ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤੇਜ਼ ਹਵਾਵਾਂ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ

07:06 AM Jun 20, 2024 IST
ਲੁਧਿਆਣਾ ਵਿੱਚ ਬੁੱਧਵਾਰ ਸ਼ਾਮ ਵੇਲੇ ਝੱਖੜ ਦੌਰਾਨ ਸੜਕ ਤੋਂ ਲੰਘਦੇ ਹੋਏ ਵਾਹਨ ਚਾਲਕ। ਫੋਟੋ: ਅਸ਼ਵਨੀ ਧੀਮਾਨ

ਗਗਨਦੀਪ ਅਰੋੜਾ
ਲੁਧਿਆਣਾ, 19 ਜੂਨ
ਇੱਥੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਗਰਮੀ ਤੋਂ ਬਾਅਦ ਅੱਜ ਲੋਕਾਂ ਨੂੰ ਤੇਜ਼ ਹਨੇਰੀ ਨੇ ਵੱਡੀ ਰਾਹਤ ਦਿੱਤੀ। ਬੁੱਧਵਾਰ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਗਰਮ ਹਵਾਵਾਂ ਚੱਲੀਆਂ ਤੇ ਲੂ ਵੀ ਚੱਲੀ ਪਰ ਦੇਰ ਸ਼ਾਮ ਸੱਤ ਵਜੇ ਦੇ ਆਸਪਾਸ ਅਚਾਨਕ ਦੀ ਮੌਸਮ ਵਿੱਚ ਬਦਲਾਅ ਆਇਆ। ਪੂਰੇ ਖੇਤਰ ਵਿਚ ਤੇਜ਼ ਹਨੇਰੀ ਆਈ ਜਿਸ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ। ਇਸ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਆਈ। ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ ਇੱਕ ਦੋ ਦਿਨ ਅਜਿਹੇ ਤਰੀਕੇ ਨਾਲ ਹੀ ਮੌਸਮ ਵਿੱਚ ਰਾਹਤ ਮਿਲੇਗੀ। ਇਹ ਵੀ ਪਤਾ ਲੱਗਿਆ ਹੈ ਕਿ ਲੁਧਿਆਣਾ ਨੇੜਲੇ ਇਲਾਕਿਆਂ ਵਿਚ ਮੀਂਹ ਵੀ ਪਿਆ।
ਸਨਅਤੀ ਸ਼ਹਿਰ ਵਿੱਚ ਪਿਛਲੇ ਕਈ ਦਿਨਾਂ ਤੋਂ ਪਾਰਾ ਰੋਜ਼ਾਨਾ 45 ਡਿਗਰੀ ਦੇ ਆਸ ਪਾਸ ਰਹਿ ਰਿਹਾ ਸੀ ਜਿਸ ਕਰਕੇ ਰੋਜ਼ਾਨਾ ਦੁਪਹਿਰ ਵੇਲੇ ਕਾਫ਼ੀ ਗਰਮੀ ਚੱਲ ਰਹੀ ਸੀ। ਲੋਕ ਕਾਫ਼ੀ ਸਮੇਂ ਤੋਂ ਰਾਹਤ ਦੀ ਉਡੀਕ ਕਰ ਰਹੇ ਸਨ। ਮੌਸਮ ਵਿਭਾਗ ਨੇ ਵੀ ਪਹਿਲਾਂ ਗਰਮੀ ਦਾ ਯੈਲੋ ਅਲਰਟ ਜਾਰੀ ਕੀਤਾ ਸੀ ਜਿਸ ਤੋਂ ਬਾਅਦ ਮੌਸਮ ਵਿਭਾਗ ਨੇ ਬੁੱਧਵਾਰ ਨੂੰ ਮੀਂਹ ਤੇ ਹਨੇਰੀ ਚੱਲਣ ਦਾ ਅਲਰਟ ਵੀ ਜਾਰੀ ਕੀਤਾ ਸੀ। ਦੁਪਹਿਰ ਵੇਲੇ ਗਰਮੀ ਤੋਂ ਬਾਅਦ ਅਚਾਨਕ ਹੀ ਹਵਾ ਚੱਲਣੀ ਸ਼ੁਰੂ ਹੋਈ ਜਿਸ ਤੋਂ ਬਾਅਦ ਰਾਤ 9 ਵਜੇ ਦੇ ਆਸਪਾਸ ਮੌਸਮ ਵਿੱਚ ਕਾਫ਼ੀ ਬਦਲਾਅ ਆਇਆ। ਹਵਾ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਇਸ ਤੋਂ ਬਾਅਦ ਪਾਰਾ 45 ਡਿਗਰੀ ਤੋਂ ਘੱਟ ਕੇ 40 ਡਿਗਰੀ ਤੱਕ ਪੁੱਜ ਗਿਆ। ਬੁੱਧਵਾਰ ਨੂੰ ਤਾਪਮਾਨ ਵੱਧ ਤੋਂ ਵੱਧ 40 ਡਿਗਰੀ ਤੇ ਘੱਟੋਂ ਘੱਟ 27 ਡਿਗਰੀ ਦਰਜ ਕੀਤਾ ਗਿਆ ਜੋ ਪਹਿਲਾਂ 45 ਤੇ 30 ਡਿਗਰੀ ਤੱਕ ਰਹਿੰਦਾ ਸੀ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦੋ ਦਿਨ ਗਰਮੀ ਤੋਂ ਸ਼ਹਿਰਵਾਸੀਆਂ ਨੂੰ ਰਾਹਤ ਹੀ ਮਿਲੇਗੀ।

Advertisement

Advertisement