For the best experience, open
https://m.punjabitribuneonline.com
on your mobile browser.
Advertisement

ਪਠਾਨਕੋਟ ਵਿੱਚ ਲਿੰਕ ਸੜਕਾਂ ਦੀ ਖਸਤਾ ਹਾਲਤ ਕਾਰਨ ਲੋਕ ਪ੍ਰੇਸ਼ਾਨ

06:22 AM Jul 03, 2024 IST
ਪਠਾਨਕੋਟ ਵਿੱਚ ਲਿੰਕ ਸੜਕਾਂ ਦੀ ਖਸਤਾ ਹਾਲਤ ਕਾਰਨ ਲੋਕ ਪ੍ਰੇਸ਼ਾਨ
ਦੁਨੇਰਾ-ਲਹਿਰੂਨ ਲਿੰਕ ਸੜਕ ਦੀ ਹਾਲਤ ਬਿਆਨਦੀ ਹੋਈ ਤਸਵੀਰ। -ਫੋਟੋ: ਧਵਨ
Advertisement

ਪੱਤਰ ਪ੍ਰੇਰਕ
ਪਠਾਨਕੋਟ, 2 ਜੁਲਾਈ
ਇੱਥੇ ਦੁਨੇਰਾ ਤੋਂ ਲਹਿਰੂਨ ਤੱਕ ਲਿੰਕ ਸੜਕ ਜਗ੍ਹਾ-ਜਗ੍ਹਾ ਤੋਂ ਖਿਸਕਣ ਕਾਰਨ ਮੌਨਸੂਨ ਸੀਜ਼ਨ ਵਿੱਚ ਬਰਸਾਤ ਨਾਲ ਕਿਸੇ ਵੀ ਵੇਲੇ ਇਸ ਸੜਕ ’ਤੇ ਆਵਾਜਾਈ ਬੰਦ ਹੋ ਸਕਦੀ ਹੈ। ਲਹਿਰੂਨ ਪੰਚਾਇਤ ਦੇ ਸਰਪੰਚ ਪੂਰਨ ਧੀਮਾਨ, ਸੁਨੀਲ ਕੁਮਾਰ, ਮਦਨ ਕੁਮਾਰ, ਕਰਤਾਰ ਸਿੰਘ ਤੇ ਜਗਪਾਲ ਸਿੰਘ ਆਦਿ ਨੇ ਰੋਸ ਪ੍ਰਦਰਸ਼ਨ ਕਰਦੇ ਸਮੇਂ ਦੱਸਿਆ ਕਿ ਪਿਛਲੇ ਸਾਲ ਬਰਸਾਤਾਂ ਵਿੱਚ ਇਹ ਲਿੰਕ ਸੜਕ ਪ੍ਰਭਾਵਿਤ ਹੋ ਕੇ ਬੰਦ ਹੋ ਗਈ ਸੀ।ਜਿਸ ਨਾਲ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ। ਲੋਕਾਂ ਵੱਲੋਂ ਕਈ ਵਾਰ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਪਰ ਉਨ੍ਹਾਂ ਦੀ ਇਸ ਸਮੱਸਿਆ ਦਾ ਕੋਈ ਪੱਕਾ ਹੱਲ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ ਇਸ ਹੁਣ ਮੌਨਸੂਨ ਸੀਜ਼ਨ ਸ਼ੁਰੂ ਹੋ ਗਿਆ ਹੈ ਅਤੇ ਕਿਸੇ ਵੀ ਵੇਲੇ ਇਹ ਖਸਤਾਹਾਲ ਸੜਕ ਦੀ ਆਵਾਜਾਈ ਬੰਦ ਹੋ ਸਕਦੀ ਹੈ। ਇਸੇ ਤਰ੍ਹਾਂ ਸੁਜਾਨਪੁਰ ਦੇ ਨਜਦੀਕ ਪਿੰਡ ਵੱਡਾ ਭਨਵਾਲ ਦੀ ਮੁੱਖ ਸੜਕ ਵੀ ਖਸਤਾ ਹਾਲਤ ਵਿੱਚ ਹੋਣ ਕਰਕੇ ਪਿੰਡ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਵਾਸੀ ਬਿਸ਼ੰਭਰ ਸਿੰਘ, ਕਮਲ ਸਿੰਘ, ਮਹਿੰਦਰ ਸਿੰਘ, ਲਾਲ ਸਿੰਘ, ਅਜੀਤ ਸਿੰਘ, ਡਾ. ਗਰੀਬ ਦਾਸ, ਪ੍ਰੇਮ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਮੁੱਖ ਸੜਕ ਜੋ ਕਿ ਸੁਜਾਨਪੁਰ, ਜੁਗਿਆਲ ਰੋਡ ਤੋਂ ਸ਼ੁਰੂ ਹੋ ਕੇ ਡਿਫੈਂਸ ਰੋਡ ਤੱਕ ਜਾਂਦੀ ਹੈ, ਦੀ ਹਾਲਤ ਵੀ ਦਿਨ-ਬ-ਦਿਨ ਖਰਾਬ ਹੋ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸੜਕ ਨੂੰ ਬਣਾਇਆ ਜਾਵੇ। ਪਿੰਡ ਦੇ ਸਰਪੰਚ ਅਵਤਾਰ ਸਿੰਘ ਨੇ ਕਿਹਾ ਕਿ ਸੜਕ ਬਣਵਾਉਣ ਲਈ ਮੰਡੀਬੋਰਡ ਦੇ ਅਧਿਕਾਰੀਆਂ ਮਿਲੇ ਸੀ ਪਰ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ।

Advertisement

Advertisement
Author Image

sukhwinder singh

View all posts

Advertisement
Advertisement
×