ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁਹਾਲੀ ਵਿੱਚ ਬਾਂਦਰਾਂ ਤੋਂ ਲੋਕ ਸਹਿਮੇ

08:58 AM Sep 22, 2024 IST
ਮੁਹਾਲੀ ਦੇ ਸੈਕਟਰ-69 ਵਿੱਚ ਇੱਕ ਘਰ ਦੇ ਬਨੇਰੇ ’ਤੇ ਬੈਠਾ ਹੋਇਆ ਬਾਂਦਰ।

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 21 ਸਤੰਬਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਬਾਂਦਰਾਂ ਦੀ ਦਹਿਸ਼ਤ ਕਾਰਨ ਲੋਕ ਕਾਫ਼ੀ ਭੈਅ-ਭੀਤ ਹਨ। ਇੱਥੋਂ ਦੇ ਸੈਕਟਰ-69 ਵਿੱਚ ਘਰਾਂ ਦੇ ਬਨੇਰਿਆਂ ’ਤੇ ਬਾਂਦਰ ਬੈਠੇ ਰਹਿੰਦੇ ਹਨ, ਜੋ ਕਈ ਵਾਰ ਘਰਦਿਆਂ ’ਤੇ ਝਪਟ ਪੈਂਦੇ ਹਨ। ਜਿਸ ਕਾਰਨ ਲੋਕਾਂ ਦਾ ਆਪਣੇ ਘਰਾਂ ਵਿੱਚ ਰਹਿਣਾ ਅਤੇ ਬਾਹਰ ਆਉਣਾ-ਜਾਣਾ ਦੁੱਭਰ ਹੋਇਆ ਪਿਆ ਹੈ। ਵੱਖ-ਵੱਖ ਸਰਕਾਰੀ ਵਿਭਾਗਾਂ ਨੇ ਇਸ ਸਮੱਸਿਆ ਦਾ ਹੱਲ ਕਰਨ ਦੀ ਥਾਂ ਇੱਕ ਦੂਜੇ ਦੇ ਮੋਢਿਆਂ ’ਤੇ ਗੱਲ ਸੁੱਟ ਦਿੱਤੀ ਹੈ। ਆਜ਼ਾਦ ਕੌਂਸਲਰ ਕੁਲਦੀਪ ਸਿੰਘ ਧਨੋਆ ਨੇ ਦੱਸਿਆ ਕਿ ਸੈਕਟਰ-69 ਵਿੱਚ ਲਗਪਗ ਇੱਕ ਮਹੀਨੇ ਤੋਂ ਬਾਂਦਰਾਂ ਨੇ ਦਹਿਸ਼ਤ ਮਚਾਈ ਹੋਈ ਹੈ, ਜੋ ਜ਼ਬਰਦਸਤੀ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋ ਕੇ ਫਰਿੱਜ ਖੋਲ੍ਹ ਕੇ ਚੀਜ਼ਾਂ ਖਾ ਪੀ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੁਹਾਲੀ ਨਗਰ ਨਿਗਮ, ਵਣ ਅਤੇ ਜੰਗਲੀ ਜੀਵ ਵਿਭਾਗ ਸਮੇਤ ਹੋਰਨਾਂ ਅਦਾਰਿਆਂ ਨੂੰ ਇਸ ਸਮੱਸਿਆ ਬਾਰੇ ਦੱਸਿਆ ਜਾ ਚੁੱਕਾ ਹੈ ਲੇਕਿਨ ਉਕਤ ਬਾਂਦਰਾਂ ਦੀ ਦਹਿਸ਼ਤ ਤੋਂ ਬਚਾਉਣ ਦੀ ਥਾਂ ਇੱਕ ਦੂਜੇ ਵਿਭਾਗ ਦੇ ਉੱਤੇ ਜ਼ਿੰਮੇਵਾਰ ਸੁੱਟ ਕੇ ਆਪਣਾ ਪੱਲਾ ਝਾੜ ਰਹੇ ਹਨ।
ਮਹਿਲਾ ਕੌਂਸਲਰ ਨੇ ਦੱਸਿਆ ਕਿ ਇਹ ਬਾਂਦਰ ਬੱਚਿਆਂ ਅਤੇ ਬਜ਼ੁਰਗਾਂ ਦੇ ਪਿੱਛੇ ਭੱਜ ਲੈਂਦੇ ਹਨ। ਜਿਸ ਕਾਰਨ ਸੜਕ ’ਤੇ ਡਿੱਗ ਕੇ ਕਈ ਬੱਚਿਆਂ ਅਤੇ ਬਜ਼ੁਰਗਾਂ ਨੂੰ ਸੱਟਾਂ ਵੀ ਲੱਗੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸਬੰਧੀ ਸਬੰਧਤ ਵਿਭਾਗ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਅਤੇ ਬਾਂਦਰਾਂ ਨੂੰ ਫੜਨ ਲਈ ਢਿੱਲਮੱਠ ਦਿਖਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਬਾਂਦਰਾਂ ਨੂੰ ਫੜ ਕੇ ਜੰਗਲੀ ਇਲਾਕੇ ਵਿੱਚ ਛਡਿਆ ਜਾਵੇ। ਕੌਂਸਲਰ ਬੀਬੀ ਧਨੋਆ ਨੇ ਸਮੂਹ ਸੈਕਟਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਵਾਰਾ ਕੁੱਤਿਆਂ ਅਤੇ ਹੋਰ ਲਾਵਾਰਸ ਜਾਨਵਰਾਂ ਨੂੰ ਆਪਣੇ ਘਰਾਂ ਅੱਗੇ ਗਲੀ ਤੇ ਸੜਕ ਵਿੱਚ ਖਾਣਪੀਣ ਲਈ ਕੋਈ ਸਾਮਾਨ ਨਾ ਰੱਖਣ, ਕਿਉਂਕਿ ਇਸ ਨਾਲ ਜਿੱਥੇ ਰਿਹਾਇਸ਼ੀ ਖੇਤਰ ਵਿੱਚ ਗੰਦਗੀ ਫੈਲਦੀ ਹੈ, ਉੱਥੇ ਅਜਿਹੇ ਜਾਨਵਰ ਟੋਲੀਆਂ ਬਣ ਕੇ ਮੁਹੱਲੇ ਵਿੱਚ ਘੁੰਮਦੇ ਹਨ।

Advertisement

Advertisement