ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੱਕੇ ਘਰਾਂ ਅਤੇ ਸਹੂਲਤਾਂ ਦੀ ਘਾਟ ਨਾਲ ਜੂਝ ਰਹੇ ਨੇ ਲੋਕ

09:01 AM Nov 15, 2023 IST
ਲਤੀਫਪੁਰਾ ਵਿੱਚ ਆਰਜ਼ੀ ਟੈਂਟ ’ਚ ਬੈਠਾ ਹੋਇਆ ਪੀੜਤ ਪਰਿਵਾਰ। -ਫੋਟੋ: ਸਰਬਜੀਤ ਸਿੰਘ

ਪੱਤਰ ਪ੍ਰੇਰਕ
ਜਲੰਧਰ, 14 ਨਵੰਬਰ
ਇੱਥੇ ਲਤੀਫਪੁਰਾ ਉਜਾੜੇ ਤੋਂ ਲਗਪਗ ਇੱਕ ਸਾਲ ਬਾਅਦ ਉਥੋਂ ਦੇ ਵਸਨੀਕ ਪੱਕੀ ਰਿਹਾਇਸ਼ ਅਤੇ ਸਹੂਲਤਾਂ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ। ਉਜਾੜੇ ਕਾਰਨ ਬੇਘਰ ਹੋਏ ਲੋਕਾਂ ਨੇ ਕਿਹਾ ਕਿ ਲਗਾਤਾਰ ਅਪੀਲਾਂ ਦੇ ਬਾਵਜੂਦ ਸਰਕਾਰ ਉਸੇ ਇਲਾਕੇ ਵਿੱਚ ਰਿਹਾਇਸ਼ ਲਈ ਬੇਨਤੀਆਂ ਨੂੰ ਰੱਦ ਕਰ ਰਹੀ ਹੈ। ਜਦੋਂ ਕਿ ਕੁਝ ਲੋਕ ਕਿਰਾਏ ਦੀਆਂ ਰਿਹਾਇਸ਼ਾਂ ਵਿੱਚ ਤਬਦੀਲ ਹੋ ਗਏ ਹਨ ਪਰ ਲਗਪਗ 18 ਤੋਂ 20 ਪਰਿਵਾਰ ਅਜੇ ਵੀ ਆਰਜ਼ੀ ਸ਼ੈੱਲਟਰਾਂ ਵਿੱਚ ਹਲਾਤਾਂ ਦਾ ਸਾਹਮਣਾ ਕਰ ਰਹੇ ਹਨ। ਇਸ ਤੋਂ ਇਲਾਵਾ ਇਥੋਂ ਦੇ ਵਸਨੀਕਾਂ ਅਤੇ ਅਧਿਕਾਰੀਆਂ ਵਿਚਕਾਰ ਕੋਈ ਗੱਲਬਾਤ ਸਿਰੇ ਨਹੀਂ ਚੜ੍ਹ ਰਹੀ। ਤੰਬੂ ਵਿੱਚ ਰਹਿ ਰਹੀ ਕੁਲਜੀਤ ਕੌਰ ਨੇ ਉਨ੍ਹਾਂ ਕੋਲ ਜਾਣ ਲਈ ਹੋਰ ਕੋਈ ਥਾਂ ਨਹੀਂ ਹੈ। ਉਨ੍ਹਾਂ ਦੇ ਘਰ ਖੋਹ ਲਏ ਗਏ ਹਨ ਅਤੇ ਹੁਣ ਉਨ੍ਹਾਂ ਕੋਲ ਕੁਝ ਨਹੀਂ ਬਚਿਆ। ਉਸ ਨੇ ਦੱਸਿਆ ਕਿ ਉਸ ਦੀ ਨੂੰਹ ਆਪਣੇ ਮਾਤਾ-ਪਿਤਾ ਨਾਲ ਮਾਡਲ ਹਾਊਸ ’ਚ ਰਹਿ ਰਹੀ ਹੈ ਕਿਉਂਕਿ ਉਸ ਦੀ ਇਕ ਸਾਲ ਦੀ ਬੇਟੀ ਹੈ। ਕੁਲਜੀਤ ਕੌਰ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਘਰ ਢਾਹ ਦਿੱਤੇ ਗਏ ਉਸ ਸਮੇਂ ਉਸ ਦੀ ਪੋਤੀ ਸਿਰਫ਼ ਇੱਕ ਮਹੀਨੇ ਦੀ ਸੀ ਅਤੇ ਉਹ ਉਸ ਨੂੰ ਆਪਣੇ ਨਾਲ ਇਨ੍ਹਾਂ ਤੰਬੂਆਂ ਵਿੱਚ ਨਹੀਂ ਰੱਖ ਸਕਦੀ। ਉਸ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਉਜਾੜੇ ਨੂੰ 11 ਮਹੀਨੇ ਬੀਤ ਜਾਣ ਦੇ ਬਾਵਜੂਦ, ਸਰਕਾਰ ਉਨ੍ਹਾਂ ਲਈ ਇੱਥੇ ਲਤੀਫਪੁਰਾ ਵਿਖੇ ਜ਼ਮੀਨ ਅਲਾਟ ਕਰਨ ਵਿਚ ਅਸਫਲ ਰਹੀ ਹੈ। ਦੋ ਬੱਚਿਆਂ ਵਾਲੀ ਇੱਕ ਹੋਰ ਵਸਨੀਕ ਨੇ ਇਸ ਬਾਰ ਤੰਬੂਆਂ ਦੇ ਬਾਹਰ ਦੀਵਾਲੀ ਦੇ ਇੱਕ ਉਦਾਸ ਤਜਰਬੇ ਨੂੰ ਬਿਆਨ ਕਰਦੀ ਹੈ। ਉਸ ਨੇ ਕਿਹਾ ਕਿ ਉਹ ਉਦੋਂ ਤੱਕ ਨਹੀਂ ਹਟਣਗੇ ਜਦੋਂ ਤੱਕ ਉਹ ਉਸੇ ਸਥਾਨ ’ਤੇ ਆਪਣੇ ਘਰ ਮੁੜ ਪ੍ਰਾਪਤ ਨਹੀਂ ਕਰ ਲੈਂਦੇ ਅਤੇ ਆਪਣੇ ਨੁਕਸਾਨ ਲਈ ਮੁਆਵਜ਼ਾ ਪ੍ਰਾਪਤ ਨਹੀਂ ਕਰਦੇ। ਉਸ ਨੇ ਕਿਹਾ ਕਿ ਉਹ ਪਹਿਲਾਂ ਹੀ ਸਭ ਕੁਝ ਗੁਆ ਚੁੱਕੇ ਹਨ, ਸਰਕਾਰ ਉਨ੍ਹਾਂ ਤੋਂ ਹੋਰ ਕੀ ਲਵੇਗੀ। ਉਨ੍ਹਾਂ ਨੇ ਮੁੜ ਵਸੇਬੇ ਬਾਰੇ ਸੋਚੇ ਬਿਨਾਂ ਹੀ ਘਰਾਂ ਨੂੰ ਢਾਹ ਦਿੱਤਾ ਹੈ। ਨਰਿੰਦਰ ਕੁਮਾਰ ਜੋ ਰਿਕਸ਼ਾ ਚਾਲਕ ਹੈ, ਨੇ ਕਿਹਾ ਕਿ ਆਵਾਰਾ ਕੁੱਤੇ ਅਤੇ ਗਾਵਾਂ ਉਸ ਦੇ ਤੰਬੂ ਦੇ ਨੇੜੇ ਘੁੰਮਦੇ ਰਹਿੰਦੇ ਹਨ। ਉਹ ਚੁਣੌਤੀਪੂਰਨ ਹਲਾਤਾਂ ਅਤੇ ਵਿੱਤੀ ਰੁਕਾਵਟਾਂ ਕਾਰਨ ਆਪਣੇ ਬੱਚਿਆਂ ਦੀ ਪੜ੍ਹਾਈ ’ਤੇ ਪੈ ਰਹੇ ਅਸਰ ਤੇ ਵੀ ਪ੍ਰੇਸ਼ਾਨ ਨਜ਼ਰ ਆ ਰਿਹਾ ਸੀ। ਉਸ ਨੇ ਕਿਹਾ ਕਿ ਜਦੋਂ ਵੀ ਮੀਂਹ ਪੈਂਦਾ ਹੈ ਜਾਂ ਤੇਜ਼ ਹਵਾਵਾਂ ਚਲਦੀਆਂ ਹਨ ਤਾਂ ਤੰਬੂ ਡਿੱਗਣ ਦਾ ਡਰ ਰਹਿੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਵੇਂ ਕੋਈ ਹੱਲ ਨਜ਼ਰ ਨਹੀਂ ਆ ਰਿਹਾ ਹੈ, ਪਰ ਉਹ ਉਸੇ ਥਾਂ ’ਤੇ ਰਿਹਾਇਸ਼ ਅਤੇ ਨੁਕਸਾਨ ਦੇ ਮੁਆਵਜ਼ੇ ਲਈ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਡਟੇ ਰਹਿਣਗੇ।

Advertisement

Advertisement