ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਹੀਨੇ ਤੋਂ ਸੀਵਰੇਜ ਸਮੱਸਿਆ ਨਾਲ ਜੂਝ ਰਹੇ ਨੇ ਲੋਕ

07:43 AM Sep 19, 2023 IST
ਅਗਰਵਾਲ ਕਲੋਨੀ ਦੀ ਗਲੀ ਨੰਬਰ 2 ’ਚ ਖੜ੍ਹਾ ਸੀਵਰੇਜ ਦਾ ਪਾਣੀ ਵਿਖਾਉਂਦੇ ਲੋਕ।

ਗੁਰਦੀਪ ਸਿੰਘ ਲਾਲੀ
ਸੰਗਰੂਰ, 18 ਸਤੰਬਰ
ਸ਼ਹਿਰ ਦੇ ਵਾਰਡ ਨੰਬਰ 19 ਅਧੀਨ ਪੈਂਦੀ ਅਗਰਵਾਲ ਕਲੋਨੀ ਦੀ ਗਲੀ ਨੰਬਰ 2 ਦੇ ਵਾਸੀ ਪਿਛਲੇ ਮਹੀਨੇ ਤੋਂ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਹਨ ਪਰ ਕੋਈ ਉਨ੍ਹਾਂ ਦੀ ਫਰਿਆਦ ਨਹੀਂ ਸੁਣ ਰਿਹਾ। ਅਗਰਵਾਲ ਕਲੋਨੀ ਦੀ ਗਲੀ ਨੰਬਰ 2 ਦੇ ਵਾਸੀਆਂ ਪ੍ਰਵੀਨ ਕੁਮਾਰ, ਮੋਤੀ ਲਾਲ ਸ਼ਰਮਾ, ਐਡਵੋਕੇਟ ਜਤਿਨ, ਸ਼ਕੁੰਤਲਾ, ਗੋਗਾ, ਸੰਦੀਪ ਕੁਮਾਰ, ਸੰਜੀਵ ਕੁਮਾਰ, ਮਮਤਾ, ਪੂਜਾ ਨੇ ਦੱਸਿਆ ਕਿ 19 ਅਗਸਤ ਤੋਂ ਸੀਵਰੇਜ ਦੀ ਸਮੱਸਿਆ ਦੀ ਸਮੱਸਿਆ ਕਾਰਨ ਲੋਕਾਂ ਦਾ ਜੀਣਾ ਦੁੱਭਰ ਹੋਇਆ ਪਿਆ ਹੈ। ਸੀਵਰੇਜ ਦਾ ਪਾਣੀ ਓਵਰਫਲੋਅ ਹੋ ਕੇ ਗਲੀ ਵਿਚ ਖੜ੍ਹਾ ਹੈ ਜਿਸ ਕਾਰਨ ਗਲੀ ਦੇ ਵਾਸੀਆਂ ਅਤੇ ਹੋਰ ਰਾਹਗੀਰਾਂ ਨੂੰ ਲੰਘਣਾ ਮੁਸ਼ਕਲ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਬੱਚਿਆਂ ਨੂੰ ਸਕੂਲ ਜਾਣ ਅਤੇ ਆਉਣ ਵੇਲੇ ਦੂਸ਼ਿਤ ਪਾਣੀ ਵਿੱਚੋਂ ਗੁਜ਼ਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਲੋਕਾਂ ਨੂੰ ਡੇਂਗੂ ਵਰਗੀਆਂ ਬਿਮਾਰੀਆਂ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਦੂਜੇ ਪਾਸੇ ਇਥੇ ਗਲੀ ਵਿਚ ਸੀਵਰੇਜ ਦਾ ਪਾਣੀ ਅਨੇਕਾਂ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੱਸਿਆ ਦੇ ਹੱਲ ਲਈ 26 ਅਤੇ 29 ਅਗਸਤ ਨੂੰ ਲੋਕਲ ਹੈਲਪਲਾਈਨ ਨੰਬਰ ’ਤੇ ਅਤੇ 1 ਅਤੇ 9 ਸਤੰਬਰ ਨੂੰ ਐੱਮ.ਸੇਵਾ ਪੋਰਟਲ ਮੁੱਖ ਦਫ਼ਤਰ ਚੰਡੀਗੜ੍ਹ ਨੂੰ ਸ਼ਿਕਾਇਤ ਦਰਜ ਕਰਵਾ ਚੁੱਕੇ ਹਾਂ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ।

Advertisement

ਸ਼ਿਕਾਇਤ ਦਾ ਨੰਬਰ ਹੋਣ ’ਤੇ ਤੁਰੰਤ ਐਕਸ਼ਨ ਲਵਾਂਗੇ: ਐਕਸੀਅਨ

ਉਧਰ, ਐਕਸੀਅਨ ਸੀਵਰੇਜ ਬੋਰਡ ਸਤਵਿੰਦਰ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਉਹ 19 ਸ਼ਹਿਰਾਂ ਦਾ ਕੰਮਕਾਜ ਵੇਖਦੇ ਹਨ। ਸ਼ਿਕਾਇਤ ਦੇ ਨੰਬਰ ਤੋਂ ਬਗੈਰ ਉਹ ਕੁੱਝ ਨਹੀਂ ਦੱਸ ਸਕਦੇ। ਜੇ ਸ਼ਿਕਾਇਤ ਦਾ ਨੰਬਰ ਹੈ ਤਾਂ ਧਿਆਨ ਵਿਚ ਲਿਆਂਦਾ ਜਾਵੇ, ਉਹ ਚੈੱਕ ਕਰਕੇ ਤੁਰੰਤ ਐਕਸ਼ਨ ਲੈਣਗੇ।

Advertisement
Advertisement