਾਨਪੁਰ ਸੀਟ ’ਤੇ ਪ੍ਰਚਾਰ ਦੇ ਆਖ਼ਰੀ ਦਿਨ ਇਕ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਵਰੁਣ ਗਾਂਧੀ ਨੇ ਜਨਤਾ ਨਾਲ ਉਨ੍ਹਾਂ ਦੀ ਮਾਂ ਦੇ ਨੇੜਲੇ ਰਿਸ਼ਤੇ ਦਾ ਜ਼ਿਕਰ ਕੀਤਾ। ਇਸ ਵਾਰ ਭਾਜਪਾ ਵੱਲੋਂ ਟਿਕਟ ਕੱਟੇ ਜਾਣ ਤੋਂ ਬਾਅਦ ਵਰੁਣ ਗਾਂਧੀ ਪਹਿਲੀ ਵਾਰ ਪ੍ਰਚਾਰ ਵਿੱਚ ਉਤਰੇ ਹਨ। ਵਰੁਣ ਗਾਂਧੀ ਨੇ ਕਿਹਾ, ‘‘ਦੇਸ਼ ਵਿੱਚ ਹਰੇਕ ਥਾਂ ਚੋਣਾਂ ਹੋ ਰਹੀਆਂ ਹਨ... ਪਰ ਦੇਸ਼ ਵਿੱਚ ਇਕ ਅਜਿਹਾ ਖੇਤਰ ਹੈ ਜਿੱਥੇ ਲੋਕ ਆਪਣੇ ਸੰਸਦ ਮੈਂਬਰ ਨੂੰ ਸੰਸਦ ਮੈਂਬਰ ਜੀ, ਮੰਤਰੀ ਜੀ ਜਾਂ ਉਨ੍ਹਾਂ ਦੇ ਨਾਮ ਤੋਂ ਨਹੀਂ ਬੁਲਾਉਂਦੇ ਬਲਕਿ ਖੇਤਰ ਦੇ ਲੋਕ ਉਨ੍ਹਾਂ ਨੂੰ ਮਾਤਾ ਜੀ ਕਹਿ ਕੇ ਬੁਲਾਉਂਦੇ ਹਨ।’’ ਵਰੁਣ ਨੇ ਕਿਹਾ, ‘‘ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਵਾਰ ਤੁਸੀਂ ਲੋਕ ਸਾਰੇ ਰਿਕਾਰਡ ਤੋੜਨ ਜਾ ਰਹੇ ਹੋ। ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ, ਇੱਥੇ ਜਿੰਨੇ ਲੋਕ ਨੇ ਸਭ ਮੇਰੇ ਹਨ। ਜਦੋਂ ਮੈਂ ਸੁਲਤਾਨਪੁਰ ਪਹਿਲੀ ਵਾਰ ਆਇਆ ਤਾਂ ਮੈਨੂੰ ਇੱਥੇ ਆਪਣੇ ਪਿਤਾ ਦੀ ਖੁਸ਼ਬੂ ਮਹਿਸੂਸ ਹੋਈ ਪਰ ਅੱਜ ਮੈਨੂੰ ਇਹ ਕਹਿਣ ’ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਂ ਆਪਣੀ ਮਾਤਭੂਮੀ ਵਿੱਚ ਆ ਗਿਆ ਹਾਂ।’’ ਉਨ੍ਹਾਂ ਕਿਹਾ ਕਿ ਸੁਲਤਾਨਪੁਰ ਦੇ ਲੋਕਾਂ ਦੇ ਪਰਿਵਾਰ ’ਤੇ ਕੋਈ ਸੰਕਟ ਆਵੇ ਤਾਂ ਉਹ ਆਪਣੇ ਆਪ ਨੂੰ ਇਕੱਲਾ ਨਾ ਸਮਝਣ। ਮੈਂ ਆਪਣਾ ਫੋਨ ਨੰਬਰ ਦੇ ਕੇ ਜਾ ਰਿਹਾ ਹਾਂ, ਮੈਂ ਤੁਹਾਨੂੰ ਸੁਰੱਖਿਆ ਕਵਚ ਦੇ ਰਿਹਾ ਹਾਂ। ਮੈਂ ਵਾਅਦਾ ਕਰਦਾ ਹਾਂ ਕਿ ਸੁਲਤਾਨਪੁਰ ਵਿੱਚ ਕੋਈ ਵੀ ਵਿਅਕਤੀ ਕਦੇ ਇਕੱਲਾ ਨਹੀਂ ਰਹੇਗਾ।’’ -ਪੀਟੀਆਈ

Advertisement

Advertisement
Advertisement