ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੋਕਾਂ ਨੇ ਮੋਦੀ ਖਿਲਾਫ਼ ਵੱਡਾ ਫ਼ਤਵਾ ਦਿੱਤਾ: ਕਾਂਗਰਸ

06:26 AM Jun 06, 2024 IST

ਨਵੀਂ ਦਿੱਲੀ, 5 ਜੂਨ
ਕਾਂਗਰਸ ਨੇ ਅੱਜ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ‘ਵੱਡਾ ਫ਼ਤਵਾ’ ਹਨ। ਪਾਰਟੀ ਨੇ ਦਾਅਵਾ ਕੀਤਾ ਕਿ ਮੋਦੀ ਲੋਕਾਂ ਵੱਲੋਂ ਦਿੱਤੇ ਫ਼ਤਵੇ ਨੂੰ ‘ਸਾਬੋਤਾਜ’ ਕਰਨਾ ਚਾਹੁੰਦੇ ਹਨ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ‘ਨਿਗਰਾਨ ਪ੍ਰਧਾਨ ਮੰਤਰੀ ਵੱਲੋਂ ਹਿੱਕ ਚੌੜੀ ਕਰਕੇ ਦਮਗਜ਼ੇ ਮਾਰੇ ਜਾ ਰਹੇ ਹਨ ਕਿ 1962 ਤੋਂ ਬਾਅਦ ਕੋਈ ਵੀ ਸਰਕਾਰ ਲਗਾਤਾਰ ਤਿੰਨ ਵਾਰ ਨਹੀਂ ਚੁਣੀ ਗਈ।’’ ਰਮੇਸ਼ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ’ਚ ਮਾਹਿਰ (ਮੋਦੀ) ਇਹ ਇਤਿਹਾਸ ਨਹੀਂ ਲਿਖ ਸਕਿਆ ਕਿ ਨਹਿਰੂ 1952 ਵਿਚ 364 ਸੀਟਾਂ ਨਾਲ, 1957 ਵਿਚ 371 ਸੀਟਾਂ ਨਾਲ ਤੇ 1962 ਵਿਚ 361 ਸੀਟਾਂ ਨਾਲ ਪ੍ਰਧਾਨ ਮੰੰਤਰੀ ਚੁਣੇ ਗਏ ਸਨ। ਸ੍ਰੀ ਨਰਿੰਦਰ ਮੋਦੀ ਨੂੰ 2024 ਵਿਚ 240 ਸੀਟਾਂ ਮਿਲੀਆਂ।’’ -ਪੀਟੀਆਈ

Advertisement

Advertisement
Advertisement