ਲੋਕਾਂ ਨੇ ਦੋ ਲੁਟੇਰੇ ਕਾਬੂ ਕਰ ਪੁਲੀਸ ਹਵਾਲੇ ਕੀਤੇ
08:44 AM Jun 02, 2024 IST
Advertisement
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਦਰੇਸੀ ਦੇ ਇਲਾਕੇ ਮੇਨ ਰੋਡ ਨੇੜੇ ਬੰਬੇ ਟਾਈਰ ’ਚ ਲੋਕਾਂ ਨੇ ਦੋ ਲੁਟੇਰਿਆਂ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕੀਤਾ, ਜੋ ਇੱਕ ਰਾਹਗੀਰ ਨੂੰ ਲੁੱਟ ਕੇ ਭੱਜ ਰਹੇ ਸਨ। ਇਸ ਸਬੰਧੀ ਵਿਜੈ ਕੁਮਾਰ ਨੇ ਦੱਸਿਆ ਹੈ ਕਿ ਉਹ ਸਵੇਰੇ ਆਪਣੀ ਦੁਕਾਨ ਦੇ ਬਾਹਰ ਖੜ੍ਹਾ ਸੀ ਤਾਂ ਇੱਕ ਰਾਹਗੀਰ ਪਾਸੋਂ ਖੋਹ ਕਰਕੇ ਦੋ ਨੌਜਵਾਨ ਭੱਜਣ ਲੱਗੇ ਤਾਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਸ ਵਿੱਚ ਮੋਟਰਸਾਈਕਲ ਮਾਰਿਆ ਤੇ ਉਹ ਡਿੱਗ ਪਏ। ਉਨ੍ਹਾਂ ਉਸ ’ਤੇ ਦਾਤਰ ਨਾਲ ਵਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਦਾ ਇਕੱਠ ਹੋਣ ’ਤੇ ਉਨ੍ਹਾਂ ਨੂੰ ਕਾਬੂ ਕਰ ਲਿਆ ਅਤੇ ਪੁਲੀਸ ਪਾਰਟੀ ਦੇ ਹਵਾਲੇ ਕਰ ਦਿੱਤਾ। ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਪਛਾਣ ਵਾਲਮੀਕਿ ਨਗਰ ਵਾਸੀ ਮੋਨੂੰ ਕੁਮਾਰ ਅਤੇ ਸਾਜਨ ਵਜੋਂ ਕੀਤੀ ਗਈ ਹੈ ਅਤੇ ਉਨ੍ਹਾਂ ਕੋਲੋਂ ਦੋ ਮੋਬਾਈਲ ਫੋਨ, ਇੱਕ ਦਾਤਰ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।
Advertisement
Advertisement