ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਹਿਣਾ ਵਿੱਚ ਰਾਸ਼ਨ ਕਾਰਡਾਂ ਦੀ ਪੜਤਾਲ ਤੋਂ ਘਬਰਾਏ ਲੋਕ

06:52 AM Jul 05, 2024 IST

ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 4 ਜੁਲਾਈ
ਫੂਡ ਐਂਡ ਸਿਵਲ ਸਪਲਾਈ ਵਿਭਾਗ ਵੱਲੋਂ ਸ਼ਹਿਣਾ ਦੇ ਡਿਪੂ ਹੋਲਡਰਾਂ ਰਾਹੀਂ ਕਰਵਾਈ ਜਾ ਰਹੀ ਰਾਸ਼ਨ ਕਾਰਡਾਂ ਦੀ ਕੇਵਾਈਸੀ ਨਾਲ ਲੋਕਾਂ ’ਚ ਹੜਕੰਪ ਮੱਚਿਆ ਹੋਇਆ ਹੈ। ਇਸ ਪੜਤਾਲ ’ਚ 25 ਫੀਸਦੀ ਲੋਕਾਂ ਦੇ ਨਾਮ ਰਾਸ਼ਨ ਕਾਰਡਾਂ ’ਚੋਂ ਕੱਟੇ ਜਾਣ ਦਾ ਖ਼ਦਸ਼ਾ ਹੈ ਕਿਉਂਥਿ ਕਾਰਡਾਂ ’ਚੋਂ ਜ਼ਿਆਦਾਤਰ ਬਜ਼ੁਰਗਾਂ ਦੀ ਮੌਤ ਹੋ ਚੁੱਕੀ ਹੈ ਜਾਂ ਕੁੜੀਆਂ ਵਿਆਹੀਆਂ ਜਾ ਚੁੱਕੀਆਂ ਹਨ ਪ੍ਰੰਤੂ ਉਨ੍ਹਾਂ ਦੀ ਕਣਕ ਪਿਛਲੇ ਕਈ ਸਾਲਾਂ ਤੋਂ ਲਈ ਜਾ ਰਹੀ ਹੈ। ਕਸਬੇ ਸ਼ਹਿਣਾ ਨੂੰ ਹੀ ਪਹਿਲ ਦੇ ਆਧਾਰ ’ਤੇ ਕੇ.ਵਾਈ.ਸੀ. ਲਈ ਚੁਣਿਆ ਹੈ ਜਦ ਕਿ ਲਾਗਲੇ ਪਿੰਡ ਚੂੰਘਾਂ, ਮੱਲੀਆਂ, ਵਿਧਾਤੇ, ਗਿੱਲ ਕੋਠੇ, ਬੁਰਜ ਫਤਹਿਗੜ੍ਹ, ਮੌੜਾਂ, ਪੱਖੋਕੇ, ਬਖ਼ਤਗੜ੍ਹ ਆਦਿ ’ਚ ਕੋਈ ਵੀ ਕੇ.ਵਾਈ.ਸੀ. ਨਹੀ ਹੋਈ ਹੈ ਅਤੇ ਬਿਨਾਂ ਕੇ.ਵਾਈ.ਸੀ. ਤੋਂ ਹੀ ਪਰਚੀਆਂ ਕੱਢਕੇ ਕਣਕ ਦਿੱਤੀ ਜਾ ਰਹੀ ਹੈ। ਫੂਡ ਐਂਡ ਸਿਵਲ ਸਪਲਾਈ ਵਿਭਾਗ ਦੇ ਸਰਕਲ ਭਦੌੜ ਦੇ ਇੰਚਾਰਜ ਰਾਜੀਵ ਮਿੱਤਲ ਨੇ ਆਖਿਆ ਕਿ ਸਾਰੇ ਹੀ ਪਿੰਡਾਂ ’ਚ ਰਾਸ਼ਨ ਕਾਰਡਾਂ ਦੀ ਕੇਵਾਈਸੀ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜ ਪੰਜ ਕਿਲੋ ਕਣਕ ਦੇਣਾ ਵੀ ਸਰਕਾਰ ਦੀ ਪਾਲਿਸੀ ਹੈ।

Advertisement

Advertisement