For the best experience, open
https://m.punjabitribuneonline.com
on your mobile browser.
Advertisement

ਪਿੰਡ ਅਖਾੜਾ ’ਚ ਲੱਗ ਰਹੀ ਗੈਸ ਫੈਕਟਰੀ ਖ਼ਿਲਾਫ਼ ਸੜਕ ’ਤੇ ਆਏ ਲੋਕ

08:34 AM May 03, 2024 IST
ਪਿੰਡ ਅਖਾੜਾ ’ਚ ਲੱਗ ਰਹੀ ਗੈਸ ਫੈਕਟਰੀ ਖ਼ਿਲਾਫ਼ ਸੜਕ ’ਤੇ ਆਏ ਲੋਕ
ਗੈਸ ਫੈਕਟਰੀ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਪਿੰਡ ਵਾਸੀ। -ਫੋਟੋ: ਸ਼ੇਤਰਾ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 2 ਮਈ
ਬੇਟ ਇਲਾਕੇ ਦੇ ਪਿੰਡ ਭੂੰਦੜੀ ’ਚ ਲੱਗ ਰਹੀ ਗੈਸ ਫੈਕਟਰੀ ਦਾ ਪੈਦਾ ਵਿਵਾਦ ਅਤੇ ਇਕ ਮਹੀਨੇ ਤੋਂ ਉਥੇ ਚੱਲ ਰਹੇ ਪੱਕੇ ਮੋਰਚੇ ਦਾ ਹਾਲੇ ਕੋਈ ਹੱਲ ਨਹੀਂ ਸੀ ਹੋਇਆ ਕਿ ਅੱਜ ਜਗਰਾਉਂ ਨੇੜਲੇ ਪਿੰਡ ਅਖਾੜਾ ’ਚ ਵੀ ਅਜਿਹਾ ਹੀ ਮਾਮਲਾ ਭਖ ਗਿਆ।
ਜਾਣਕਾਰੀ ਅਨੁਸਾਰ ਪਿੰਡ ਅਖਾੜਾ ’ਚ ਲੱਗ ਰਹੀ ਬਾਇਓ ਗੈਸ ਫੈਕਟਰੀ ਖ਼ਿਲਾਫ਼ ਪਿੰਡ ਵਾਸੀ ਸੜਕ ’ਤੇ ਆ ਗਏ। ਭਰਵੀਂ ਗਿਣਤੀ ’ਚ ਇਕੱਤਰ ਪਿੰਡ ਵਾਸੀਆਂ ਨੇ ਲੱਗ ਰਹੀ ਫੈਕਟਰੀ ਦੇ ਬਾਹਰ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ। ਪੁਲੀਸ ਪ੍ਰਸ਼ਾਸਨ ਨੂੰ ਜਿਵੇਂ ਹੀ ਇਸ ਦੀ ਜਾਣਕਾਰੀ ਮਿਲੀ ਤਾਂ ਪੁਲੀਸ ਵੀ ਪਿੰਡ ਵਾਸੀਆਂ ਨੂੰ ਸ਼ਾਂਤ ਕਰਨ ਲਈ ਮੌਕੇ ’ਤੇ ਪਹੁੰਚ ਗਈ। ਇਸ ਦੇ ਬਾਵਜੂਦ ਪਿੰਡ ਵਾਸੀ ਨਾਅਰੇਬਾਜ਼ੀ ਕਰਕੇ ਫੈਕਟਰੀ ਬੰਦ ਕਰਨ ਦੀ ਮੰਗ ਕਰਦੇ ਰਹੇ। ਉਨ੍ਹਾਂ ਦਾ ਕਹਿਣਾ ਸੀ ਕਿ ਵਾਤਾਵਰਣ ਅਤੇ ਮਨੁੱਖੀ ਜਾਨ ਲਈ ਖ਼ਤਰੇ ਵਾਲੀ ਇਹ ਫੈਕਟਰੀ ਜੇਕਰ ਬੰਦ ਨਹੀਂ ਹੁੰਦੀ ਓਨੀ ਦੇਰ ਵਿਰੋਧ ਜਾਰੀ ਰਹੇਗਾ। ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਗੁਰਤੇਜ ਸਿੰਘ ਅਤੇ ਧਰਨੇ ’ਚ ਸ਼ਾਮਲ ਹਾਕਮ ਸਿੰਘ, ਬਲਵੀਰ ਸਿੰਘ, ਸੁਖਜਿੰਦਰ ਸਿੰਘ ਨੇ ਕਿਹਾ ਕਿ ਜਿਸ ਥਾਂ ਇਹ ਫੈਕਟਰੀ ਲੱਗ ਰਹੀ ਹੈ ਉਥੋਂ ਦਾ ਪਾਣੀ ਅਤੇ ਹਵਾ ਪ੍ਰਦੂਸ਼ਿਤ ਹੋਵੇਗੀ। ਇਹ ਫ਼ਸਲਾਂ ਅਤੇ ਨਸਲਾਂ ਲਈ ਖ਼ਤਰਾ ਬਣੇਗੀ। ਇਸੇ ਖ਼ਦਸ਼ੇ ਕਰਕੇ ਉਨ੍ਹਾਂ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਤੱਕ ਪਹੁੰਚ ਕੀਤੀ ਸੀ ਅਤੇ ਉੱਚ ਅਧਿਕਾਰੀਆਂ ਨੂੰ ਵੀ ਮੰਗ-ਪੱਤਰ ਦੇ ਕੇ ਫੈਕਟਰੀ ਦਾ ਕੰਮ ਬੰਦ ਕਰਵਾਉਣ ਦੀ ਅਪੀਲ ਕੀਤੀ ਸੀ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ ਅਤੇ ਅੱਜ ਮਜ਼ਬੂਰੀਵੱਸ ਇਹ ਧਰਨਾ ਦੇਣਾ ਪਿਆ। ਉਨ੍ਹਾਂ ਦੱਸਿਆ ਕਿ ਪੌਣੇ ਪੰਜ ਏਕੜ ’ਚ ਲੱਗ ਰਹੀ ਇਸ ਗੈਸ ਫੈਕਟਰੀ ’ਤੇ ਮਾਲਕਾਂ ਨੂੰ ਪੰਦਰਾਂ ਕਰੋੜ ਤੋਂ ਵੱਧ ਦਾ ਲੋਨ ਮਿਲਿਆ ਹੈ ਜਿਸ ’ਚ ਪੱਚੀ ਫ਼ੀਸਦੀ ਸਬਸਿਡੀ ਮਿਲਣੀ ਹੈ। ਪਰ ਇਸ ਫਾਇਦੇ ਲਈ ਉਹ ਹਜ਼ਾਰਾਂ ਲੋਕਾਂ ਦੀ ਜਾਨ ਅਤੇ ਵਾਤਾਵਰਣ ਨੂੰ ਖ਼ਤਰੇ ’ਚ ਨਹੀਂ ਪਾ ਸਕਦੇ। ਧਰਨਾਕਾਰੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਫੈਕਟਰੀ ਬੰਦ ਕਰਵਾਉਣ ਦੀ ਮੰਗ ਕੀਤੀ ਅਤੇ ਅਜਿਹਾ ਨਾ ਹੋਣ ‘ਤੇ ਪੱਕਾ ਮੋਰਚਾ ਲਾਉਣ ਦੀ ਚਿਤਾਵਨੀ ਦਿੱਤੀ ਹੈ।

Advertisement

Advertisement
Author Image

joginder kumar

View all posts

Advertisement
Advertisement
×