ਡੱਬਵਾਲੀ ਦੇ ਲੋਕ ਸਿਹਾਗ ਨੂੰ ਜਿਤਾਉਣਗੇ: ਕੇ ਵੀ ਸਿੰਘ
ਪੱਤਰ ਪ੍ਰੇਰਕ
ਡੱਬਵਾਲੀ, 29 ਸਤੰਬਰ
ਹਲਕਾ ਡੱਬਵਾਲੀ ਤੋਂ ਕਾਂਗਰਸੀ ਉਮੀਦਵਾਰ ਅਮਿਤ ਸਿਹਾਗ ਦੇ ਹੱਕ ’ਚ ਚੋਣ ਪ੍ਰਚਾਰ ਜਾਰੀ ਹੈ। ਪਿੰਡ ਅਹਿਮਦਪੁਰ ਦਾਰੇਵਾਲਾ ਵਿੱਚ ਦਰਜਨਾਂ ਪਰਿਵਾਰਾਂ ਨੇ ਸੀਨੀਅਰ ਕਾਂਗਰਸ ਆਗੂ ਡਾ. ਕੇ ਵੀ ਸਿੰਘ ਦੀ ਮੌਜੂਦਗੀ ’ਚ ਕਾਂਗਰਸ ਦਾ ਪੱਲਾ ਫੜ ਲਿਆ। ਇਸ ਮੌਕੇ ਡਾ. ਕੇ ਵੀ ਸਿੰਘ ਨੇ ਕਿਹਾ ਕਿ ਰਾਜਨੀਤੀ ਵਿੱਚ ਵਿਕਾਸ, ਸ਼ਰਾਫਤ ਅਤੇ ਲੋਕ ਭਲਾਈ ਦੀ ਗੱਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਾਡੀ ਲੜਾਈ ਵਿਚਾਰਧਾਰਾ ਦੀ ਲੜਾਈ ਹੈ। ਇਸ ਲੜਾਈ ਵਿੱਚ ਅਮਿਤ ਸਿਹਾਗ ਡੱਬਵਾਲੀ ਦੀ ਜਨਤਾ ਦੇ ਸਹਿਯੋਗ ਨਾਲ ਜੇਤੂ ਹੋਣਗੇ। ਡਾ. ਸਿੰਘ ਨੇ ਕਿਹਾ ਕਿ ਹਰਿਆਣਾ ਵਿੱਚ ਕੁੱਝ ਪਾਰਟੀਆਂ ਨੇ ਸਿਰਫ਼ ਆਪਣੇ ਨਿੱਜੀ ਵਿਕਾਸ ਨੂੰ ਹੀ ਰਾਜਨੀਤੀ ਦਾ ਪੈਮਾਨਾ ਬਣਾ ਦਿੱਤਾ ਸੀ। ਹੁਣ ਸਮਾਂ ਆ ਗਿਆ ਹੈ ਕਿ ਅਜਿਹੀ ਪਾਰਟੀਆਂ ਦੀਆਂ ਦੁਕਾਨਾਂ ’ਤੇ ਤਾਲਾ ਲਗਾਇਆ ਜਾਵੇ। ਇੱਥੇ ਕਾਲੂਆਨਾ ਵਿੱਚ ਇਨੈਲੋ ਅਤੇ ਭਾਜਪਾ ਨੂੰ ਛੱਡ ਕੇ ਅਮਰਜੀਤ ਸੁਥਾਰ, ਸਰਬਜੀਤ ਸੁਥਾਰ ਪੰਚ, ਸੁਰਿੰਦਰ ਸੇਵਤਾ, ਕ੍ਰਿਸ਼ਣ, ਮਹਾਂਵੀਰ, ਜਸਵੀਰ ਸੁਥਾਰ, ਸਾਹਿਬ ਰਾਮ, ਕਾਸ਼ੀਰਾਮ, ਚਿਮਨਲਾਲ, ਮਹਾਵੀਰ, ਮਹਿੰਦਰ ਸ਼ੀਲਾ, ਕਾਲੂਰਾਮ ਸੁਥਾਰ, ਕਾਲੂਰਾਮ ਵਰਮਾ ਤੇ ਸੁਰੇਸ਼ ਜੋਗਪਾਲ ਨੇ ਕਾਂਗਰਸ ਵਿੱਚ ਭਰੋਸਾ ਪ੍ਰਗਟਾਇਆ।