ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਿਜਲੀ ਕੱਟਾਂ ਤੋਂ ਅੱਕੇ ਲੋਕਾਂ ਵੱਲੋਂ ਬਰਨਾਲਾ ਮਾਰਗ ’ਤੇ ਆਵਾਜਾਈ ਠੱਪ

09:11 PM Jun 29, 2023 IST

ਸ਼ਗਨ ਕਟਾਰੀਆ

Advertisement

ਬਠਿੰਡਾ, 25 ਜੂਨ

ਇੱਥੇ ਬਠਿੰਡਾ-ਬਰਨਾਲਾ ਮਾਰਗ ‘ਤੇ ਭੱਟੀ ਚੌਕ ‘ਚ ਬੱਲਾ ਰਾਮ ਨਗਰ ਦੇ ਵਸਨੀਕਾਂ ਨੇ ਬਿਜਲੀ ਦੇ ਲੱਗ ਰਹੇ ਕੱਟਾਂ ਦੇ ਰੋਸ ਵਜੋਂ ਆਵਾਜਾਈ ਠੱਪ ਕਰਕੇ ਸਰਕਾਰ ਤੇ ਪਾਵਰਕੌਮ ਖ਼ਿਲਾਫ਼ ਧਰਨਾ ਦਿੱਤਾ। ਨਾਕਸ ਬਿਜਲੀ ਸਪਲਾਈ ਤੋਂ ਨਾਰਾਜ਼ ਲੋਕਾਂ ਨੇ ਦੋਸ਼ ਲਾਇਆ ਕਿ ਪਿਛਲੇ ਕਰੀਬ ਇਕ ਹਫ਼ਤੇ ਤੋਂ ਰੋਜ਼ਾਨਾ ਰਾਤ ਨੂੰ ਉਨ੍ਹਾਂ ਦੇ ਖੇਤਰ ਵਿਚ ਬਿਜਲੀ ਬੰਦ ਹੋ ਜਾਂਦੀ ਹੈ। ਇਸ ਦੌਰਾਨ ਉਨ੍ਹਾਂ ਗੁੱਸੇ ਵਿੱਚ ਸੜਕ ਕੰਢੇ ਲੱਗੇ ਪੰਜਾਬ ਸਰਕਾਰ ਦੇ ਫ਼ਲੈਕਸ ਪਾੜ ਦਿੱਤੇ ਅਤੇ ਬੋਰਡਾਂ ਦੀਆਂ ਪਾਈਪਾਂ ਨੂੰ ਸੜਕ ‘ਤੇ ਰੋਕਾਂ ਬਣਾ ਕੇ ਲਾ ਦਿੱਤਾ।

