For the best experience, open
https://m.punjabitribuneonline.com
on your mobile browser.
Advertisement

ਦੇਸ਼ ’ਚ ਬਦਲਾਅ ਦੀ ਤਲਾਸ਼ ਕਰ ਰਹੇ ਨੇ ਲੋਕ: ਸ਼ਸ਼ੀ ਥਰੂਰ

07:57 AM May 24, 2024 IST
ਦੇਸ਼ ’ਚ ਬਦਲਾਅ ਦੀ ਤਲਾਸ਼ ਕਰ ਰਹੇ ਨੇ ਲੋਕ  ਸ਼ਸ਼ੀ ਥਰੂਰ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਮਈ
ਸੰਸਦ ਮੈਂਬਰ ਅਤੇ ਸੀਡਬਲਿਊਸੀ ਮੈਂਬਰ ਡਾ. ਸ਼ਸ਼ੀ ਥਰੂਰ ਨੇ ਡੀਪੀਸੀਸੀ ਦਫ਼ਤਰ ਰਾਜੀਵ ਭਵਨ ਵਿੱਚ ਸੰਚਾਰ ਵਿਭਾਗ ਦੇ ਚੇਅਰਮੈਨ ਅਨਿਲ ਭਾਰਦਵਾਜ ਦੇ ਨਾਲ ਬੀਤੇ ਦਿਨ ਕੀਤੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੋਣ ਪ੍ਰਚਾਰ ਲਈ ਦੇਸ਼ ਭਰ ਦਾ ਦੌਰਾ ਕਰਨ ਅਤੇ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਜ਼ਾਹਿਰ ਹੈ ਕਿ ਲੋਕ ਬਦਲਾਅ ਦੀ ਤਲਾਸ਼ ਕਰ ਰਹੇ ਸਨ। ਸ੍ਰੀ ਥਰੂਰ ਨੇ ਕਿਹਾ ਕਿ ਭਾਜਪਾ ਦੇ ਗੜ੍ਹਾਂ ਵਿੱਚ ਵੀ ਸੀਮਤ ਮਤਦਾਨ ਅਤੇ ਵੋਟਿੰਗ ਵਿੱਚ ਗਿਰਾਵਟ ਤੋਂ ਸਪੱਸ਼ਟ ਹੈ ਕਿ ਭਾਜਪਾ ਸਮਰਥਨ ਦਾ ਨੁਕਸਾਨ ਹੋਇਆ ਹੈ, ਜਿਸ ਨਾਲ ਕਾਂਗਰਸ ਅਤੇ ‘ਇੰਡੀਆ’ ਗੱਠਜੋੜ ਦੇ ਉਮੀਦਵਾਰਾਂ ਦੀਆਂ ਜਿੱਤਣ ਦੀਆਂ ਸੰਭਾਵਨਾਵਾਂ ਵੱਧ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ‘ਅਬਕੀ ਵਾਰ, 400 ਪਾਰ’ ਮੁਹਿੰਮ ਪੂਰੀ ਤਰ੍ਹਾਂ ਕਲਪਨਾ ਹੈ। ਡਾ. ਸ਼ਸ਼ੀ ਥਰੂਰ ਨੇ ਕਿਹਾ ਕਿ ਬਦਲਦੇ ਰੁਝਾਨਾਂ ਕਾਰਨ ਇਸ ਵਾਰ ਭਾਜਪਾ ਲਈ 2019 ਦੀਆਂ ਚੋਣਾਂ ਦੇ ਨਤੀਜੇ ਨੂੰ ਦੁਹਰਾਉਣਾ ਅਸੰਭਵ ਹੈ।
ਡਾ. ਥਰੂਰ ਨੇ ਵਿਸਥਾਰ ਵਿੱਚ ਦੱਸਿਆ, “ਅਸੀਂ ਰਾਜਸਥਾਨ, ਹਰਿਆਣਾ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਇੱਥੋਂ ਤੱਕ ਕਿ ਉੱਤਰ ਪ੍ਰਦੇਸ਼ ਵਰਗੀਆਂ ਥਾਵਾਂ ’ਤੇ ਪਿਛਲੀ ਵਾਰ ਨਾਲੋਂ ਕਾਫ਼ੀ ਵਧੀਆ ਪ੍ਰਦਰਸ਼ਨ ਕਰ ਰਹੇ ਹਾਂ। ਇਸ ਦੇ ਸਿਖਰ ’ਤੇ ਬਿਹਾਰ, ਬੰਗਾਲ ਅਤੇ ਇੱਥੋਂ ਤੱਕ ਕਿ ਗੁਜਰਾਤ ਵਿੱਚ ਵੀ ਕੁਝ ਥਾਵਾਂ ’ਤੇ ਭਾਜਪਾ ਲਈ ਇਹ ਆਸਾਨ ਨਹੀਂ ਹੋਣ ਵਾਲਾ ਹੈ ਅਤੇ ਸਾਡਾ ਆਤਮ ਵਿਸ਼ਵਾਸ ਵਧਿਆ ਹੈ।’’ ਉਨ੍ਹਾਂ ਕਿਹਾ ਕਿ ਇਸ ਲੋਕ ਸਭਾ ਚੋਣ ਦਾ ਮੁੱਖ ਮਕਸਦ ਦਿੱਲੀ ਵਿੱਚ ਸਰਕਾਰ ਬਦਲਣਾ ਹੈ।

Advertisement

Advertisement
Advertisement
Author Image

joginder kumar

View all posts

Advertisement