For the best experience, open
https://m.punjabitribuneonline.com
on your mobile browser.
Advertisement

24 ਘੰਟੇ ਸਪਲਾਈ ਵਾਲੇ ਮਨੀਮਾਜਰਾ ਦੇ ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ

10:42 AM Aug 24, 2024 IST
24 ਘੰਟੇ ਸਪਲਾਈ ਵਾਲੇ ਮਨੀਮਾਜਰਾ ਦੇ ਲੋਕ ਪਾਣੀ ਦੀ ਬੂੰਦ ਬੂੰਦ ਨੂੰ ਤਰਸੇ
Advertisement

ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 23 ਅਗਸਤ
ਚੰਡੀਗੜ੍ਹ ਸਮਾਰਟ ਸਿਟੀ ਵੱਲੋਂ ਇੱਥੇ ਮਨੀਮਾਜਰਾ ਇਲਾਕੇ ਵਿੱਚ 24x7 ਜਲ ਸਪਲਾਈ ਸਕੀਮ ਦੇ ਪਾਇਲਟ ਪ੍ਰਾਜੈਕਟ ਦੇ ਉਦਘਾਟਨ ਤੋਂ ਬਾਅਦ ਜਿੱਥੇ ਇੱਥੋਂ ਦੇ ਵਸਨੀਕ ਗੰਦੇ ਪਾਣੀ ਦੀ ਸਪਲਾਈ ਤੋਂ ਦੁਖੀ ਹਨ, ਉੱਥੇ ਹੀ ਪਿਛਲੇ ਕੁਝ ਦਿਨਾਂ ਤੋਂ ਇਲਾਕੇ ਵਿੱਚ ਪਾਣੀ ਦੀ ਸਪਲਾਈ ਵੀ ਠੀਕ ਢੰਗ ਨਾਲ ਨਾ ਹੋਣ ਕਰ ਕੇ ਲੋਕਾਂ ਦੀ ਪ੍ਰੇਸ਼ਾਨੀ ਹੋਰ ਵਧ ਗਈ ਹੈ। ਪੀਣ ਵਾਲੇ ਪਾਣੀ ਨੂੰ ਲੈ ਕੇ ਇਲਾਕੇ ਵਿੱਚ ਹਾਹਾਕਾਰ ਮਚੀ ਹੋਈ ਹੈ। ਇੱਥੋਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਜਦੋਂ ਇਹ ਪ੍ਰਾਜੈਕਟ ਪੂਰੀ ਤਰ੍ਹਾਂ ਮੁਕੰਮਲ ਅਤੇ ਤਿਆਰ ਹੀ ਨਹੀਂ ਸੀ ਤਾਂ ਇਸ ਦੇ ਉਦਘਾਟਨ ’ਚ ਐਨੀ ਜਲਦਬਾਜ਼ੀ ਕਿਉਂ ਕੀਤੀ ਗਈ। ਅੱਜ ਵੀ ਇੱਥੋਂ ਦੇ ਲੋਕਾਂ ਨੂੰ ਸਵੇਰੇ ਪਾਣੀ ਦੀ ਸਪਲਾਈ ਨਹੀਂ ਮਿਲੀ। ਇੱਥੋਂ ਦੇ ਇੱਕ ਸਮਾਜ ਸੇਵੀ ਰਾਮੇਸ਼ਵਰ ਗਿਰੀ ਨੇ ਦੱਸਿਆ ਕਿ 24X7 ਸ਼ੁੱਧ ਜਲ ਸਪਲਾਈ ਸਕੀਮ ਦੇ ਨਾਂ ’ਤੇ ਮਨੀਮਾਜਰਾ ਵਿੱਚ ਜਲ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ।
ਗਿਰੀ ਨੇ ਕਿਹਾ ਕਿ ਨਿਗਮ ਪ੍ਰਸ਼ਾਸਨ ਇੱਕ ਲੱਖ ਤੋਂ ਵੱਧ ਆਬਾਦੀ ਲਈ ਪਾਣੀ ਦੇ ਸਿਰਫ਼ ਦੋ-ਤਿੰਨ ਟੈਂਕਰ ਭੇਜ ਕੇ ਆਪਣੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਣੀ ਦੀ ਸਪਲਾਈ ਤੁਰੰਤ ਨਾ ਸੁਧਾਰੀ ਗਈ ਤਾਂ ਲੋਕ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਣਗੇ।

Advertisement
Advertisement
Author Image

sukhwinder singh

View all posts

Advertisement