ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਧਾਰ ਬਲਾਕ ਦੇ ਲੋਕ ਬਿਜਲੀ ਤੇ ਪਾਣੀ ਦੀ ਸਮੱਸਿਆ ਤੋਂ ਪ੍ਰੇਸ਼ਾਨ

10:32 AM Jun 17, 2024 IST
ਪਿੰਡ ਦਰਬਾਨ ਵਿੱਚ ਪਾਣੀ ਦੀ ਉਡੀਕ ਕਰਦੀਆਂ ਹੋਈਆਂ ਔਰਤਾਂ।

ਐੱਨਪੀ ਧਵਨ
ਪਠਾਨਕੋਟ, 16 ਜੂਨ
ਧਾਰ ਬਲਾਕ ਦੇ ਕੰਢੀ ਖੇਤਰ ਅੰਦਰ ਲੋਕਾਂ ਨੂੰ ਭਰ ਗਰਮੀ ਵਿੱਚ ਹਾਏ ਬਿਜਲੀ-ਹਾਏ ਪਾਣੀ ਨਾਲ ਜੂਝਣਾ ਪੈ ਰਿਹਾ ਹੈ। ਬਿਜਲੀ ਦੇ ਰੋਜ਼ਾਨਾ ਲੱਗ ਰਹੇ ਲੰਬੇ-ਲੰਬੇ ਕੱਟਾਂ ਨਾਲ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ। ਜਿਸ ਤੋਂ ਨੀਮ ਪਹਾੜੀ ਪਿੰਡਾਂ ਚਿੱਬੜ, ਮਾੜਵਾਂ, ਪਤਰਾਲਵਾਂ, ਸ਼ਤੀਨ, ਕਸ਼ੀੜ, ਬਰੋਟੂ, ਅਠਾਰਵਾਂ, ਤਰੋਟਵਾਂ, ਗੁਨੇਰਾ, ਪੱਟਾ, ਨਲੋਹ, ਦਰਕੂਆ ਬੰਗਲਾ, ਨਾਰੋਬੜ ਆਦਿ ਦੇ ਲੋਕ ਬਹੁਤ ਪ੍ਰੇਸ਼ਾਨ ਹਨ।
ਲੋਕਾਂ ਦਾ ਕਹਿਣਾ ਹੈ ਕਿ ਗਰਮੀਆਂ ਦਾ ਮੌਸਮ ਹੋਣ ਕਾਰਨ ਬਿਜਲੀ ਦੇ ਲੱਗ ਰਹੇ ਅਣਐਲਾਨੇ ਕੱਟਾਂ ਕਾਰਨਪਾਣੀ ਦੀ ਸਪਲਾਈ ਬੰਦ ਹੋ ਜਾਂਦੀ ਹੈ ਅਤੇ ਪਾਣੀ ਲੋਕਾਂ ਤੱਕ ਨਹੀਂ ਪਹੁੰਚਦਾ। ਉਨ੍ਹਾਂ ਦਾ ਕਹਿਣਾ ਹੈ ਕਿ ਅਕਸਰ ਹੀ ਤੂਫਾਨ, ਹਨੇਰੀ ਆ ਜਾਂਦੀ ਹੈ ਤਾਂ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋ ਜਾਂਦੀ ਹੈ। ਜਿਸ ਨਾਲ 12-12 ਘੰਟੇ ਤੱਕ ਬਿਜਲੀ ਸਪਲਾਈ ਬਹਾਲ ਨਹੀਂ ਹੁੰਦੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਵਾਟਰ ਸਪਲਾਈਆਂ ਤੋਂ ਇੱਕ ਤੁਪਕਾ ਪਾਣੀ ਵੀ ਨਹੀਂ ਮਿਲਦਾ। ਕੰਢੀ ਵਿਕਾਸ ਮੋਰਚਾ ਦੇ ਆਗੂ ਮੱਘਰ ਸਿੰਘ ਦਾ ਕਹਿਣਾ ਸੀ ਕਿ ਸਰਕਾਰ ਨੇ ਧਾਰ ਬਲਾਕ ਅੰਦਰ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਕਰੋੜਾਂ ਰੁਪਏ ਦੀਆਂ ਜਲ ਸਪਲਾਈਆਂ ਲਗਾਈਆਂ ਹਨ ਜੋ ਨਿਰੋਲ ਬਿਜਲੀ ਉਪਰ ਨਿਰਭਰ ਹਨ। ਬਿਜਲੀ ਨਾ ਹੋਣ ਦੀ ਸੂਰਤ ਵਿੱਚ ਇਹ ਸਾਰੀਆਂ ਜਲ ਸਪਲਾਈਆਂ ਚਿੱਟਾ ਹਾਥੀ ਬਣ ਕੇ ਰਹਿ ਜਾਂਦੀਆਂ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਅਕਸਰ ਧਾਰ ਬਲਾਕ ਦੇ ਲੋਕ ਕੁਦਰਤੀ ਸਰੋਤ ਬਾਉਲੀਆਂ ਉਪਰ ਨਿਰਭਰ ਹਨ ਪਰ ਗਰਮੀਆਂ ਵਿੱਚ ਬਾਉਲੀਆਂ ਦਾ ਵੀ ਪਾਣੀ ਸੁੱਕ ਜਾਂਦਾ ਹੈ ਤਾਂ ਉਹ ਫਿਰ ਜਲ ਸਪਲਾਈਆਂ ਉਪਰ ਹੀ ਨਿਰਭਰ ਕਰਦੇ ਹਨ। ਜਦ ਤੂਫਾਨ ਆਉਂਦਾ ਹੈ ਤਾਂ ਬਿਜਲੀ ਦਾ ਨੁਕਸ ਪੈ ਜਾਂਦਾ ਹੈ, ਜਿਸ ਨੂੰ ਬਿਜਲੀ ਵਿਭਾਗ ਵਾਲੇ ਠੀਕ ਕਰਨ ਵਿੱਚ ਸਮਾਂ ਲਗਾ ਦਿੰਦੇ ਹਨ। ਜਲ ਸਪਲਾਈ ਵਿਭਾਗ ਦੇ ਸਬੰਧਤ ਐਕਸੀਅਨ ਗਗਨ ਸੰਧੂ ਨੇ ਕਿਹਾ ਕਿ ਉਹ ਰੋਜ਼ਾਨਾ ਹੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਪੱਤਰ ਵਿਹਾਰ ਕਰਦੇ ਹਨ ਅਤੇ ਫੋਨ ’ਤੇ ਵੀ ਗੱਲ ਕਰਦੇ ਹਨ ਪਰ ਬਿਜਲੀ ਵਿਭਾਗ ਕੋਲ ਸਟਾਫ ਦੀ ਬਹੁਤ ਘਾਟ ਹੈ।
ਧਾਰ ਬਲਾਕ ਦੇ ਖੇਤਰ ਜੋ ਕਿ ਕੰਢੀ ਦਾ ਖੇਤਰ ਹੈ ਅਤੇ ਜੰਗਲ ਦਾ ਇਲਾਕਾ ਹੈ। ਇੱਥੇ ਜਦ ਕੋਈ ਬਿਜਲੀ ਦਾ ਨੁਕਸ ਪੈ ਜਾਂਦਾ ਹੈ ਤਾਂ ਨੁਕਸ ਨੂੰ ਲੱਭਣ ਲੱਗਿਆਂ ਕਾਫੀ ਸਮਾਂ ਲੱਗ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਦੇ ਮੰਤਰੀ ਨੇ ਵੀ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ ਤੇ ਉਨ੍ਹਾਂ ਬੀਤੇ ਦਿਨ ਪਾਵਰ ਕੌਮ ਦੇ ਮੰਤਰੀ ਦਾ ਵੀ ਧਿਆਨ ਇਸ ਸਮੱਸਿਆ ਵੱਲ ਮੰਗਿਆ ਹੈ। ਉਨ੍ਹਾਂ ਕਿਹਾ ਕਿ ਕੰਢੀ ਖੇਤਰ ਅੰਦਰ ਪਾਣੀ ਦੀ ਪੂਰਤੀ ਕਰਨ ਲਈ ਰਣਜੀਤ ਸਾਗਰ ਡੈਮ ਦੀ ਝੀਲ ਤੇ 250 ਕਰੋੜ ਰੁਪਏ ਦੀ ਜਲ ਸਪਲਾਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਰਲਡ ਬੈਂਕ ਵਿੱਚੋਂ ਮਨਜ਼ੂਰ ਕਰਵਾਉਣ ਲਈ ਯਤਨ ਕਰ ਰਹੇ ਹਨ।

Advertisement

Advertisement
Advertisement