Advertisement

ਹੈਲੀਓਸ ਹਸਪਤਾਲ ਸਾਹਮਣੇ ਲੱਗੇ ਇਸ ਧਰਨੇ ‘ਚ ਸ਼ਾਮਲ ਸ਼ਹਿਰ ਦੇ ਕੌਂਸਲਰ ਸੁਖਦੇਵ ਸਿੰਘ ਭੁੱਲਰ, ਵਿਮਲ ਕੁਮਾਰ ਤੇ ਪ੍ਰਮੋਦ ਕੁਮਾਰ ਆਦਿ ਨੇ ਦੱਸਿਆ ਕਿ ਬਿਜਲੀ ਰਾਤ ਨੂੰ ਚਲੀ ਜਾਂਦੀ ਹੈ ਅਤੇ ਵਾਰ-ਵਾਰ ਬਿਜਲੀ ਸ਼ਿਕਾਇਤ ਕੇਂਦਰ ‘ਤੇ ਫ਼ੋਨ ਕਰਨ ਨਾਲ ਵੀ ਕੋਈ ਸੁਣਵਾਈ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਅੰਤਾਂ ਦੀ ਹੁੰਮਸ ਹੋਣ ਕਰਕੇ ਨਾ ਦਿਨੇ ਅਤੇ ਨਾ ਰਾਤ ਨੂੰ ਚੈਨ ਨਸੀਬ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮਾਸੂਮ ਬੱਚਿਆਂ ਅਤੇ ਬਿਮਾਰ ਬਜ਼ੁਰਗਾਂ ਦੀ ਹਾਲਤ ਵੱਧ ਤਰਸਯੋਗ ਹੈ ਕਿਉਂ ਕਿ ਹੁੰਮਸ ‘ਚ ਹਵਾ ਅੰਦਰ ਆਕਸੀਜ਼ਨ ਦੀ ਮਾਤਰਾ ਘੱਟ ਹੋਣ ਕਾਰਨ ਸਾਹ ਲੈਣ ਸਮੇਂ ਤਕਲੀਫ ਹੁੰਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਾਵਰਕੌਮ ਦੇ ਅਧਿਕਾਰੀ ਜਾਂ ਕਰਮਚਾਰੀ ਸੁਣਵਾਈ ਨਹੀਂ ਕਰਦੇ, ਇਸ ਲਈ ਦੁਖੀ ਹੋ ਕੇ ਧਰਨਾ ਲਾਉਣਾ ਪਿਆ ਹੈ। ਇਸ ਦੌਰਾਨ ਡੀਐੱਸਪੀ ਸਿਟੀ-2 ਬਠਿੰਡਾ ਗੁਰਪ੍ਰੀਤ ਸਿੰਘ ਧਰਨਾਕਾਰੀਆਂ ਨੂੰ ਆ ਕੇ ਮਿਲੇ। ਇਥੇ ਪੁੱਜੇ ਪਾਵਰ ਕਾਰਪੋਰੇਸ਼ਨ ਬਠਿੰਡਾ ਡਿਵੀਜ਼ਨ ਦੇ ਸੀਨੀਅਰ ਐਕਸੀਅਨ ਇੰਜਨੀਅਰ ਸੰਦੀਪ ਕੁਮਾਰ ਗਰਗ ਨੇ ਵਿਖਾਵਾਕਾਰੀਆਂ ਨੂੰ ਸਪਸ਼ਟ ਕੀਤਾ ਕਿ ਖ਼ਪਤਕਾਰਾਂ ਨੂੰ ਜਾਣਬੁਝ ਕੇ ਪ੍ਰੇਸ਼ਾਨ ਕਰਨਾ, ਕਾਰਪੋਰੇਸ਼ਨ ਦੇ ਕਿਸੇ ਕਰਮਚਾਰੀ ਦੀ ਮਨਸ਼ਾ ਨਹੀਂ ਹੈ। ਉਨ੍ਹਾਂ ਮਜਬੂਰੀ ਦੱਸੀ ਕਿ ਬਿਜਲੀ ਕਰਮਚਾਰੀਆਂ ਦੇ ਚੱਲ ਰਹੇ ਅੰਦੋਲਨ ਕਰਕੇ ਬਿਜਲੀ ਠੀਕ ਕਰਨ ਵਿੱਚ ਦੇਰੀ ਹੋਈ। ਉਨ੍ਹਾਂ ਦੱਸਿਆ ਕਿ ਇਸ ਇਲਾਕੇ ‘ਚ ਪਹਿਲਾਂ ਚੱਲ ਰਹੇ ਟਰਾਂਸਫਾਰਮਰ ਓਵਰਲੋਡ ਹੋਣ ਕਰਕੇ ਪਿਛਲੇ ਦਿਨ ਹੀ ਨਵਾਂ ਟਰਾਂਸਫਾਰਮਰ ਰੱਖਿਆ ਗਿਆ ਸੀ ਪਰ ਰਾਤ ਨੂੰ ਪੀਕ ਲੋਡ ਮੌਕੇ ਕੁਦਰਤੀ ਖਰਾਬੀ ਆ ਗਈ। ਅਧਿਕਾਰੀ ਵੱਲੋਂ ਧਰਨਾਕਾਰੀਆਂ ਨੂੰ ਜਲਦੀ ਨੁਕਸ ਦੂਰ ਕਰਨ ਦਾ ਭਰੋਸਾ ਦੇਣ ਬਾਅਦ ਧਰਨਾ ਹਟਾ ਦਿੱਤਾ ਗਿਆ।

Advertisement
Tags :
ਅੱਕੇਆਵਾਜਾਈਕੱਟਾਂਬਰਨਾਲਾ:ਬਿਜਲੀਮਾਰਗਲੋਕਾਂਵੱਲੋਂ
Advertisement