For the best experience, open
https://m.punjabitribuneonline.com
on your mobile browser.
Advertisement

ਭਾਜਪਾ ਦੇ ਰਾਜ ਵਿੱਚ ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ: ਲੋਟ

07:56 AM May 09, 2024 IST
ਭਾਜਪਾ ਦੇ ਰਾਜ ਵਿੱਚ ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ  ਲੋਟ
ਜਨ ਸੰਪਰਕ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੰਦੀਪ ਲੋਟ। -ਫੋਟੋ: ਸਮਾਲਸਰ
Advertisement

ਪੱਤਰ ਪ੍ਰੇਰਕ
ਏਲਨਾਬਾਦ, 8 ਮਈ
ਸਿਰਸਾ ਸੀਟ ਤੋਂ ਇਨੈਲੋ ਉਮੀਦਵਾਰ ਸੰਦੀਪ ਲੋਟ ਨੇ ਪਾਰਟੀ ਨੇਤਾਵਾਂ ਨਾਲ ਰਾਣੀਆਂ ਹਲਕੇ ਦੇ ਪਿੰਡਾਂ ਵਿੱਚ ਜਨ ਸੰਪਰਕ ਮੁਹਿੰਮ ਚਲਾਈ ਅਤੇ ਇਨੈਲੋ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਦੌਰਾਨ ਉਨ੍ਹਾਂ ਵਣਸੁਧਾਰ, ਚਾਮਲ, ਢਾਣੀ-400, ਝੋਰੜਨਾਲੀ, ਧੋਤੜ, ਖਾਰੀਆਂ, ਜੋਧਪੁਰੀਆ ਸਮੇਤ ਅਨੇਕ ਪਿੰਡਾਂ ਵਿੱਚ ਲੋਕਾਂ ਨੂੰ ਸੰਬੋਧਿਨ ਕਰਦਿਆਂ ਆਖਿਆ ਕਿ ਹਰਿਆਣਾ ਵਿੱਚ ਲੋਕ ਭਾਜਪਾ ਤੋਂ ਪੂਰੀ ਤਰ੍ਹਾਂ ਨਾਰਾਜ਼ ਹਨ ਕਿਉਂਕਿ ਭਾਜਪਾ ਨੇ ਸਿਰਫ਼ ਝੂਠੇ ਵਾਅਦਿਆਂ ਦਾ ਸਹਾਰਾ ਲੈ ਕੇ ਲੋਕਾਂ ਨੂੰ ਗੁਮਰਾਹ ਕੀਤਾ ਹੈ। ਭਾਜਪਾ ਦੇ ਰਾਜ ਦੌਰਾਨ ਲੋਕ ਬਿਜਲੀ, ਪਾਣੀ, ਸੜਕਾਂ ਅਤੇ ਟਰਾਂਸਪੋਰਟ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਅਨੇਕ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਪੂਰੀ ਤਰ੍ਹਾਂ ਟੁੱਟ ਚੁੱਕੀਆਂ ਹਨ ਤੇ ਸਕੂਲਾਂ ਵਿੱਚ ਲੋੜੀਂਦੇ ਅਧਿਆਪਕਾਂ ਦੀ ਘਾਟ ਹੈ। ਇਸ ਮੌਕੇ ਇਨੈਲੋ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਕਰੀਵਾਲਾ, ਸਾਬਕਾ ਵਿਧਾਇਕ ਡਾ. ਸੀਤਾ ਰਾਮ, ਗੋਕੁਲ ਸੇਤੀਆ,ਧਰਮਵੀਰ ਨੈਨ ਤੇ ਜਸਵੀਰ ਸਿੰਘ ਜੱਸਾ ਸਮੇਤ ਪਾਰਟੀ ਦੇ ਕਈ ਨੇਤਾ ਮੌਜੂਦ ਸਨ।

Advertisement

Advertisement
Author Image

sukhwinder singh

View all posts

Advertisement
Advertisement
×