ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਫ਼ਤਰੀ ਸਟਾਫ ਦੀਆਂ ਚੋਣ ਡਿਊਟੀਆਂ ਤੋਂ ਲੋਕ ਔਖੇ

08:47 AM Nov 24, 2024 IST

ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 23 ਨਵੰਬਰ
ਪੰਜਾਬ ਵਿੱਚ ਦਸੰਬਰ-ਜਨਵਰੀ ਮਹੀਨੇ ਵਿੱਚ ਨਗਰ ਨਿਗਮਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਕਰਕੇ ਚੋਣ ਅਧਿਕਾਰੀਆਂ ਵੱਲੋਂ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਦੀਆਂ ਡਿਊਟੀਆਂ ਉਥੋਂ ਕੱਟ ਕੇ ਨਗਰ ਪੰਚਾਇਤਾਂ ਦੇ ਦਫ਼ਤਰਾਂ ਵਿੱਚ ਲਗਾਈਆਂ ਗਈਆਂ ਹਨ। ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਸੀਟ ’ਤੇ ਮਿਲਦੇ ਨਹੀਂ ਹਨ ਅਤੇ ਕੰਮ ਵੀ ਠੱਪ ਹੋ ਕੇ ਰਹਿ ਗਿਆ ਹੈ। ਪਾਵਰਕੌਮ ਦੇ ਦੇਵੀਗੜ੍ਹ ਵਿੱਚ ਦੋ ਦਫਤਰ ਹਨ, ਜਿਨ੍ਹਾਂ ਵਿਚੋਂ ਸਬ ਡਵੀਜ਼ਨ ਰੌਹੜ ਜਾਗੀਰ ਜਿੱਥੇ ਕਿ ਕਲੈਰੀਕਲ ਸਟਾਫ ਦੇ ਸਿਰਫ ਚਾਰ ਕਰਮਚਾਰੀ ਹੀ ਹਨ ਜਿਨ੍ਹਾਂ ਨੂੰ ਇਲੈਕਸ਼ਨ ਡਿਊਟੀ ਤੇ ਲਗਾਉਣ ਕਾਰਨ ਇਸ ਦਫਤਰ ਦਾ ਕੰਮ ਬਿਲਕੁਲ ਬੰਦ ਹੋ ਗਿਆ ਹੈ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਟਾਫ ਦੀਆਂ ਡਿਊਟੀਆਂ ਕੱਟੀਆਂ ਜਾਣ।

Advertisement

Advertisement