ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੰਸਦ ਆਦਰਸ਼ ਪਿੰਡ ਘਨੌਲੀ ਦੇ ਲੋਕ ਗੰਧਲਾ ਪਾਣੀ ਪੀਣ ਲਈ ਮਜਬੂਰ

07:25 PM Jun 23, 2023 IST

ਜਗਮੋਹਨ ਸਿੰਘ

Advertisement

ਘਨੌਲੀ, 10 ਜੂਨ

ਸੰਸਦ ਆਦਰਸ਼ ਪਿੰਡ ਘਨੌਲੀ ਦੀ ਜਲ ਸਪਲਾਈ ਸਕੀਮ ਦੇ ਬੋਰ ਦਾ ਪਾਣੀ ਪਿਛਲੇ ਲਗਪਗ ਛੇ ਮਹੀਨਿਆਂ ਤੋਂ ਗੰਧਲਾ ਆਉਣ ਕਾਰਨ ਤਿੰਨ ਪਿੰਡਾਂ ਦੇ ਲੋਕ ਗੰਧਲਾ ਪਾਣੀ ਪੀਣ ਲਈ ਮਜਬੂਰ ਹਨ।

Advertisement

ਬੀਤੇ ਦਿਨ ਜਲ ਸਪਲਾਈ ਸਕੀਮ ਘਨੌਲੀ ਨੇੜੇ ਰੋਸ ਪ੍ਰਦਰਸ਼ਨ ਕਰਦਿਆਂ ‘ਕੁਦਰਤ ਦੇ ਸਭ ਬੰਦੇ’ ਸੰਸਥਾ ਘਨੌਲੀ ਦੇ ਸੰਚਾਲਕ ਵਿੱਕੀ ਧੀਮਾਨ, ਸਾਬਕਾ ਜੇ.ਈ. ਕੁਲਦੀਪ ਸਿੰਘ, ਨੰਦ ਸਿੰਘ ਦਸਮੇਸ਼ ਨਗਰ, ਅਮਨਦੀਪ ਸਿੰਘ ਲਾਲੀ, ਸਰਪੰਚ ਗੁਰਚਰਨ ਸਿੰਘ ਵਿੱਕੀ, ਅਵਤਾਰ ਸਿੰਘ, ਪਰਦੀਪ ਕੁਮਾਰ ਸ਼ਰਮਾ, ਵਿਕਰਮਜੀਤ ਸਿੰਘ ਵਿੱਕੀ ਆਦਿ ਨੇ ਦੱਸਿਆ ਕਿ ਪਿੰਡ ਘਨੌਲੀ ਦੀ ਜਲ ਸਪਲਾਈ ਸਕੀਮ ਤੋਂ ਪਿੰਡ ਘਨੌਲੀ ਤੋ ਇਲਾਵਾ, ਬੇਗਮਪੁਰਾ ਆਬਾਦੀ ਘਨੌਲੀ ਅਤੇ ਦਸਮੇਸ਼ ਨਗਰ ਘਨੌਲੀ ਪਿੰਡਾਂ ਨੂੰ ਵੀ ਪਾਣੀ ਸਪਲਾਈ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਜਲ ਸਪਲਾਈ ਸਕੀਮ ਦੇ ਥਰਮਲ ਰੋਡ ‘ਤੇ ਲੱਗੇ ਬੋਰ ਵਿੱਚ ਗੰਭੀਰ ਤਕਨੀਕੀ ਨੁਕਸ ਪੈਣ ਕਾਰਨ ਜਲ ਸਪਲਾਈ ਸਕੀਮ ਤੋਂ ਗੰਧਲਾ ਪਾਣੀ ਆਉਂਦਾ ਹੈ, ਜਿਹੜਾ ਕਿ ਪੀਣਾ ਤਾਂ ਦੂਰ ਦੀ ਗੱਲ ਨਹਾਉਣ-ਧੋਣ ਜਾਂ ਕੱਪੜੇ ਧੋਣ ਲਈ ਵੀ ਵਰਤਣਯੋਗ ਨਹੀਂ ਹੁੰਦਾ ਹੈ।

