For the best experience, open
https://m.punjabitribuneonline.com
on your mobile browser.
Advertisement

ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ

07:44 AM Jun 28, 2024 IST
ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ
ਫਗਵਾੜਾ ਦੇ ਬਾਜ਼ਾਰ ਵਿੱਚ ਭਰਿਆ ਹੋਇਆ ਪਾਣੀ।
Advertisement

ਹਤਿੰਦਰ ਮਹਿਤਾ
ਜਲੰਧਰ, 27 ਜੂਨ
ਹਾੜ ਮਹੀਨੇ ਦੀਆਂ ਗਰਮ ਹਵਾਵਾਂ ਦੀ ਮਾਰ ਝੱਲ ਰਹੇ ਲੋਕਾਂ ਨੂੰ ਅੱਜ ਜਲੰਧਰ ਅਤੇ ਨਾਲ ਲੱਗਦੇ ਖੇਤਰਾਂ ਵਿੱਚ ਪਏ ਮੀਂਹ ਨਾਲ ਗਰਮੀ ਤੋਂ ਰਾਹਤ ਮਿਲੀ। ਜਾਣਕਾਰੀ ਅਨੁਸਾਰ ਅੱਜ ਤੜਕੇ ਸਾਢੇ ਚਾਰ ਵਜੇ ਤੋਂ ਮੀਂਹ ਪੈਣਾ ਸ਼ੁਰੂ ਹੋਇਆ ਜੋ ਦੁਪਹਿਰ ਤੱਕ ਜਾਰੀ ਰਿਹਾ। ਮੀਂਹ ਨਾਲ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ, ਜੋ ਪਿਛਲੇ ਦਿਨਾਂ ਵਿੱਚ 40 ਡਿਗਰੀ ਸੈਲਸੀਅਸ ਤੋਂ ਪਾਰ ਸੀ ਅੱਜ ਮੀਂਹ ਨਾਲ 35 ਡਿਗਰੀ ਸੈਲਸੀਅਸ ਤੱਕ ਰਹਿ ਗਿਆ। ਮੌਸਮ ਮਾਹਿਰਾਂ ਅਨੁਸਾਰ ਪ੍ਰੀ-ਮੌਨਸੂਨ ਦੀ ਦਸਤਕ ਨਾਲ ਅਗਲੇ ਦਿਨਾਂ ਵਿੱਚ ਵੀ ਮੌਸਮ ਅਜਿਹਾ ਹੀ ਰਹਿਣ ਦੀ ਸੰਭਾਵਨਾ ਹੈ। ਦੂਜੇ ਪਾਸੇ ਮੀਂਹ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉਥੇ ਕਈ ਥਾਵਾਂ ’ਤੇ ਨਿਕਾਸੀ ਨਾ ਹੋਣ ਕਾਰਨ ਪਾਣੀ ਭਰਨ ਕਰਕੇ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ। ਭੂਰ ਮੰਡੀ, ਇੱਕਰਹੀ ਪੁੱਲੀ, ਮਾਈਹੀਰਾ ਗੈਟ, ਕੋਟ ਸਦੀਕ, ਲਾਡੋਵਾਲੀ ਰੋਡ, ਘਾਹ ਮੰਡੀ, ਗੁਰੂ ਨਾਨਕ ਪੁਰ, ਆਦਮਪੁਰ, ਕਠਾਰ, ਜੰਡੂਸਿੰਘਆ ਤੇ ਹੋਰ ਕਈ ਥਾਵਾਂ ’ਤੇ ਭਰੇ ਪਾਣੀ ਨੇ ਨਿਗਮ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ।
ਫਗਵਾੜਾ (ਜਸਬੀਰ ਸਿੰਘ ਚਾਨਾ): ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਤੋਂ ਬਾਅਦ ਅੱਜ ਲੋਕਾਂ ਨੂੰ ਤੜਕਸਾਰ ਪਏ ਮੀਂਹ ਨਾਲ ਰਾਹਤ ਮਿਲੀ। ਅੱਜ ਸਵੇਰ ਤੋਂ ਪਏ ਮੀਂਹ ਕਾਰਨ ਬਾਜ਼ਾਰਾਂ ’ਚ ਕਾਫ਼ੀ ਪਾਣੀ ਜਮ੍ਹਾਂ ਹੋ ਗਿਆ ਤੇ ਕਈ ਥਾਵਾਂ ’ਤੇ ਜਾਮ ਪਏ ਸੀਵਰੇਜ ਤੇ ਬੰਦ ਪਏ ਨਾਲਿਆਂ ਕਾਰਨ ਦੁਕਾਨਦਾਰਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅੱਜ ਮੀਂਹ ਪੈਣ ਕਾਰਨ ਹਰਗੋਬਿੰਦ ਨਗਰ, ਗਊਸ਼ਾਲਾ ਰੋਡ, ਮੰਡੀ ਰੋਡ, ਹਦੀਆਬਾਦ, ਚੱਢਾ ਮਾਰਕੀਟ ਤੇ ਹੋਰ ਥਾਵਾਂ ’ਤੇ ਪਾਣੀ ਭਰ ਗਿਆ ਤੇ ਕੰਮਾਂ ’ਤੇ ਜਾਣ ਵਾਲੇ ਕਈ ਲੋਕ ਨਹੀਂ ਪੁੱਜ ਸਕੇ। ਅਤਿ ਦੀ ਗਰਮੀ ਮਗਰੋਂ ਮੀਂਹ ਆਉਣ ਕਾਰਨ ਅੱਜ ਲੋਕਾਂ ’ਚ ਖੁਸ਼ੀ ਪਾਈ ਗਈ ਕਿਉਂਕਿ ਗਰਮੀ ਤੋਂ ਰਾਹਤ ਮਿਲੀ ਹੈ। ਕਿਸਾਨਾਂ ਦੇ ਚਿਹਰੇ ਵੀ ਖਿੜੇ ਹੋਏ ਨਜ਼ਰ ਆਏ ਕਿਉਂਕਿ ਝੋਨੇ ਦੀ ਫ਼ਸਲ ਲਈ ਵੀ ਇਹ ਬਾਰਸ਼ ਬਹੁਤ ਲਾਭਦਾਇਕ ਹੈ। ਦੂਸਰੇ ਪਾਸੇ ਪਿੰਡ ਜੰਡਿਆਲੀ ਵਿੱਚ ਪਏ ਮੀਂਹ ਕਾਰਨ ਪਿੰਡ ’ਚ ਕਾਫ਼ੀ ਪਾਣੀ ਜਮ੍ਹਾਂ ਹੋ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਲੋਕਾਂ ਦੇ ਘਰਾਂ ’ਚ ਜਾ ਵੜਿਆ ਜਿਸ ਕਾਰਨ ਪਿੰਡ ਵਾਸੀਆਂ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਹੈ। ਮੀਂਹ ਕਾਰਨ ਅੱਜ ਬਿਜਲੀ ਦੀ ਸਪਲਾਈ ਵੀ ਕਈ ਥਾਵਾਂ ’ਤੇ ਬੰਦ ਰਹੀ।

