ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਘਨੌਰੀ ਕਲਾਂ ਬੈਂਕ ’ਚ ਮੈਨੇਜਰ ਦੀ ਖਾਲੀ ਆਸਾਮੀ ਤੋਂ ਲੋਕ ਪ੍ਰੇਸ਼ਾਨ

07:00 AM Sep 13, 2024 IST

ਬੀਰਬਲ ਰਿਸ਼ੀ
ਸ਼ੇਰਪੁਰ, 12 ਸਤੰਬਰ
ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਘਨੌਰੀ ਕਲਾਂ ਵਿੱਚ ਪਿਛਲੇ ਕੁੱਝ ਮਹੀਨਿਆਂ ਤੋਂ ਮੈਨੇਜਰ ਦੀ ਪੱਕੀ ਆਸਾਮੀ ਨਾ ਹੋਣ ਕਾਰਨ ਲੋਕ ਬੁਰੀ ਤਰ੍ਹਾਂ ਖੱਜਲ-ਖੁਆਰ ਹੋਣ ਲਈ ਮਜਬੂਰ ਹਨ। ਜਾਣਕਾਰੀ ਅਨੁਸਾਰ ਐੱਸਬੀਆਈ ਘਨੌਰੀ ਕਲਾਂ ਬ੍ਰਾਂਚ ਵਿੱਚ ਨਾਲ ਲੱਗਦੇ ਪਿੰਡ ਬਾਦਸ਼ਾਹਪੁਰ, ਘਨੌਰੀ ਖੁਰਦ, ਸਲੇਮਪੁਰ, ਚਾਂਗਲੀ, ਘਨੌਰ ਕਲਾਂ, ਘਨੌਰ ਖੁਰਦ ਦੇ ਤਕਰੀਬਨ ਅੱਧੀ ਦਰਜਨ ਪਿੰਡਾਂ ਦਾ ਕੇਂਦਰ ਬਿੰਦੂ ਹੈ ਅਤੇ ਖਪਤਕਾਰਾਂ ਦੀ ਗਿਣਤੀ ਕਈ ਹਜ਼ਾਰਾਂ ਵਿੱਚ ਹੈ ਪਰ ਪਿਛਲੇ ਕਈ ਮਹੀਨਿਆਂ ਤੋਂ ਪੱਕਾ ਮੈਨੇਜਰ ਨਾ ਹੋਣ ਕਾਰਨ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਕਈ-ਕਈ ਗੇੜੇ ਮਾਰਨੇ ਪੈ ਰਹੇ ਹਨ। ਪਿੰਡ ਬਾਦਸ਼ਾਹਪੁਰ ਦੇ ਸਾਬਕਾ ਸਰਪੰਚ ਰਾਮਸਰੂਪ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਮਨਦੀਪ ਸਿੰਘ ਨੇ ਬ੍ਰਾਂਚ ਵਿੱਚੋਂ ਕਰਜ਼ਾ ਲਿਆ ਸੀ ਜੋ ਕਈ ਮਹੀਨੇ ਪਹਿਲਾਂ ਭਰ ਦਿੱਤਾ ਪਰ ਹੁਣ ਉਹ ਸਬਸਿਡੀ ਦੀ ਰਾਸ਼ੀ ਲਈ ਦੋ ਮਹੀਨਿਆਂ ਤੋਂ ਗੇੜੇ ਲਗਾ ਰਹੇ ਹਨ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਉੱਚ ਅਧਿਕਾਰੀਆਂ ਤੋਂ ਤੁਰੰਤ ਪੱਕਾ ਮੈਨੇਜਰ ਭੇਜਣ ਦੀ ਮੰਗ ਕੀਤੀ। ਐੱਸਬੀਆਈ ਬ੍ਰਾਂਚ ਮੌਜੂਦਾ ਮੈਨੇਜਰ ਨੇ ਕਿਹਾ ਕਿ ਉਸ ਕੋਲ ਮੂਲੋਵਾਲ ਬੈਂਕ ਦੀ ਆਈਡੀ ਹੈ ਅਤੇ ਘਨੌਰੀ ਕਲਾਂ ਦੀ ਆਈਡੀ ਨਾ ਹੋਣ ਕਰਕੇ ਉਨ੍ਹਾਂ ਕੋਲ ਇਨ੍ਹਾਂ ਸਮੱਸਿਆਵਾਂ ਦਾ ਹੱਲ ਨਹੀ।

Advertisement

ਬਣਦੀ ਕਾਰਵਾਈ ਦਾ ਭਰੋਸਾ

ਐੱਸਬੀਆਈ ਦੇ ਰੀਜ਼ਨਲ ਮੈਨੇਜਰ ਨੇ ਸਪੱਸ਼ਟ ਕਿਹਾ ਕਿ ਜਿਹੜੇ ਵੀ ਮੈਨੇਜਰ ਨੂੰ ਕਿਸੇ ਬੈਂਕ ਵਿੱਚ ਲਗਾਇਆ ਗਿਆ ਹੈ ਉੱਥੇ ਉਸ ਨੂੰ ਕੰਮ ਕਰਨ ਲਈ ਹੀ ਲਗਾਇਆ ਹੈ ਅਤੇ ਇਸ ਮਾਮਲੇ ’ਤੇ ਉਹ ਬਣਦੀ ਕਾਰਵਾਈ ਕਰਨਗੇ ਅਤੇ ਬੈਂਕ ਨਾਲ ਜੁੜੇ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

Advertisement
Advertisement