ਉਨ੍ਹਾਂ ਦੋਸ਼ ਲਗਾਇਆ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਮਹਿਕਮਾ 15ਵੇਂ ਵਿੱਤ ਕਮਿਸ਼ਨ ਦੇ ਪੈਸਿਆਂ ਰਾਹੀਂ ਨਵਾਂ ਬੋਰ ਲਗਾ ਕੇ ਲੋਕਾਂ ਦੀ ਸਮੱਸਿਆ ਦਾ ਹੱਲ ਕਰਨਾ ਚਾਹੁੰਦਾ ਹੈ, ਪਰ ਗ੍ਰਾਮ ਪੰਚਾਇਤ ਘਨੌਲੀ ਵੱਲੋਂ ਇਸ ਸਬੰਧੀ ਮਤਾ ਨਹੀਂ ਪਾ ਕੇ ਦਿੱਤਾ ਜਾ ਰਿਹਾ ਹੈ ਜਿਸ ਕਰ ਕੇ ਪਿੰਡ ਵਾਸੀ ਗੰਧਲਾ ਪਾਣੀ ਪੀਣ ਲਈ ਮਜਬੂਰ ਹਨ। ਉੱਧਰ, ਇਸ ਸਬੰਧੀ ਗੱਲ ਕਰਨ ‘ਤੇ ਪਿੰਡ ਦੇ ਸਰਪੰਚ ਕਮਲਜੀਤ ਕੌਰ ਨੇ ਕਿਹਾ ਕਿ ਸਰਪੰਚੀ ਦੀਆਂ ਚੋਣਾਂ ਦੌਰਾਨ ਹਾਰੀ ਹੋਈ ਧਿਰ ਵੱਲੋਂ ਉਨ੍ਹਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਕਾਰਵਾਈ ਰਜਿਸਟਰ ਅਪਰੈਲ ਮਹੀਨੇ ਤੋਂ ਐੱਸਡੀਓ ਪੰਚਾਇਤੀ ਰਾਜ ਨੇ ਆਪਣੇ ਕੋਲ ਰੱਖਿਆ ਹੋਇਆ ਹੈ, ਜਿਸ ਸਬੰਧੀ ਉਹ ਬੀਡੀਪੀਓ ਨੂੰ ਕਈ ਵਾਰ ਮਿਲ ਚੁੱਕੇ ਹਨ ਪਰ ਰਜਿਸਟਰ ਅਜੇ ਤੱਕ ਵਾਪਸ ਨਾ ਮਿਲਣ ਕਾਰਨ ਪਿੰਡ ਦੇ ਕਈ ਵਿਕਾਸ ਕਾਰਜ ਅਟਕੇ ਪਏ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਜਲ ਸਪਲਾਈ ਵਿਭਾਗ ਵੱਲੋਂ ਬੀਡੀਪੀਓ ਦਫਤਰ ਰਾਹੀਂ ਇਕੱਲੇ ਘਨੌਲੀ ਦੀ ਪੰਚਾਇਤ ਤੋਂ 15ਵੇਂ ਵਿੱਤ ਕਮਿਸ਼ਨ ਦੇ ਪੈਸੇ ਮੰਗੇ ਜਾ ਰਹੇ ਹਨ ਜਦੋਂ ਕਿ ਇਸ ਜਲ ਸਪਲਾਈ ਸਕੀਮ ਦਾ ਪਾਣੀ ਤਿੰਨ ਪਿੰਡਾਂ ਦੇ ਲੋਕ ਵਰਤਦੇ ਹਨ। ਬੀਡੀਪੀਓ ਰੂਪਨਗਰ ਦਰਸ਼ਨ ਸਿੰਘ ਤੇ ਐਕਸੀਅਨ ਜਲ ਸਪਲਾਈ ਸ੍ਰੀ ਮਾਈਕਲ ਨੇ ਕਿਹਾ ਕਿ ਇਸ ਮਸਲੇ ਦੇ ਹੱਲ ਲਈ ਹਲਕਾ ਵਿਧਾਇਕ ਰੂਪਨਗਰ ਨਾਲ ਮਿਲ ਕੇ ਰਾਹ ਲੱਭੇ ਜਾ ਰਹੇ ਹਨ ਅਤੇ ਜਲਦੀ ਹੀ ਮਸਲਾ ਹੱਲ ਕਰ ਦਿੱਤਾ ਜਾਵੇਗਾ।

Advertisement