For the best experience, open
https://m.punjabitribuneonline.com
on your mobile browser.
Advertisement

‘ਆਪ’ ਸਰਕਾਰ ਤੋਂ ਲੋਕ ਖੁਸ਼: ਉੱਗੋਕੇ

07:52 AM May 06, 2024 IST
‘ਆਪ’ ਸਰਕਾਰ ਤੋਂ ਲੋਕ ਖੁਸ਼  ਉੱਗੋਕੇ
‘ਆਪ’ ’ਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕਰਦੇ ਹੋਏ ਵਿਧਾਇਕ ਲਾਭ ਸਿੰਘ ਉੱਗੋਕੇ।
Advertisement

ਪੱਤਰ ਪ੍ਰੇਰਕ
ਧਨੌਲਾ, 5 ਮਈ
ਹਲਕਾ ਸੰਗਰੂਰ ਤੋਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਉਦੋਂ ਵੱਡਾ ਬਲ ਮਿਲਿਆ ਜਦੋਂ ਇੱਥੋਂ ਦੇ ਨਜ਼ਦੀਕੀ ਪਿੰਡ ਕੋਟਦੁੱਨਾ ਦੇ ਕਰੀਬ 30 ਪਰਿਵਾਰ ਆਪ ਪਾਰਟੀ ’ਚ ਸ਼ਾਮਲ ਹੋ ਗਏ। ਇਸ ਮੌਕੇ ਰੱਖੇ ਸਮਾਗਮ ਦੌਰਾਨ ਵਿਧਾਨ ਸਭਾ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਸਮੂਹ ਪਰਿਵਾਰਾਂ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਸਭ ਨੂੰ ਪਾਰਟੀ ਲਈ ਵਧ-ਚੜ੍ਹ ਕੇ ਕੰਮ ਕਰਨ ਦੀ ਹੱਲਾਸ਼ੇਰੀ ਦਿੱਤੀ। ਵਿਧਾਇਕ ਉਗੋਕੇ ਨੇ ਕਿਹਾ ਕਿ ਸੂਬੇ ਦੇ ਲੋਕ ਆਮ ਆਦਮੀ ਪਾਰਟੀ ਦੇ ਹੁਣ ਤੱਕੇ ਦੇ ਕਾਰਜਕਾਲ ਦੌਰਾਨ ਹੋਏ ਕੰਮਾਂ ਤੋਂ ਖੁਸ਼ ਹਨ ਅਤੇ ਆਮ ਲੋਕਾਂ ਦੇ ਯੋਗ ਕੰਮਾਂ ਲਈ ਹੁਣ ਕਿਸੇ ਦਫ਼ਤਰ ਵਿੱਚ ਉਨ੍ਹਾਂ ਨੂੰ ਸਿਫ਼ਾਰਸ਼ ਨਹੀਂ ਕਰਵਾਉਣੀ ਪੈਂਦੀ ਜਿਸ ਕਾਰਨ ਹੁਣ ਉਹ ‘ਆਪ’ ਦੇ ਉਮੀਦਾਵਾਰਾਂ ਨੂੰ ਲੋਕ ਸਭਾ ਭੇਜਣ ਲਈ ਕਾਹਲੇ ਹਨ।

Advertisement

Advertisement
Author Image

Advertisement
Advertisement
×