ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਿਆਸੀ ਦਖ਼ਲਅੰਦਾਜ਼ੀ ਦੀ ਥਾਂ ਲੋਕਾਂ ਨੂੰ ਆਪਣੇ ਨੁਮਾਇੰਦੇ ਖੁਦ ਚੁਣਨ ਦਾ ਹੋਕਾ

06:42 AM Jan 26, 2024 IST
ਚਿੰਤਕਾਂ ਦਾ ਸਨਮਾਨ ਕਰਦੇ ਹੋਏ ਪੁਆਧੀ ਮੰਚ ਮੁਹਾਲੀ ਦੇ ਕਾਰਕੁਨ। -ਫੋਟੋ: ਸੋਢੀ

ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 25 ਜਨਵਰੀ
ਪੁਆਧੀ ਮੰਚ ਮੁਹਾਲੀ ਵੱਲੋਂ ਪਿੰਡ ਬਚਾਓ-ਪੰਜਾਬ ਬਚਾਓ ਲਹਿਰ ਦੇ ਸਹਿਯੋਗ ਇੱਕੋ ਦੇ ਸੈਕਟਰ-77 ਸਥਿਤ ਪੁਆਧ ਖੇਤਰ ਦੇ ਭਗਤ ਕਵੀ ਆਸਾ ਰਾਮ ਬੈਦਵਾਨ ਦੀ ਸਮਾਧ ਉੱਤੇ ‘ਮੁੱਦਿਆਂ ’ਤੇ ਆਧਾਰਿਤ ਪੰਚਾਇਤੀ ਚੋਣਾਂ’ ਸਬੰਧੀ ਸੈਮੀਨਾਰ ਕਰਵਾਇਆ ਗਿਆ। ਠੰਢ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ। ਸੇਵਾਮੁਕਤ ਆਈਏਐੱਸ ਕਾਹਨ ਸਿੰਘ ਪੰਨੂ, ਉੱਘੇ ਚਿੰਤਕ ਡਾ. ਪਿਆਰੇ ਲਾਲ ਗਰਗ, ਸੀਨੀਅਰ ਪੱਤਰਕਾਰ ਹਮੀਰ ਸਿੰਘ ਅਤੇ ਗਿਆਨੀ ਕੇਵਲ ਸਿੰਘ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪੰਚਾਇਤੀ ਸੰਸਥਾਵਾਂ ਸਿਆਸੀ ਦਖ਼ਲ ਤੋਂ ਮੁਕਤ ਹੋਣਗੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀਆਂ ਚੋਣਾਂ ਵਿੱਚ ਸਿਆਸੀ ਚੋਣ ਨਿਸ਼ਾਨਾਂ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ ਅਤੇ ਪਿੰਡ ਪੱਧਰ ’ਤੇ ਲੋਕਾਂ ਨੂੰ ਪੜ੍ਹੇ-ਲਿਖੇ ਸੂਝਵਾਨ ਵਿਅਕਤੀਆਂ ਦੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਚੋਣ ਕਰਨੀ ਚਾਹੀਦੀ ਹੈ। ਬੁਲਾਰਿਆਂ ਨੇ ਪੰਚਾਇਤ ਐਕਟ, ਪੰਚਾਇਤ ਦੇ ਕੰਮਾਂ, ਇਜਲਾਸਾਂ, ਮਗਨਰੇਗਾ, ਗਰਾਮ ਸਭਾ ਬਾਰੇ ਵੱਖ-ਵੱਖ ਪਹਿਲੂਆਂ ’ਤੇ ਚਰਚਾ ਕਰਦਿਆਂ ਪਿੰਡਾਂ ਦੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਦਰਸ਼ਨ ਸਿੰਘ ਧਨੇਠਾ, ਡਾ. ਜਸਪਾਲ ਸਿੰਘ, ਖ਼ੁਸ਼ਹਾਲ ਸਿੰਘ ਨੇ ਵੀ ਪੰਚਾਇਤੀ ਸੰਸਥਾਵਾਂ ਬਾਰੇ ਚਰਚਾ ਕੀਤੀ। ਫ਼ਿਲਮੀ ਅਦਾਕਾਰਾ ਮੋਹਣੀ ਤੂਰ ਨੇ ਪੁਆਧ ਦੇ ਸਭਿਆਚਾਰ ਦੀ ਪੇਸ਼ਕਾਰੀ ਕਰਦੇ ਦੋ ਗੀਤ ਪੁਆਧੀ ਵਿੱਚ ਗਾ ਕੇ ਰੰਗ ਬੰਨ੍ਹਿਆ। ਡਾ. ਕਰਮਜੀਤ ਸਿੰਘ ਚਿੱਲਾ ਨੇ ਪੇਸ਼ ਮਤਿਆਂ ਰਾਹੀਂ ਪਿੰਡਾਂ ਦੀ ਲਾਲ ਲਕੀਰ ਵਧਾਉਣ, ਮੁਹਾਲੀ ਸ਼ਹਿਰ ਵਿੱਚ ਆ ਚੁੱਕੇ ਪਿੰਡਾਂ ਨੇੜਿਓਂ ਲੰਘਦੀਆਂ ਸੜਕਾਂ ਅਤੇ ਚੌਕਾਂ ਦੇ ਨਾਂ ਸਬੰਧਤ ਪਿੰਡਾਂ ਦੇ ਨਾਮ ਉੱਤੇ ਰੱਖਣ, ਪਿੰਡਾਂ ਦੀਆਂ ਜ਼ਮੀਨਾਂ ਐਕੁਆਇਰ ਕਰਨ ਸਮੇਂ ਸਬੰਧਤ ਪਿੰਡਾਂ ਨੂੰ ਸਿੱਧੀਆਂ ਸੜਕਾਂ ਨਾਲ ਜੋੜਨ ਤੇ ਵੱਖ-ਵੱਖ ਮੰਤਵਾਂ ਲਈ ਜ਼ਮੀਨ ਰਾਖਵੀਂ ਰੱਖਣ ਤੇ ਮੁਹਾਲੀ ’ਚ ਪੁਆਧੀ ਭਵਨ ਲਈ ਪੰਜ ਏਕੜ ਥਾਂ ਮੁਹੱਈਆ ਕਰਾਉਣ ਦੀ ਮੰਗ ਕੀਤੀ।

Advertisement

Advertisement
Advertisement