ਆਰਬੀਆਈ ਦੇ ਦਫ਼ਤਰਾਂ ’ਚ ਡਾਕ ਰਾਹੀਂ 2000 ਰੁਪਏ ਦੇ ਨੋਟ ਭੇਜ ਸਕਦੇ ਹਨ ਲੋਕ
01:24 PM Nov 02, 2023 IST
Advertisement
ਨਵੀਂ ਦਿੱਲੀ, 2 ਨਵੰਬਰ
ਲੋਕ ਹੁਣ ਆਪਣੇ 2,000 ਰੁਪਏ ਦੇ ਨੋਟ ਆਪਣੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਉਣ ਲਈ ਬੀਮੇ ਵਾਲੀ ਡਾਕ ਰਾਹੀਂ ਰਜਿ਼ਰਵ ਬੈਂਕ ਦੇ ਖੇਤਰੀ ਦਫ਼ਤਰਾਂ ਵਿੱਚ ਭੇਜ ਸਕਦੇ ਹਨ। ਇਹ ਉਨ੍ਹਾਂ ਲਈ ਸੌਖਾ ਹੋਵੇਗਾ, ਜੋ ਰਜਿ਼ਰਵ ਬੈਂਕ ਦੇ ਖੇਤਰੀ ਦਫਤਰਾਂ ਤੋਂ ਦੂਰ ਰਹਿੰਦੇ ਹਨ। ਰਜਿ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਦੇ ਖੇਤਰੀ ਨਿਰਦੇਸ਼ਕ ਰੋਹਤਿ ਪੀ. ਨੇ ਕਿਹਾ, ‘ਅਸੀਂ ਗਾਹਕਾਂ ਨੂੰ ਸਭ ਤੋਂ ਸੁਵਿਧਾਜਨਕ ਅਤੇ ਸੁਰੱਖਿਅਤ ਢੰਗ ਨਾਲ ਉਨ੍ਹਾਂ ਦੇ ਖਾਤਿਆਂ ਵਿੱਚ ਸਿੱਧੀ ਰਾਸ਼ੀ ਜਮ੍ਹਾਂ ਕਰਨ ਲਈ ਬੀਮੇ ਵਾਲੀ ਡਾਕ ਰਾਹੀਂ ਆਰਬੀਆਈ ਨੂੰ 2,000 ਰੁਪਏ ਦੇ ਨੋਟ ਭੇਜਣ ਲਈ ਉਤਸ਼ਾਹਤਿ ਕਰ ਰਹੇ ਹਾਂ।’
Advertisement
Advertisement