ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲਖਮੀਰਵਾਲਾ ਵਿੱਚੋਂ ਲੰਘਦੇ ਭਾਰੀ ਵਾਹਨਾਂ ਕਾਰਨ ਲੋਕ ਪ੍ਰੇਸ਼ਾਨ

10:51 AM Oct 04, 2023 IST
ਪਿੰਡ ਲਖਮੀਰਵਾਲਾ ਦੇ ਲੋਕ ਪਿੰਡ ’ਚ ਭਾਰੀ ਵਾਹਨ ਲੰਘਣ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ।

ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 3 ਅਕਤੂਬਰ
ਇੱਥੋਂ ਨੇੜਲੇ ਪਿੰਡ ਲਖਮੀਰਵਾਲਾ ਦੇ ਲੋਕਾਂ ਨੇ ਸੁਨਾਮ-ਸੰਗਰੂਰ ਸਰਹਿੰਦ ਚੋਅ ਦਾ ਪੁਲ ਬੰਦ ਹੋਣ ਕਾਰਨ ਪ੍ਰਸ਼ਾਸਨ ਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮਸਲਾ ਹੱਲ ਨਾ ਹੋਣ ਉੱਤੇ ਆਉਂਦੇ ਦਿਨਾਂ ’ਚ ਚੱਕਾ ਜਾਮ ਕਰਨ ਦੀ ਚਿਤਾਵਨੀ ਦਿੱਤੀ ਅਤੇ ਪੁਲ ਬਣਾਉਣ ਦੀ ਮੰਗ ਕੀਤੀ।
ਪਿੰਡ ਵਾਸੀ ਸੁਰਜੀਤ ਸਿੰਘ ਮੈਂਬਰ, ਸਾਬਕਾ ਸਰਪੰਚ ਦਰਸ਼ਨ ਸਿੰਘ ਨਹਿਲ, ਹਰੀ ਸਿੰਘ ਭੁੱਲਰ ਤੇ ਪ੍ਰਧਾਨ ਸਤਨਿਾਮ ਸਿੰਘ ਨੇ ਕਿਹਾ ਕਿ ਸੁਨਾਮ-ਸੰਗਰੂਰ ਪੁਲ ਦੇ ਬੰਦ ਹੋਣ ਕਾਰਨ ਮੌੜ, ਮਾਨਸਾ, ਜਾਖਲ, ਲਹਿਰਾ ਤੋਂ ਲੁਧਿਆਣਾ ਸੰਗਰੂਰ ਆਉਣ-ਜਾਣ ਵਾਲੇ ਵਾਹਨ ਪਿੰਡ ਲਖਮੀਰਵਾਲਾ ਵਿੱਚੋਂ ਦੀ ਹੋ ਕੇ ਮੁੱਖ ਸੜਕ ’ਤੇ ਚਲਦੇ ਹਨ ਜਿਸ ਕਾਰਨ ਪਿੰਡ ਵਾਸੀਆਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇੱਥੋਂ ਲੰਘਦੇ ਭਾਰੀ ਵਾਹਨਾਂ ਨੂੰ ਮਹਿਲਾ ਚੌਕ ਦੇ ਮੁੱਖ ਮਾਰਗ ਰਸਤੇ ਲੰਘਾਉਣ ਨੂੰ ਯਕੀਨੀ ਬਣਾਇਆ ਜਾਵੇ ਅਤੇ ਟੁੱਟ ਚੁੱਕੇ ਪੁਲ ਦੀ ਉਸਾਰੀ ਜਲਦ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪਿੰਡ ਵਾਸੀਆਂ ਦੀ ਉਪਰੋਕਤ ਮੰਗ ਉੱਪਰ ਕੋਈ ਗੌਰ ਨਾ ਕੀਤੀ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
ਇਸ ਮੌਕੇ ਕੁਲਵੰਤ ਸਿੰਘ ਮਨੇਸ਼, ਬਲਦੇਵ ਸਿੰਘ ਨਹਿਲ, ਭੋਲਾ ਸਿੰਘ, ਹਰਬੰਸ ਸਿੰਘ ਫੌਜੀ, ਸੁਰਜੀਤ ਸਿੰਘ ਮੈਂਬਰ, ਅਵਤਾਰ ਸਿੰਘ, ਬਲਦੇਵ ਸਿੰਘ ਗਰੇਵਾਲ, ਕੇਸਰ ਸਿੰਘ, ਨੰਬਰਦਾਰ ਮਹਿੰਦਰ ਸਿੰਘ, ਮਨਜਿੰਦਰ ਸਿੰਘ ਤੇ ਗੁਰਮੇਲ ਸਿੰਘ ਆਦਿ ਮੌਜੂਦ ਸਨ।

Advertisement

Advertisement