For the best experience, open
https://m.punjabitribuneonline.com
on your mobile browser.
Advertisement

ਸਿਟੀ ਬਿਊਟੀਫੁਲ ’ਚ ਲੋਕਾਂ ਨੂੰ ਧੁੰਦ ਤੋਂ ਮਿਲੀ ਰਾਹਤ

05:54 AM Nov 25, 2024 IST
ਸਿਟੀ ਬਿਊਟੀਫੁਲ ’ਚ ਲੋਕਾਂ ਨੂੰ ਧੁੰਦ ਤੋਂ ਮਿਲੀ ਰਾਹਤ
ਐਤਵਾਰ ਨੂੰ ਸੁਖਨਾ ਝੀਲ ਵਿੱਚ ਕਿਸ਼ਤੀਆਂ ਚਲਾਉਂਦੇ ਹੋਏ ਸੈਲਾਨੀ। -ਫੋਟੋ: ਨਿਤਿਨ ਮਿੱਤਲ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਨਵੰਬਰ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਤੋਂ ਬਾਅਦ ਅੱਜ ਲੋਕਾਂ ਨੂੰ ਰਾਹਤ ਮਿਲ ਗਈ ਹੈ। ਅੱਜ ਐਤਵਾਰ ਨੂੰ ਸਵੇਰ ਤੋਂ ਹੀ ਮੌਸਮ ਸਾਫ਼ ਰਿਹਾ ਹੈ, ਜਿਸ ਤੋਂ ਬਾਅਦ ਦਿਨ ਸਮੇਂ ਧੁੱਪ ਖਿੜੀ ਰਹੀ। ਉੱਧਰ, ਮੌਸਮ ਵਿਗਿਆਨੀਆਂ ਨੇ ਵੀ ਅਗਲੇ ਤਿੰਨ ਦਿਨ ਸ਼ਹਿਰ ਵਿੱਚ ਸਾਫ਼ ਮੌਸਮ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਕਿ 28 ਤੇ 29 ਨਵੰਬਰ ਨੂੰ ਮੌਸਮ ਵਿੱਚ ਤਬਦੀਲੀ ਹੋ ਸਕਦੀ ਹੈ, ਜਿਸ ਨਾਲ ਤਾਪਮਾਨ ਹੋਰ ਡਿੱਗ ਸਕਦਾ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 28.8 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਆਮ ਨਾਲੋਂ ਤਿੰਨ ਡਿਗਰੀ ਸੈਲਸੀਅਸ ਵੱਧ ਸੀ ਜਦੋਂਕਿ ਘੱਟ ਤੋਂ ਘੱਟ ਤਾਪਮਾਨ ਵੀ 11.5 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਇਹ ਆਮ ਦੇ ਬਰਾਬਰ ਰਿਹਾ ਹੈ। ਅੱਜ ਮੌਸਮ ਸਾਫ਼ ਹੋਣ ਕਰ ਕੇ ਵੱਡੀ ਗਿਣਤੀ ਵਿੱਚ ਸੈਲਾਨੀ ਚੰਡੀਗੜ੍ਹ ਦੀ ਸੁਖਨਾ ਝੀਲ ਤੇ ਰੌਕ ਗਾਰਡਨ ਵਿੱਚ ਮੌਸਮ ਦਾ ਆਨੰਦ ਮਾਣਦੇ ਰਹੇ। ਸੁਖਨਾ ਝੀਲ ’ਤੇ ਸਾਰਾ ਦਿਨ ਲੋਕਾਂ ਦੀ ਭੀੜ ਲੱਗੀ ਰਹੀ।

Advertisement

ਸਿਟੀ ਬਿਊਟੀਫੁਲ ਦੀ ਹਵਾ ਹਾਲੇ ਵੀ ਗੰਧਲੀ

ਸਿਟੀ ਬਿਊਟੀਫੁਲ ਵਿੱਚ ਮੌਸਮ ਭਾਵੇਂ ਸਾਫ਼ ਹੋ ਗਿਆ ਹੈ, ਪਰ ਲੋਕਾਂ ਨੂੂੰ ਸਾਹ ਲੈਣ ਲਈ ਸਾਫ਼ ਹਵਾ ਨਹੀਂ ਮਿਲ ਰਹੀ ਹੈ। ਅੱਜ ਵੀ ਸ਼ਹਿਰ ’ਚ ਹਵਾ ਦੀ ਗੁਣਵੱਤਾ (ਏਕਿਊਆਈ) ਮਾੜੀ ਕੈਟੇਗਰੀ ਵਿੱਚ ਹੀ ਦਰਜ ਕੀਤਾ ਗਿਆ ਹੈ। ਹਾਲਾਂਕਿ ਇਹ ਪਹਿਲਾਂ ਨਾਲੋਂ ਠੀਕ ਹੈ। ਜਾਣਕਾਰੀ ਅਨੁਸਾਰ ਅੱਜ ਸ਼ਹਿਰ ਦੇ ਸੈਕਟਰ-22 ਵਿੱਚ ਏਕਿਊਆਈ 207, ਸੈਕਟਰ-25 ਵਿੱਚ 210 ਅਤੇ ਸੈਕਟਰ-53 ਵਿੱਚ 232 ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਦੀਵਾਲੀ ਤੋਂ ਬਾਅਦ ਚੰਡੀਗੜ੍ਹ ਸ਼ਹਿਰ ਦੇਸ਼ ਦੇ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਲ ਹੋ ਗਿਆ ਸੀ।

Advertisement

Advertisement
Author Image

Advertisement