ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਟਿਆਲਾ ਵਿੱਚ ਮੋਦੀ ਦੀ ਰੈਲੀ ਕਾਰਨ ਲੋਕ ਖੱਜਲ ਖੁਆਰ

09:08 AM May 24, 2024 IST
ਪਟਿਆਲਾ ਵਿੱਚ ਰਾਹ ਬੰਦ ਕਰਨ ਲਈ ਖੜ੍ਹਾ ਕੀਤਾ ਹੋਇਆ ਇਕ ਟਿੱਪਰ। -ਫੋਟੋ: ਸੱਚਰ

ਖੇਤਰੀ ਪ੍ਰਤੀਨਿਧ/ਪੱਤਰ ਪ੍ਰੇਰਕ
ਪਟਿਆਲਾ, 23 ਮਈ
ਇੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿੱਚ ਕੀਤੀ ਰੈਲੀ ਕਾਰਨ ਪਟਿਆਲਾ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਰੈਲੀ ਕਾਰਨ ਪਟਿਆਲਾ ਆਉਣ ਤੇ ਜਾਣ ਵਾਲੇ ਸਾਰੇ ਹੀ ਰਾਹ ਬੰਦ ਸਨ। ਇਸ ਦੌਰਾਨ ਪੁਲੀਸ ਨੇ ਬਿਮਾਰ ਲੋਕਾਂ ਦਾ ਵੀ ਕੋਈ ਤਰਸ ਨਹੀਂ ਕੀਤਾ। ਧਰੇੜੀ ਜੱਟਾਂ ਟੌਲ ਪਲਾਜ਼ਾ ’ਤੇ ਐਂਬੂਲੈਂਸਾਂ ਨੂੰ ਵੀ ਨਹੀਂ ਲੰਘਣ ਦਿੱਤਾ ਗਿਆ। ਰਾਜਪੁਰਾ ਦੇ ਰਮਨੀਕ ਕੁਮਾਰ ਨੇ ਕਿਹਾ ਕਿ ਪੁਲੀਸ ਦੀ ਜ਼ਿਆਦਤੀ ਜ਼ਿਆਦਾ ਹੈ ਜਿਸ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪਟਿਆਲਾ ਸ਼ਹਿਰ ਵਿਚ ਦੇਖਣ ਵਿਚ ਇਹ ਆਇਆ ਹੈ ਕਿ ਲੋਕਾਂ ਨੇ ਆਪਣੇ ਘਰਾਂ ’ਚੋਂ ਗੱਡੀਆਂ ਨਹੀਂ ਕੱਢੀਆਂ ਅਤੇ ਖੁਦ ਹੀ ਫੁਆਰਾ ਚੌਕ ਤੋਂ ਲੈ ਕੇ ਐਨਆਈਐਸ ਤੱਕ ਦੁਕਾਨਾਂ ਬੰਦ ਕਰ ਦਿੱਤੀਆਂ। ਇਸ ਦੇ ਨਾਲ ਹੀ ਪਟਿਆਲਾ ਸ਼ਹਿਰ ਵਿਚ ਜਿੱਥੇ ਲੋਕਾਂ ਦੀ ਭਾਰੀ ਭੀੜ ਹੁੰਦੀ ਸੀ ਉਹ ਭੀੜ ਵੀ ਦੇਖਣ ਨੂੰ ਨਹੀਂ ਮਿਲੀ, ਕੁਝ ਇਲਾਕਿਆਂ ਵਿਚ ਇੰਜ ਲੱਗ ਰਿਹਾ ਸੀ ਜਿਵੇਂ ਕਿ ਕਰਫ਼ਿਊ ਲੱਗਾ ਹੋਇਆ ਹੈ, ਕਿਉਂਕਿ ਸ੍ਰੀ ਰਾਮ ਦੇ ਭਗਤਾਂ ਨੇ ਆਪਣੇ ਆਪ ਹੀ ਦੁਕਾਨਾਂ ਬੰਦ ਕਰ ਦਿੱਤੀਆਂ ਸਨ। ਦੂਜੇ ਪਾਸੇ ਪਟਿਆਲਾ ਦੇ ਨਵੇਂ ਬੱਸ ਸਟੈਂਡ ’ਤੇ ਆਉਣ ਜਾਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇੱਥੇ ਦੁਪਹਿਰ ਤੋਂ ਹੀ ਭਾਰੀ ਪੁਲੀਸ ਫੋਰਸ ਤਾਇਨਾਤ ਹੋ ਗਈ ਸੀ। ਇਸ ਦੌਰਾਨ ਜਿਨ੍ਹਾਂ ਨੇ ਬੱਸਾਂ ਰਾਹੀਂ ਹੋਰ ਥਾਵਾਂ ’ਤੇ ਜਾਣਾ ਸੀ ਉਹ ਖੱਜਲ ਖੁਆਰ ਹੁੰਦੇ ਦੇਖੇ ਗਏ। ਇਸੇ ਤਰ੍ਹਾਂ ਨਾਭਾ ਵੱਲੋਂ, ਭਾਦਸੋਂ ਵੱਲੋਂ, ਸਰਹਿੰਦ ਵੱਲੋਂ, ਚੀਕਾ ਵੱਲੋਂ ਸੰਗਰੂਰ ਵੱਲੋਂ ਆਉਂਦੇ ਲੋਕਾਂ ਨੂੰ ਪ‌ਟਿਆਲਾ ਸ਼ਹਿਰ ਵਿਚ ਨਹੀਂ ਵੜਨ ਦਿੱਤਾ ਗਿਆ। ਗੁਰਦਰਸ਼ਨ ਸਿੰਘ ਨੇ ਕਿਹਾ ਕਿ ਅਜਿਹੇ ਰੂਟ ਬਣਾਏ ਗਏ ਜਿਸ ਬਾਰੇ ਆਮ ਲੋਕਾਂ ਨੂੰ ਪਤਾ ਨਹੀਂ ਸੀ, ਜਿਸ ਕਰਕੇ ਲੋਕਾਂ ਨੂੰ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪਿਆ।
ਇਸ ਸਬੰਧੀ ਐੱਸਐੱਸਪੀ ਵਰੁਣ ਸ਼ਰਮਾ ਨੇ ਕਿਹਾ ਕਿ ਅੱਜ ਪਟਿਆਲਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਕਰਕੇ ਕਿਸੇ ਵੀ ਵਿਅਕਤੀ ਨੂੰ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਿਆ, ਹਰ ਪਾਸੇ ਟਰੈਫ਼ਿਕ ਦਾ ਰੂਟ ਸਹੀ ਬਣਾਇਆ ਸੀ ਤਾਂ ਕਿ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਐੱਸਐੱਸਪੀ ਸ਼ਰਮਾ ਨੇ ਕਿਹਾ ਕਿ ਇਕ ਅੱਧੀ ਘਟਨਾਵਾਂ ਤੋਂ ਇਲਾਵਾ ਪਟਿਆਲਾ ਵਿੱਚ ਸ਼ਾਂਤੀ ਰਹੀ। ਕਿਸੇ ਪਾਸੇ ਵੀ ਕੋਈ ਦਿੱਕਤ ਨਹੀਂ ਆਈ, ਜਿਸ ਲਈ ਪਟਿਆਲਵੀਆਂ ਦਾ ਧੰਨਵਾਦ ਵੀ ਕੀਤਾ।

Advertisement

Advertisement
Advertisement