For the best experience, open
https://m.punjabitribuneonline.com
on your mobile browser.
Advertisement

ਕਰੱਸ਼ਰਾਂ ਅਤੇ ਮਾਈਨਿੰਗ ਖ਼ਿਲਾਫ਼ ਲੋਕ ਹੋਏ ਲਾਮਬੰਦ

11:04 AM Apr 14, 2024 IST
ਕਰੱਸ਼ਰਾਂ ਅਤੇ ਮਾਈਨਿੰਗ ਖ਼ਿਲਾਫ਼ ਲੋਕ ਹੋਏ ਲਾਮਬੰਦ
Advertisement

ਪੱਤਰ ਪ੍ਰੇਰਕ
ਤਲਵਾੜਾ, 13 ਅਪਰੈਲ
ਇੱਥੇ ਨੇੜਲੇ ਪਿੰਡ ਬਰਿੰਗਲੀ ਵਿੱਚ ਸਟੋਨ ਕਰੱਸ਼ਰਾਂ ਅਤੇ ਕਥਿਤ ਖਣਨ ਤੋਂ ਪੀੜਤ ਲੋਕਾਂ ਵੱਲੋਂ ਇਕੱਤਰਤਾ ਕੀਤੀ ਗਈ। ਇੱਕਠ ਦੀ ਪ੍ਰਧਾਨਗੀ ਸਾਬਕਾ ਸਰਪੰਚ ਬਰਿੰਗਲੀ ਜੀਤ ਰਾਮ ਤੇ ਲੇਖਰਾਜ, ਪੰਚਾਇਤ ਯੂਨੀਅਨ ਤਲਵਾੜਾ ਦੇ ਪ੍ਰਧਾਨ ਸਰਪੰਚ ਨਵਲ ਕਿਸ਼ੋਰ ਮਹਿਤਾ, ਸਰਪੰਚ ਅਸ਼ਵਨੀ ਕੁਮਾਰ ਰਾਮਗੜ੍ਹ ਸੀਕਰੀ ਅਤੇ ਨੌਜਵਾਨ ਆਗੂ ਮਨੋਜ ਧੀਮਾਨ ਨੇ ਕੀਤੀ। ਇਸ ਮੌਕੇ ਰਾਕੇਸ਼ ਕੁਮਾਰ ਸ਼ਰਮਾ ਭੋਲ ਬਦਮਾਣੀਆ, ਕੇਵਲ ਬਰਿੰਗਲੀ, ਪੰਡਿਤ ਸ਼ਾਮ ਸੁੰਦਰ ਬਰਿੰਗਲੀ, ਨੀਰਜ਼ ਸ਼ਰਮਾ ਸੁਖਚੈਨਪੁਰ, ਕੈਪਟਨ ਸੁਨੀਲ ਪਰਮਾਰ, ਆਰਕੇ ਸ਼ਰਮਾ, ਕਿਰਨ ਡੋਗਰਾ ਨੇ ਤਲਵਾੜਾ ਖ਼ੇਤਰ ਵਿੱਚ ਚੱਲਦੇ ਕਥਿਤ ਮਾਈਨਿੰਗ ਕਾਰੋਬਾਰ ’ਤੇ ਸਰਕਾਰ ਦੀ ਚੁੱਪੀ ਉੱਤੇ ਸਵਾਲ ਉਠਾਏ। ਬੁਲਾਰਿਆਂ ਨੇ ਮਾਈਨਿੰਗ ਵਿੱਚ ਸ਼ਾਮਲ ਅਧਿਕਾਰੀਆਂ ਨੂੰ ਮਅੱਤਲ ਅਤੇ ਸਿਆਸੀ ਆਗੂਆਂ ਖ਼ਿਲਾਫ਼ ਮਾਮਲੇ ਦਰਜ ਕਰਨ ਦੀ ਮੰਗ ਕੀਤੀ। ਭਾਜਪਾ ਆਗੂ ਅੰਕਿਤ ਰਾਣਾ ਨੇ ਹਲ਼ਕਾ ਵਿਧਾਇਕ ਦੀ ਆਲੋਚਨਾ ਕੀਤੀ। ਕਿਸਾਨ ਸੰਘਰਸ਼ ਕਮੇਟੀ ਹਿਮਾਚਲ ਪ੍ਰਦੇਸ਼ ਤੋਂ ਵਿਜੈ ਚੌਧਰੀ, ਬਜ਼ੁਰਗ ਆਗੂ ਮਾ. ਹੰਸ ਰਾਜ, ਸਰਪੰਚ ਨਵਲ ਕਿਸ਼ੋਰ ਮਹਿਤਾ ਨੇ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ। ਇਸ ਮੌਕੇ ਪਿੰਡ ਬਰਿੰਗਲੀ ’ਚ ਖਣਨ ਖ਼ਿਲਾਫ਼ ਸੰਘਰਸ਼ ਲਈ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ।

Advertisement

Advertisement
Author Image

sukhwinder singh

View all posts

Advertisement
Advertisement
×