Advertisement

ਸੁਜਾਨਪੁਰ ਵਿੱਚ ਝੱਖੜ ਕਾਰਨ ਦਰੱਖ਼ਤ ਤੇ ਖੰਭੇ ਡਿੱਗੇ

ਪਠਾਨਕੋਟ (ਪੱਤਰ ਪ੍ਰੇਰਕ): ਸੁਜਾਨਪੁਰ ’ਚ ਲੰਘੀ ਰਾਤ ਮੀਂਹ ਤੋਂ ਪਹਿਲਾਂ ਆਏ ਝੱਖੜ ਕਾਰਨ ਕਈ ਥਾਵਾਂ ’ਤੇ ਬਿਜਲੀ ਦੇ ਖੰਭੇ ਅਤੇ ਦਰੱਖਤ ਡਿੱਗ ਗਏ। ਖੰਭੇ ਡਿੱਗਣ ਕਾਰਨ ਸੁਜਾਨਪੁਰ ਸ਼ਹਿਰ ਦੀ ਬਿਜਲੀ ਸਪਲਾਈ ਗੁੱਲ ਰਹੀ, ਜੋ ਕਰੀਬ ਤੜਕੇ 4:30 ਵਜੇ ਤੜਕੇ ਬਹਾਲ ਹੋਈ। ਸੁਜਾਨਪੁਰ-ਪਠਾਨਕੋਟ ਰੋਡ ’ਤੇ ਵੀ ਛੋਟੇਪੁਰ ਨੇੜੇ ਸੜਕ ’ਤੇ ਇੱਕ ਦਰੱਖਤ ਡਿੱਗ ਗਿਆ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ ਅਤੇ ਦੁਪਹਿਰ ਵੇਲੇ ਦਰੱਖਤ ਕੱਟ ਕੇ ਆਵਾਜਾਈ ਸੁਚਾਰੂ ਕਰ ਦਿੱਤੀ ਗਈ। ਪਾਵਰਕੌਮ ਸਬ-ਡਵੀਜ਼ਨ ਸੁਜਾਨਪੁਰ ਦੇ ਐੱਸਡੀਓ ਅਸ਼ੋਕ ਕੁਮਾਰ ਨਾਲ ਜਦ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਹਨੇਰੀ ਕਾਰਨ ਰਾਤ ਸਮੇਂ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਸੀ, ਜਿਸ ਨੂੰ ਬਹਾਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਝੱਖੜ ਕਾਰਨ ਬਿਜਲੀ ਦੇ 10-12 ਖੰਭੇ ਡਿੱਗ ਗਏ ਹਨ।

Advertisement
Author Image

joginder kumar

View all posts

Advertisement
Advertisement
×