For the best experience, open
https://m.punjabitribuneonline.com
on your mobile browser.
Advertisement

ਲੋਕਾਂ ਨੇ ਪੁੱਟਿਆ ਸੜਕ ਹਾਦਸਿਆਂ ਦਾ ਕਾਰਨ ਬਣਿਆ ਸਾਈਨ ਬੋਰਡ

07:31 AM Jun 20, 2024 IST
ਲੋਕਾਂ ਨੇ ਪੁੱਟਿਆ ਸੜਕ ਹਾਦਸਿਆਂ ਦਾ ਕਾਰਨ ਬਣਿਆ ਸਾਈਨ ਬੋਰਡ
ਭਦੌੜ ਵਿੱਚ ਸਾਈਨ ਬੋਰਡ ਪੁੱਟਣ ਤੋਂ ਬਾਅਦ ਨਾਆਰੇਬਾਜ਼ੀ ਕਰਦੇ ਹੋਏ ਲੋਕ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਰਾਜਿੰਦਰ ਵਰਮਾ
ਭਦੌੜ, 19 ਜੂਨ
ਇੱਥੇ ਬਰਨਾਲਾ-ਬਾਜਾ ਖਾਨਾ ਰੋਡ ’ਤੇ ਸਥਿਤ ਪੀਡਬਲਿਊਡੀ ਮਹਿਕਮੇ ਵੱਲੋਂ ਲਾਏ ਹੋਏ ਸਾਈਨ ਬੋਰਡ ਨੂੰ ਕਿਸਾਨਾਂ ਨੇ ਪੁੱਟ ਦਿੱਤਾ ਹੈ ਕਿਉਂਕਿ ਕੱਲ੍ਹ ਇਸ ਸਾਈਨ ਬੋਰਡ ਨਾਲ ਇੱਕ ਕਾਰ ਟਕਰਾਉਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਸੀ। ਜ਼ਖ਼ਮੀਆਂ ਨੂੰ ਕਾਫੀ ਮੁਸ਼ਕਲ ਨਾਲ ਗੱਡੀ ਵਿੱਚੋਂ ਕੱਢਿਆ ਗਿਆ ਸੀ ਅਤੇ ਐਬੂਲੈਂਸ ਰਾਹੀਂ ਸਿਵਲ ਹਸਪਤਾਲ ਬਰਨਾਲਾ ਵਿੱਚ ਪਹੁੰਚਾਇਆ ਗਿਆ ਸੀ। ਇਸ ਹਾਦਸੇ ਵਿੱਚ ਚਾਲਕ ਨਿਰਭੈ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਭਗਤਾ ਭਾਈਕਾ ਦੇ ਨਾਲ ਬੈਠੀ ਪਰਿਵਾਰਕ ਮੈਂਬਰ ਸੁਖਦੇਵ ਕੌਰ ਦੀ ਮੌਤ ਹੋ ਗਈ ਸੀ ਜਿਸ ਕਾਰਨ ਲੋਕਾਂ ਵੱਲੋਂ ਪੀਡਬਲਿਊਡੀ ਮਹਿਕਮੇ ਵਿਰੁੱਧ ਕਾਫੀ ਰੋਸ ਪ੍ਰਗਟ ਕੀਤਾ ਜਾ ਰਿਹਾ ਸੀ। ਇਸ ਸਾਈਨ ਬੋਰਡ ਕਾਰਨ ਪਹਿਲਾਂ ਵੀ ਹਾਦਸੇ ਵਾਪਰ ਚੁੱਕੇ ਹਨ। ਅੱਜ ਕਸਬਾ ਭਦੌੜ ਦੀਆਂ ਕਿਸਾਨ ਜਥੇਬੰਦੀਆਂ ਅਤੇ ਲੋਕਾਂ ਨੇ ਮਿਲ ਕੇ ਇਸ ਸਾਈਨ ਬੋਰਡ ਨੂੰ ਪੁੱਟ ਦਿੱਤਾ। ਦੱਸਣਯੋਗ ਹੈ ਸੜਕ ਚੌੜੀ ਹੋਣ ਤੋਂ ਬਾਅਦ ਇਹ ਸਾਈਨ ਬੋਰਡ ਛੇ-ਛੇ ਫੁੱਟ ਸੜਕ ਦੇ ਅੰਦਰ ਆ ਗਿਆ ਸੀ ਜਿਸ ਕਾਰਨ ਹਾਦਸੇ ਵਾਪਰਦੇ ਸਨ। ਨਗਰ ਕੌਂਸਲ ਭਦੌੜ ਵੱਲੋਂ ਲਿਖਤੀ ਰੂਪ ਵਿੱਚ ਪੀਡਬਲਿਊਡੀ ਮਹਿਕਮੇ ਨੂੰ ਪੱਤਰ ਲਿਖ ਕੇ ਇਸ ਬੋਰਡ ਨੂੰ ਹਟਾਉਣ ਦੀ ਮੰਗ ਕੀਤੀ ਗਈ ਸੀ ਪਰ ਸਬੰਧਤ ਮਹਿਕਮੇ ਨੇ ਕੋਈ ਕਾਰਵਾਈ ਨਹੀਂ ਕੀਤੀ। ਲੋਕ ਇਸ ਹਾਦਸੇ ਤੋਂ ਬਾਅਦ ਪੀਡਬਲਿਊਡੀ ਦੇ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੇ ਹਨ। ਇਸ ਸਬੰਧੀ ਜਦੋਂ ਪੀਡਬਲਿਊਡੀ ਦੇ ਜੇਈ ਸੰਦੀਪ ਪਾਲ ਸਿੰਘ ਨਾਲ ਫੋਨ ’ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਗੱਲ ਨਹੀਂ ਕੀਤੀ। ਇਸ ਸਬੰਧੀ ਪੀਡਬਲਿਊਡੀ ਦੇ ਐੱਸਡੀਓ ਕੰਵਰਦੀਪ ਸਿੰਘ ਭੁੱਲਰ ਨੇ ਕਿਹਾ ਕਿ ਉਨ੍ਹਾਂ ਨੂੰ ਉੱਚ ਅਧਿਕਾਰੀਆਂ ਵੱਲੋਂ ਇਸ ਬੋਰਡ ਨੂੰ ਹਟਾਉਣ ਲਈ ਕੋਈ ਵੀ ਨਿਰਦੇਸ਼ ਨਹੀਂ ਪ੍ਰਾਪਤ ਹੋਏ ਕਿਉਂਕਿ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਹੀ ਇਸ ਬੋਰਡ ਨੂੰ ਹਟਾਇਆ ਜਾ ਸਕਦਾ ਸੀ।

Advertisement

Advertisement
Advertisement
Author Image

Advertisement