ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਿਹਾਇਸ਼ੀ ਖੇਤਰ ਵਿੱਚ ਖੁੱਲ੍ਹੇ ਬੀਅਰ ਬਾਰ ਤੋਂ ਲੋਕ ਪ੍ਰੇਸ਼ਾਨ

07:23 AM Jul 06, 2023 IST
ਬਾਰ ਬੰਦ ਕਰਵਾਉਣ ਲਈ ਡੀਸੀ ਨੂੰ ਮੰਗ ਪੱਤਰ ਦਿੰਦੇ ਹੋਏ ਕਲੋਨੀ ਵਾਸੀ। -ਫੋਟੋ: ਅਕੀਦਾ

ਗੁਰਨਾਮ ਸਿੰਘ ਅਕੀਦਾ
ਪਟਿਆਲਾ, 5 ਜੁਲਾਈ
ਇੱਥੇ ਦੇ ਅਰਬਨ ਅਸਟੇਟ, ਫੇਸ-2 ਦੇ ਪਿਛਲੇ ਪਾਸੇ ਚਿਨਾਰ ਬਾਗ਼ ਕਲੋਨੀ ਸਾਹਮਣੇ ਆਊਟਡੋਰ ਬੀਅਰ ਬਾਰ-ਕਮ-ਕੈਫ਼ੇ ਖੁੱਲ੍ਹਿਆ ਹੈ। ਇਸ ਤੋਂ ਡੀਏਵੀ ਗਲੋਬਲ ਸਕੂਲ ਅਤੇ ਲਕਸ਼ਮੀ ਨਰਾਇਣ ਧਾਮ ਮੰਦਰ ਮਹਿਜ਼ ਕੁਝ ਕੁ ਮੀਟਰ ਦੀ ਦੂਰੀ ’ਤੇ ਹਨ। ਇਸ ਨੂੰ ਹਟਾਉਣ ਲਈ ਕਲੋਨੀ ਵਾਸੀਆਂ ਨੇ ਪਟਿਆਲਾ ਦੇ ਡੀਸੀ ਸਾਕਸ਼ੀ ਸਾਹਨੀ ਨੂੰ ਮੰਗ ਪੱਤਰ ਸੌਂਪਿਆ ਹੈ।
ਕਲੋਨੀ ਵਾਸੀਆਂ ਨੇ ਮੰਗ ਪੱਤਰ ਵਿੱਚ ਕਿਹਾ ਹੈ ਕਿ ਇਕ ਪਾਸੇ ਪੰਜਾਬ ਸਰਕਾਰ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਮੁਹਿੰਮ ਵਿੱਢ ਰਹੀ ਹੈ ਅਤੇ ਦੂਜੇ ਪਾਸੇ ਸਕੂਲ ਅਤੇ ਮੰਦਰ ਦੇ ਨੇੜੇ ਬੀਅਰ ਬਾਰ ਖੋਲ੍ਹਣ ਤੋਂ ਪ੍ਰਸ਼ਾਸਨ ਬੇਖ਼ਬਰ ਹੈ। ਕਲੋਨੀ ਦੀ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਕੁਮਾਰ ਨੇ ਦੱਸਿਆ ਕਿ ਇਸ ਬਾਰ ਵਿਚ ਦਿਨ-ਰਾਤ ਉੱਚੀ ਆਵਾਜ਼ ਵਿੱਚ ਸੰਗੀਤ ਚਲਦਾ ਰਹਿੰਦਾ ਹੈ। ਚਿਨਾਰ ਬਾਗ਼ ਰੈਜੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਡੀਸੀ ਅਤੇ ਐੱਸਐੱਸਪੀ ਪਟਿਆਲਾ ਨੂੰ ਮਿਲ ਕੇ ਬੀਅਰ ਬਾਰ ਬੰਦ ਕਰਨ ਲਈ ਬੇਨਤੀ ਕੀਤੀ ਗਈ ਹੈ।
ਆਗੂਆਂ ਨੇ ਦਾਅਵਾ ਕੀਤਾ ਕਿ ਜਿਸ ਜਗ੍ਹਾ ਇਹ ਬਾਰ ਖੁੱਲ੍ਹਿਆ ਹੈ, ਇਮਾਰਤ ਦੇ ਅੰਦਰ ਵਪਾਰਕ ਕਾਰਜ ਕੀਤੇ ਜਾ ਸਕਦੇ ਹਨ ਪਰ ਨਵਾਂ ਖੁੱਲ੍ਹਿਆ ਬੀਅਰ ਬਾਰ ਖੁੱਲ੍ਹੇ ਰੂਪ ਵਿਚ ਚੱਲਦਾ ਹੈ। ਦਿਨ ਰਾਤ ਖੁੱਲ੍ਹੇ ਵਿਚ ਗਾਹਕਾਂ ਦਾ ਆਉਣਾ-ਜਾਣਾ ਹੈ ਰਹਿੰਦਾ ਤੇ ਸ਼ਰਾਬ ਵਰਤਾਈ ਜਾਂਦੀ ਹੈ। ਸ਼ੋਰ-ਪ੍ਰਦੂਸ਼ਣ ਕਾਰਨ ਬੱਚਿਆਂ ਦਾ ਪੜ੍ਹਨਾ ਵੀ ਮੁਸ਼ਕਿਲ ਹੋ ਗਿਆ ਹੈ। ਕਾਲੋਨੀ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਬਾਰ ਨੂੰ ਤੁਰੰਤ ਬੰਦ ਕਰਵਾਇਆ ਜਾਵੇ।
ਇਸ ਬਾਰੇ ਬਾਰ ਦੇ ਮੈਨੇਜਰ ਓਪੀ ਠਾਕੁਰ ਨੇ ਕਿਹਾ ਕਿ ਉਨ੍ਹਾਂ ਨੇ ਬਾਰ ਦਾ ਲਾਇਸੈਸ ਅਪਲਾਈ ਕੀਤਾ ਹੋਇਆ ਹੈ, ਅਜੇ ਲਾਇਸੈਂਸ ਮਿਲਿਆ ਨਹੀਂ ਹੈ। ਉਨ੍ਹਾਂ ਪੁੱਡਾ ਦੀ ਪ੍ਰਵਾਗਨੀ ਬਾਰੇ ਵੀ ਕਿਹਾ ਕਿ ਇਸ ਲਈ ਅਪਲਾਈ ਕੀਤਾ ਹੋਇਆ ਹੈ। ਉਨ੍ਹਾਂ ਇਹ ਮੰਨਿਆ ਕਿ ਬਾਰ ਦੇ ਬਾਹਰ ਬੀਅਰ ਬਾਰ ਹੀ ਲਿਖਿਆ ਹੈ।

Advertisement

Advertisement
Tags :
ਖੁੱਲ੍ਹੇਖੇਤਰਪ੍ਰੇਸ਼ਾਨਬੀਅਰਰਿਹਾਇਸ਼ੀਵਿੱਚ
Advertisement