For the best experience, open
https://m.punjabitribuneonline.com
on your mobile browser.
Advertisement

ਨਵਾਂ ਗਾਉਂ ਵਿੱਚ ਪਾਣੀ ਦੀ ਕਿੱਲਤ ਤੋਂ ਲੋਕ ਪ੍ਰੇਸ਼ਾਨ

08:55 AM Apr 17, 2024 IST
ਨਵਾਂ ਗਾਉਂ ਵਿੱਚ ਪਾਣੀ ਦੀ ਕਿੱਲਤ ਤੋਂ ਲੋਕ ਪ੍ਰੇਸ਼ਾਨ
ਨਵਾਂ ਗਾਉਂ ਵਿੱਚ ਮੁੱਲ ਮੰਗਵਾਏ ਟੈਂਕਰ ਤੋਂ ਪਾਣੀ ਭਰਦੇ ਹੋਏ ਲੋਕ।
Advertisement

ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 16 ਅਪਰੈਲ
ਨੱਗਰ ਕੌਂਸਲ ਨਵਾਂ ਗਾਉਂ ਦੇ ਵਸਨੀਕਾਂ ਨੂੰ ਹਰ ਸਾਲ ਗਰਮੀ ਦੇ ਮੌਸਮ ਦੌਰਾਨ ਪੀਣ ਵਾਲੇ ਪਾਣੀ ਦੀ ਕਿੱਲਤ ਕਾਰਨ ਜੂਝਣਾ ਪੈਂਦਾ ਹੈ। ਪਾਣੀ ਦੀ ਪੂਰਤੀ ਲਈ ਆਪਣੇ ਖਰਚੇ ’ਤੇ ਪਾਣੀ ਦੇ ਟੈਂਕਰ ਮੰਗਵਾ ਕੇ ਬੁੱਤਾ ਸਾਰਿਆ ਜਾ ਰਿਹਾ ਹੈ। ਆਦਰਸ਼ ਨਗਰ ਵਾਸੀਆਂ ਵੱਲੋਂ ਪਿਛਲੇ ਕਰੀਬ ਇੱਕ ਹਫਤੇ ਤੋਂ ਪਾਣੀ ਦੀ ਨਾਕਸ ਸਪਲਾਈ ਕਾਰਨ ਰੋਸ ਪ੍ਰਗਟਾਇਆ ਗਿਆ। ਵਾਰਡ ਨੰਬਰ-13 ਵਾਸੀ ਅਸ਼ੋਕ ਕੁਮਾਰ, ਚਤਰ ਸਿੰਘ, ਸੁਰਜੀਤ ਕੁਮਾਰ, ਗੁਲਜ਼ਾਰ, ਪ੍ਰਮੋਦ ਕੁਮਾਰ, ਦੀਪਕ, ਨੰਨੂ ਲਾਲ ਤੇ ਅਮਰਜੀਤ ਸਿੰਘ ਨੇ ਦੱਸਿਆ ਕਿ ਹਰ ਸਾਲ ਗਰਮੀ ਦੇ ਦਿਨਾਂ ਵਿੱਚ ਸਰਕਾਰੀ ਟਿਊਬਵੈੱਲ ਤੋਂ ਪਾਣੀ ਦੀ ਸਪਲਾਈ ਦਾ ਬਹੁਤ ਮਾੜਾ ਹਾਲ ਹੁੰਦਾ ਹੈ। ਇੱਥੇ ਕਈ-ਕਈ ਦਿਨ ਪਾਣੀ ਨਾ ਆਉਣ ਕਾਰਨ ਲੋਕ ਪਾਣੀ ਦੀਆਂ ਟੂਟੀਆਂ ਅੱਗੇ ਆਪਦੇ ਬਰਤਨ ਰੱਖ ਕੇ ਉਡੀਕ ਕਰਦੇ ਰਹਿੰਦੇ ਹਨ। ਸਿੰਘਾ ਦੇਵੀ ਕਲੋਨੀ ਵਾਸੀ ਪ੍ਰਧਾਨ ਚੰਪਾ ਦੇਵੀ ਅਨੁਸਾਰ ਪਾਣੀ ਸਬੰਧੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਅਖੀਰ ਲੋਕਾਂ ਨੂੰ ਸੱਤ ਸੌ ਤੋਂ ਲੈ ਕੇ ਇੱਕ ਹਜ਼ਾਰ ਰੁਪਏ ਤੱਕ ਪਾਣੀ ਦਾ ਟੈਂਕਰ ਮੁਹੱਲਾ ਵਾਸੀਆਂ ਨੂੰ ਆਪਣੇ ਖਰਚੇ ’ਤੇ ਲਿਆਉਣਾ ਪੈਂਦਾ ਹੈ। ਲੋਕਾਂ ਅਨੁਸਾਰ ਸਰਕਾਰੀ ਟਿਊਬਵੈੱਲ ਤੋਂ ਪਾਣੀ ਛੱਡਣ ਦਾ ਵੀ ਕੋਈ ਪੱਕਾ ਸਮਾਂ ਨਿਸ਼ਚਿਤ ਨਹੀਂ ਹੈ। ਦੂਜੇ ਪਾਸੇ ਸਥਾਨਕ ਕੌਂਸਲਰ ਅਮਨਦੀਪ ਕੌਰ ਦੇ ਪਤੀ ਲਾਭ ਸਿੰਘ ਨੇ ਦੱਸਿਆ ਕਿ ਜੋ ਕਰਮਚਾਰੀ ਇਸ ਵਾਰਡ ਵਿੱਚ ਪਾਣੀ ਦੀ ਸਪਲਾਈ ਛੱਡਦਾ ਹੈ ਉਹ ਕਿਸੇ ਬਿਮਾਰੀ ਕਾਰਨ ਹਸਪਤਾਲ ਵਿੱਚ ਦਾਖਲ ਹੈ ਇਸ ਕਰ ਕੇ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਜਲਦ ਹੀ ਹੱਲ ਕੱਢ ਲਿਆ ਜਾਵੇਗਾ। ਕੌਂਸਲ ਦੇ ਕਾਰਜ ਸਾਧਕ ਅਫਸਰ ਰਵੀ ਕੁਮਾਰ ਜਿੰਦਲ ਨੇ ਕਿਹਾ ਕਿ ਭਲਕੇ ਉਹ ਆਪ ਮੌਕਾ ਦੇਖ ਕੇ ਲੋਕਾਂ ਦੀ ਸਮੱਸਿਆ ਨੂੰ ਦੂਰ ਕਰਵਾਉਣਗੇ।

Advertisement

Advertisement
Author Image

sukhwinder singh

View all posts

Advertisement
Advertisement
×