ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਠਿੰਡਾ ਵਿੱਚ ਨਿੱਤ ਲਗਦੇ ਜਾਮ ਤੋਂ ਲੋਕ ਔਖੇ

07:57 AM Jun 12, 2024 IST
ਬਠਿੰਡਾ ਵਿਚ ਮੰਗਲਵਾਰ ਸਵੇਰੇ ਲੱਗੇ ਜਾਮ ਵਿਚ ਫਸੇ ਰਾਹਗੀਰ। -ਫੋਟੋ: ਪਵਨ ਸ਼ਰਮਾ

ਮਨੋਜ ਸ਼ਰਮਾ
ਬਠਿੰਡਾ, 11 ਜੂਨ
ਸ਼ਹਿਰ ਵਿੱਚ ਵੱਧ ਰਹੀ ਵਾਹਨਾਂ ਦੀ ਭੀੜ ਅਤੇ ਰੋਜ਼ਾਨਾ ਲੱਗਦੇ ਜਾਮ ਨੇ ਲੋਕਾਂ ਦੇ ਨੱਕ ਵਿੱਚ ਦਮ ਕਰ ਦਿੱਤਾ ਹੈ। ਬਠਿੰਡਾ ਵਿੱਚ ਕਰੋੜਾਂ ਦੀ ਲਾਗਤ ਨਾਲ ਬਣੀ ਮਲਟੀ ਸਟੋਰੀ ਪਾਰਕਿੰਗ ਵੀ ਸ਼ਹਿਰ ’ਚ ਟ੍ਰੈਫਿਕ ਜਾਮ ਦਾ ਮਸਲਾ ਹੱਲ ਨਹੀਂ ਕਰ ਸਕੀ। ਸ਼ਹਿਰ ਵਿੱਚ ਨਿੱਤ ਲੱਗਦੇ ਜਾਮ ਵਿਚ ਫਸ ਕੇ ਲੋਕ ਆਪਣੇ ਕੰਮਾਂ-ਕਾਰਾਂ ਤੋਂ ਵੀ ਲੇਟ ਹੋ ਜਾਂਦੇ ਹਨ। ਅੱਜ ਸ਼ਹਿਰ ਦੇ ਰਾਜਿੰਦਰਾ ਕਾਲਜ ਤੋਂ ਲੈ ਕੇ ਬੱਸ ਸਟੈਂਡ ਚੌਕ ਤੱਕ, ਗੋਨਿਆਣੇ ਰੋਡ ਤੋਂ ਹਨੂੰਮਾਨ ਚੌਕ ਅਤੇ ਹਸਪਤਾਲ ਰੋਡ ਗੋਲ਼ ਡਿੱਗੀ ਚੌਕ ਤੱਕ ਲੱਗੇ ਜਾਮ ਨੇ ਅੱਤ ਦੀ ਗਰਮੀ ਵਿੱਚ ਲੋਕਾਂ ਦੇ ਵੱਟ ਦਿੱਤੇ। ਬਠਿੰਡਾ ’ਚ ਵਿਵਸਥਾ ਲੜਖੜਾਉਂਦੀ ਨਜ਼ਰ ਆ ਰਹੀ ਹੈ। ਅਜਿਹੇ ਵਿਚ ਸ਼ਹਿਰ ਦੇ ਟ੍ਰੈਫਿਕ ਸਿਸਟਮ ’ਤੇ ਸਵਾਲੀਆਂ ਨਿਸ਼ਾਨ ਲੱਗ ਗਿਆ ਹੈ। ਆਟੋ ਚਾਲਕਾਂ ਵੱਲੋਂ ਥਾਂ-ਥਾਂ ’ਤੇ ਆਟੋ ਖੜ੍ਹੇ ਕਰ ਦਿੱਤੇ ਜਾਂਦੇ ਹਨ ਜਿਸ ਕਾਰਨ ਆਵਾਜਾਈ ਵਿਚ ਵਿਘਨ ਪੈਂਦਾ ਹੈ ਪਰ ਪੁਲੀਸ ਇਸ ਸਮੱਸਿਆ ਵੱਲ ਧਿਆਨ ਨਹੀਂ ਦੇ ਰਹੀ। ਗੌਰਤਲਬ ਹੈ ਕਿ ਬਠਿੰਡਾ ਕੋਚਿੰਗ ਸੈਂਟਰਾਂ ਵਿੱਚ ਪੜ੍ਹਨ ਆਉਂਦੇ ਵਿਦਿਆਰਥੀ ਤੇ ਹਸਪਤਾਲਾਂ ਵਿਚ ਆਉਂਦੇ ਮਰੀਜ਼ ਵੀ ਭੀੜ ਵਿਚ ਫਸੇ ਰਹਿੰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਬਠਿੰਡਾ ’ਚ ਸਵੇਰੇ ਜਾਮ ਲੱਗਣੇ ਸ਼ੁਰੂ ਹੋ ਜਾਂਦੇ ਹਨ। ਰੋਜ਼ਾਨਾ ਰੇਲਵੇ ਸਫ਼ਰ ਕਰਨ ਵਾਲਿਆਂ ਨੂੰ ਗੱਡੀ ਫੜਨ ਵਿੱਚ ਦਿੱਕਤ ਵੀ ਵਿਗੜੀ ਟ੍ਰੈਫਿਕ ਪ੍ਰਣਾਲੀ ਹੈ। ਸ਼ਹਿਰ ਦੇ ਪਾਰਕਿੰਗ ਠੇਕੇਦਾਰਾਂ ਦੀ ਟੀਮ ਗੱਡੀਆਂ ਚੁਕਦੀ ਥੱਕ ਚੁੱਕੀ ਹੈ ਪਰ ਲੋਕ ਸੜਕਾਂ ’ਤੇ ਗ਼ਲਤ ਢੰਗ ਨਾਲ ਖੜ੍ਹੀਆਂ ਕਰਨ ਤੋਂ ਨਹੀਂ ਹੱਟ ਰਹੇ। ਗਰਮੀ ਵਿੱਚ ਖੜ੍ਹੇ ਟਰੈਫਿਕ ਮੁਲੀਸ ਵੀ ਬੇਬੱਸ ਨਜ਼ਰ ਆ ਰਹੀ ਹੈ। ਲੋਕਾਂ ਨੇ ਮੰਗ ਕੀਤੀ ਕਿ ਨਿੱਤ ਲੱਗਦੇ ਜਾਮ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਇਆ ਜਾਵੇ।

Advertisement

Advertisement
Advertisement